ਜਾਣੋ ਕਿਵੇਂ ਹੋਵੇਗਾ ਜਨਸੰਖਿਆ ਰਜਿਸਟਰ ਅਪਡੇਟ!
Published : Dec 24, 2019, 4:48 pm IST
Updated : Dec 24, 2019, 5:27 pm IST
SHARE ARTICLE
Population Register Update!
Population Register Update!

ਆਖਿਰਕਾਰ ਕੀ ਹੈ ਇਹ ਰਜਿਸਟਰ

ਨਵੀਂ ਦਿੱਲੀ: ਪਿਛਲੇ ਕਾਫੀ ਦਿਨਾਂ ਤੋਂ ਦੇਸ਼ ਵਿਚ ਨਾਗਰਿਕਤਾ ਕਾਨੂੰਨ ਬਿੱਲ ਤੇ ਐਨ ਆਰ ਸੀ ਦਾ ਵਿਰੋਧ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਰ ਕੀ ਸਾਨੂੰ ਸਭ ਨੂੰ ਪਤਾ ਹੈ ਕਿ ਇਹ ਅਸਲ ਵਿਚ ਹੈ ਕੀ, ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਨਾਗਰਿਕਤਾ ਕਾਨੂੰਨ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਪਰ ਚਲੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿਚ ਐਨ ਆਰ ਸੀ ਯਾਨਿ ਕਿ National Register of Citizen ਕੀ ਹੁੰਦਾ ਹੈ।

PhotoPhoto ਇਹ ਇਕ ਤਰਾਂ ਦਾ ਨੈਸ਼ਨਲ ਰਜਿਸਟਰ ਹੈ ਜਿਸ ਵਿਚ ਸਾਰੇ ਭਾਰਤੀ ਨਾਗਰਿਕ, ਜੋ ਕਿ ਸਿਟੀਜ਼ਨਸ਼ਿਪ ਐਕਟ 1955 ਦੇ ਅਧੀਨ ਆਉਂਦੇ ਹਨ ਉਹਨਾਂ ਦਾ ਵੇਰਵਾ ਸ਼ਾਮਲ ਹੈ। ਇਸ ਨੂੰ 2013-14 ਵਿਚ ਅਸਾਮ ਵਿਚ ਵੱਖਰੇ ਤੌਰ ਤੇ ਲਾਗੂ ਕੀਤਾ ਗਿਆ ਹੈ। ਕਿਉਂਕਿ ਅਸਾਮ ਇਕ ਬਾਰਡਰ ਨਾਲ ਲੱਗਦਾ ਸੂਬਾ ਹੈ ਤੇ ਇਸੇ ਕਰਕੇ  ਹੋਰ ਦੇਸ਼ਾਂ ਤੋਂ ਆਉਣ ਵਾਲੇ ਗੈਰ ਕਾਨੂੰਨੀ ਢੰਗ ਨਾਲ ਭਾਰਤ ਆਉਣ ਵਾਲੇ ਲੋਕਾਂ ਦੀ ਗਿਣਤੀ ਅਸਾਮ ਵਿਚ ਜ਼ਿਆਦਾ ਹੈ ਇਸ ਲਈ ਇਸ ਸਮੱਸਿਆ ਨਾਲ ਨਿਪਟਣ ਲਈ ਅਸਾਮ ਵਿਚ ਵੱਖਰੇ ਤੌਰ ਤੇ ਇਸ ਨੂੰ ਲ਼ਾਗੂ ਕੀਤਾ ਗਿਆ ਹੈ।

PhotoPhotoਪਰ ਤਾਜ਼ਾ ਮਾਮਲਾ ਇਹ ਹੈ ਕਿ ਹੁਣ ਭਾਰਤ ਸਰਕਾਰ ਇਹਨਾਂ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਆਪਣੀ ਮਨਮਰਜ਼ੀ ਚਲਾਉਂਦੇ ਹੋਏ ਇਹਨਾਂ ਨੂੰ ਡਿਟੈਂਸ਼ਨ ਸੈਂਟਰ ਯਾਨਿ ਕਿ ਨਜ਼ਰਬੰਦ ਕਰ ਕੇ ਰੱਖਣ ਦੀ ਤਿਆਰੀ ਵਿਚ ਹੈ। ਹੁਣ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਨਾਗਰਿਕਤਾ ਕਾਨੂੰਨ ਬਿੱਲ ਦੇ ਵਿਰੋਧ ਵਿਚਕਾਰ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ ਯਾਨੀ ਕਿ ਐਨਪੀਆਰ ਨੂੰ ਮਨਜ਼ੂਰੀ ਦੇ ਦਿੱਤੀ ਹੈ।

PhotoPhotoਹੁਣ ਮੋਦੀ ਸਰਕਾਰ ਦੇਸ਼ ਦੇ ਸਾਰੇ ਲੋਕਾਂ ਦਾ ਡੈਟਾਬੇਸ ਤਿਆਰ ਕਰਨ ਜਾ ਰਹੀ ਹੈ , ਇਸ ਦਟੇ ਨਾਲ ਹੀ ਇਸ ਡੈਟਾਬੇਸ ਵਿਚ ਇਸ ਵਾਰ ਬੁਇਓਮੈਟ੍ਰਿਕ ਵੀ ਸ਼ਾਮਲ ਹੋਣ ਜਾ ਰਹੇ ਨੇ। ਇਸ ਪ੍ਰਕ੍ਰਿਆ ਦੌਰਾਨ ਲੱਗ ਰਿਹਾ ਹੈ ਕਿ ਮੋਦੀ ਸਰਕਾਰ ਇਕ ਤੀਰ ਨਾਲ 2 ਨਿਸ਼ਾਨੇ ਲਗਾਉੇਣ ਜਾ ਰਹੀ ਹੈ । ਕਿਉਂਕਿ ਇਸ ਰਜਿਸਟਰ 'ਚ ਜਿੱਥੇ ਦੇਸ਼ ਦੇ ਸਾਰੇ ਨਾਗਰਿਕਾਂ ਦਾ ਲੇਖਾ ਜੋਖਾ ਸ਼ਾਮਲ ਹੋਵੇਗਾ ਉਥੇ ਹੀ ਗੈਰ ਕਾਨੂੰਨੀ ਢੰਗ ਨੋਲ ਦੇਸ਼ ਵਿਚ ਰਹਿ ਰਹੇਬ ਪ੍ਰਵਾਸੀਆ ਦੀ ਵੀ ਪਛਾਣ ਹੋ ਜਾਵੇਗੀ।

PhotoPhotoਕੈਬਨਿਟ ਦੀ ਮੀਟਿੰਗ ਵਿਚ ਐਨਪੀਆਰ ਨੂੰ ਨਵੇਂ ਸਿਰਿਓਂ ਕਰਾਉਣ ਦੀ ਮਨਜ਼ੂਰੀ ਤੋਂ ਬਾਅਦ ਪੱਛਮੀ ਬੰਗਾਲ ਤੇ ਕੇਰਲ ਨੇ ਭਾਵੇਂ ਵਿਰੋਧ ਕੀਤਾ ਹੈ ਪਰ ਸਰਕਾਰ ਘਰ ਘਰ ਜਾ ਕੇ ਜਨਗਣਨਾ ਕਰਨ ਦੀ ਤਿਆਰੀ ਵਿਚ ਹੈ।

ਦੱਸ ਦੇਈਏ ਕਿ ਰਾਸ਼ਟਰੀ ਨਾਗਰਿਕਤਾ ਰਜਿਸਟਰ ਯਾਨੀ ਐਨਆਰਸੀ ਜ਼ਰੀਏ ਅਵੈਧ ਨਾਗਰਿਕਾਂ ਦੀ ਪਛਾਣ ਹੋਵੇਗੀ ਤੇ ਐਨਆਰਪੀ ਮੁਤਾਬਕ 6 ਮਹੀਨੇ ਜਾਂ ਉਸ ਤੋਂ ਵੱਧ ਕਿਤੇ ਰਹਿਣ ਵਾਲੇ ਵਿਅਕਤੀ ਨੂੰ ਆਪਣੀ ਪੂਰੀ ਜਾਣਕਾਰੀ ਇਸ ਵਿਚ ਦਰਜ ਕਰਵਾਉਣੀ ਪਵੇਗੀ। ਇਸ ਦੀ ਸ਼ੁਰੂਆਤ ਸਾਲ 2010 ਵਿਚ ਯੂਪੀਏ ਸਰਕਾਰ ਵੇਲੇ ਹੋਈ ਸੀ ਤੇ ਹੁਣ 2021 ਵਿਚ ਦੁਬਾਰਾ ਜਨਗਣਨਾ ਤੋਂ ਪਹਿਲਾਂ ਇਸ ਰਜਿਸਟਰ ਤੇ ਕੰਮ ਸ਼ੁਰੂ ਹੋ ਚੁੱਕਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement