
ਰਾਜ ਸਰਕਾਰ ਰਥ ਯਾਤਰਾ ਨਾਲ ਰਾਜ ਵਿਚ ਫਿਰਕੂ ਤਣਾਅ ਪੈਦਾ ਹੋਣ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦਾ ਵਿਰੋਧ ਕਰ ਰਹੀ ਹੈ।
ਨਵੀਂ ਦਿੱਲੀ, ( ਭਾਸ਼ਾ) : ਪੱਛਮੀ ਬੰਗਾਲ ਵਿਚ ਰਥ ਯਾਤਰਾ ਨੂੰ ਲੈ ਕੇ ਵਿਰੋਧੀ ਦਲ ਭਾਜਪਾ ਨੂੰ ਸੁਪਰੀਮ ਕੋਰਟ ਤੋਂ ਝਟਕਾ ਲਗਾ ਹੈ। ਦੇਸ਼ ਦੀ ਸੱਭ ਤੋਂ ਵੱਡੀ ਅਦਾਲਤ ਨੇ ਰਥ ਯਾਤਰਾ 'ਤੇ ਛੇਤੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ ਹੈ। ਦੱਸ ਦਈਏ ਕਿ ਕੋਲਕਾਤਾ ਹਾਈ ਕੋਰਟ ਦੀ ਬੈਂਚ ਵੱਲੋਂ ਰੋਕ ਲਗਾਏ ਜਾਣ ਦੇ ਫੈਸਲੇ ਵਿਰੁਧ ਭਾਜਪਾ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਸੀ।
BJP
ਜ਼ਿਕਰਯੋਗ ਹੈ ਕਿ ਹਾਈ ਕੋਰਟ ਦੀ ਸਿੰਗਲ ਬੈਂਚ ਨੇ ਭਾਜਪਾ ਨੂੰ ਰਥ ਯਾਤਰਾ ਕੱਢਣ ਦੀ ਸ਼ਰਤ ਸਮੇਤ ਇਜ਼ਾਜਤ ਦਿਤੀ ਸੀ। ਰਾਜ ਸਰਕਾਰ ਨੇ ਇਸ ਫ਼ੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿਚ ਤੁਰਤ ਸੁਣਵਾਈ ਦੀ ਮੰਗ ਕੀਤੀ ਸੀ। ਚੀਫ ਜਸਟਿਸ ਦੇਵਾਸ਼ੀਸ਼ ਕਰਗੁਪਤਾ ਸ਼ੰਪਾ ਸਰਕਾਰ ਦੀ ਬੈਂਚ ਨੇ ਸਿੰਗਲ ਬੈਂਚ ਦੇ ਹੁਕਮ ਦੇ ਰੋਕ ਲਗਾਉਂਦੇ ਹੋਏ ਇਹ ਮਾਮਲਾ ਵਾਪਸ ਸਿੰਗਲ ਬੈਂਚ ਕੋਲ ਭੇਜਦੇ ਹੋਏ ਇਸ 'ਤੇ ਫਿਰ ਤੋਂ ਸੁਣਵਾਈ ਕਰਨ ਦਾ ਨਿਰਦੇਸ਼ ਦਿਤਾ।
West Bengal govt.
ਇਹ ਵੀ ਕਿਹਾ ਗਿਆ ਕਿ ਇਸ 'ਤੇ ਵਿਚਾਰ ਕਰਦੇ ਵੇਲ੍ਹੇ ਸਿੰਗਲ ਬੈਂਚ ਰਾਜ ਸਰਕਾਰ ਵੱਲੋਂ ਦਿਤੀ ਗਈ ਖੁਫੀਆ ਜਾਣਕਾਰੀ ਨੂੰ ਧਿਆਨ ਵਿਚ ਰੱਖੇ। ਰਾਜ ਸਰਕਾਰ ਰਥ ਯਾਤਰਾ ਨਾਲ ਰਾਜ ਵਿਚ ਫਿਰਕੂ ਤਣਾਅ ਪੈਦਾ ਹੋਣ ਦੇ ਖ਼ਤਰੇ ਨੂੰ ਦੇਖਦੇ ਹੋਏ ਇਸ ਦਾ ਵਿਰੋਧ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਦੀ ਰਥਯਾਤਰਾ 7 ਦਸੰਬਰ ਨੂੰ ਸ਼ੁਰੂ ਹੋਣੀ ਸੀ ਪਰ ਰਾਜ ਸਰਕਾਰ ਦੇ ਵਿਰੋਧ ਤੋਂ ਬਾਅਦ ਹਾਈ ਕੋਰਟ ਨੇ ਇਸ ਦੀ ਇਜ਼ਾਜਤ ਨਹੀਂ ਦਿਤੀ ਸੀ।