
ਪੱਛਮ ਬੰਗਾਲ ਵਿਚ ਰੱਥ ਯਾਤਰਾ ਲਈ ਭਾਜਪਾ ਨੇ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਅਪੀਲ...
ਕਲਕੱਤਾ (ਭਾਸ਼ਾ) : ਪੱਛਮ ਬੰਗਾਲ ਵਿਚ ਰੱਥ ਯਾਤਰਾ ਲਈ ਭਾਜਪਾ ਨੇ ਕਲਕੱਤਾ ਹਾਈ ਕੋਰਟ ਦੇ ਫ਼ੈਸਲੇ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਅਪੀਲ ਕੀਤੀ ਹੈ। ਹਾਈਕੋਰਟ ਦੇ ਸੈਕਸ਼ਨ ਬੈਂਚ ਨੇ ਅਪਣੇ ਫ਼ੈਸਲੇ ਵਿਚ ਰਾਜ ਵਿਚ ਭਾਜਪਾ ਦੀ ਰੱਥ ਯਾਤਰਾ ਲਈ ਆਗਿਆ ਦੇਣ ਤੋਂ ਇਨਕਾਰ ਕਰ ਦਿਤਾ ਸੀ। ਸੁਪਰੀਮ ਕੋਰਟ ਦੀ ਰਜਿਸਟਰੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਹਾਈਕੋਰਟ ਦੇ ਸੈਕਸ਼ਨ ਬੈਂਚ ਦੇ ਹੁਕਮ ਖਿਲਾਫ਼ ਭਾਜਪਾ ਦੀ ਅਪੀਲ ਪ੍ਰਾਪਤ ਹੋਈ ਹੈ।
West Bengal BJP files appeal in Supreme Court against Calcutta High Court division bench order refusing permission for BJP's Yatra in the state. pic.twitter.com/rfSpPYpq13
— ANI (@ANI) December 24, 2018
ਅਧਿਕਾਰੀਆਂ ਨੇ ਦੱਸਿਆ ਕਿ ਮੰਗ ਦੀ ਜਾਂਚ ਕੀਤੀ ਜਾ ਰਹੀ ਹੈ। ਭਾਜਪਾ ਨੇ ਅਪਣੀ ਵਿਸ਼ੇਸ਼ ਆਗਿਆ ਮੰਗ ਉਤੇ ਤੁਰਤ ਸੁਣਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਭਾਜਪਾ ਨੇ ਕਿਹਾ ਸੀ ਕਿ ਸੂਬੇ ਵਿਚ ਪ੍ਰਸਤਾਵਿਤ ਰੱਥ ਯਾਤਰਾ ਪ੍ਰੋਗਰਾਮ ਲਈ ਆਗਿਆ ਮੰਗਣ ਦੇ ਵਾਸਤੇ ਉਹ ਸੁਪਰੀਮ ਕੋਰਟ ਜਾਣਗੇ। ਪੱਛਮ ਬੰਗਾਲ ਵਿਚ ਭਗਵਾ ਪਾਰਟੀ ਦੇ ਅਭਿਲਾਸ਼ੀ ਰੋਡ ਸ਼ੋ ਨੂੰ ਉਸ ਸਮੇਂ ਝਟਕਾ ਲਗਾ ਸੀ ਜਦੋਂ ਕਲਕੱਤਾ ਹਾਈਕੋਰਟ ਦੇ ਸੈਕਸ਼ਨ ਬੈਂਚ ਨੇ ਰੋਡ ਸ਼ੋ ਨੂੰ ਆਗਿਆ ਦੇਣ ਵਾਲੇ ਸਿੰਗਲ ਬੈਂਚ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ ਸੀ।
ਪੱਛਮ ਬੰਗਾਲ ਭਾਜਪਾ ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਨੇ ਕਿਹਾ ਸੀ, ‘ਅਸੀਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕੀਤਾ ਹੈ। ਸਾਨੂੰ ਅਦਾਲਤ ਉਤੇ ਪੂਰਾ ਭਰੋਸਾ ਹੈ ਅਤੇ ਅਸੀ ਅੰਤ ਤੱਕ ਲੜਾਂਗੇ। ਤ੍ਰਿਣਮੂਲ ਕਾਂਗਰਸ ਸਰਕਾਰ ਇਹ ਸੁਨਿਸਚਿਤ ਕਰਨਾ ਚਾਹੁੰਦੀ ਹੈ ਕਿ ਸਾਡੀ ਰੱਥ ਯਾਤਰਾ ਨਾ ਹੋ ਸਕੇ।’
ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਭਾਜਪਾ ਦੀ ਰੱਥ ਯਾਤਰਾ 'ਤੇ ਕੋਲਕਾਤਾ ਹਾਈ ਕੋਰਟ ਨੇ ਰੋਕ ਲਾ ਦਿਤੀ ਸੀ। ਹਾਈ ਕੋਰਟ ਦੀ ਚੀਫ਼ ਜਸਟਿਸ ਦੀ ਪ੍ਰਧਾਨਗੀ ਬੈਂਚ ਨੇ ਸ਼ੁੱਕਰਵਾਰ ਨੂੰ ਸੂਬੇ ਦੀ ਮਮਤਾ ਸਰਕਾਰ ਨੂੰ ਵੱਡੀ ਰਾਹਤ ਦਿੰਦੇ ਹੋਏ ਸਿੰਗਲ ਬੈਂਚ ਦੇ ਆਦੇਸ਼ ਨੂੰ ਰੱਦ ਕਰ ਦਿਤਾ ਸੀ। ਸਿੰਗਲ ਬੈਂਚ ਨੇ ਭਾਜਪਾ ਨੂੰ ਸੂਬੇ 'ਚ ਰੱਥ ਯਾਤਰਾ ਕੱਢਣ ਦੀ ਇਜਾਜ਼ਤ ਦੇ ਦਿਤੀ ਸੀ। ਟੀ ਵੀ ਰਿਪੋਰਟਾਂ ਮੁਤਾਬਕ ਚੀਫ਼ ਜਸਟਿਸ ਦੀ ਬੈਂਚ ਨੇ ਕਿਹਾ ਕਿ 36 ਖੁਫ਼ੀਆ ਰਿਪੋਰਟਾਂ 'ਤੇ ਵਿਚਕਾਰ ਕੀਤਾ ਜਾਵੇ।
ਇਸ ਤੋਂ ਪਹਿਲਾ ਪੱਛਮੀ ਬੰਗਾਲ ਸਰਕਾਰ ਭਾਜਪਾ ਨੂੰ ਸੂਬੇ 'ਚ ਰੱਥ ਯਾਤਰਾ ਕੱਢਣ ਦੀ ਇਜਾਜ਼ਤ ਦੇਣ ਦੇ ਸਿੰਗਲ ਬੈਂਚ ਦੇ ਫੈਸਲੇ ਖਿਲਾਫ਼ ਕੋਲਕਾਤਾ ਹਾਈ ਕੋਰਟ ਦੀ ਡਵੀਜ਼ਨਲ ਬੈਂਚ ਦੇ ਕੋਲ ਪਹੁੰਚੀ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਕੋਲਕਾਤਾ ਹਾਈ ਕੋਰਟ ਨੇ ਸੂਬਾ ਸਰਕਾਰ ਦੀ ਉਸ ਦਲੀਲ ਨੂੰ ਖਾਰਜ ਕਰ ਦਿਤਾ ਸੀ, ਜਿਸ 'ਚ ਕਿਹਾ ਗਿਆ ਸੀ ਕਿ ਭਾਜਪਾ ਦੀ ਰੱਥ ਯਾਤਰਾ ਕਾਰਨ ਸੰਪਰਦਾਇਕ ਸਦਭਾਵਨਾ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਹੈ। ਮਮਤਾ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੈਲੰਜ ਕੀਤਾ ਸੀ।