ਰਾਸ਼ਟਰੀ ਜਨਸੰਖਿਆ ਰਜਿਸਟਰ ‘ਤੇ ਮੋਦੀ ਕੈਬਨਿਟ ਦੀ ਮੋਹਰ, ਅਪਡੇਟ ਹੋਵੇਗਾ NPR
Published : Dec 24, 2019, 3:58 pm IST
Updated : Dec 24, 2019, 3:58 pm IST
SHARE ARTICLE
Modi Cabinet
Modi Cabinet

ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ  (NRC)...

ਨਵੀਂ ਦਿੱਲੀ: ਨਾਗਰਿਕਤਾ ਸੰਸ਼ੋਧਨ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ  (NRC) ਉੱਤੇ ਪੂਰੇ ਦੇਸ਼ ਵਿੱਚ ਹੋ ਰਹੇ ਬਵਾਲ ‘ਚ ਮੋਦੀ  ਕੈਬਨਿਟ ਨੇ ਇੱਕ ਵੱਡਾ ਫੈਸਲਾ ਲਿਆ ਹੈ। ਮੋਦੀ ਕੈਬਨਿਟ ਨੇ ਰਾਸ਼ਟਰੀ ਜਨਸੰਖਿਆ ਰਜਿਸਟਰ (NPR) ਉੱਤੇ ਮੋਹਰ ਲਗਾ ਦਿੱਤੀ ਹੈ। ਸੂਤਰਾਂ ਮੁਤਾਬਿਕ, ਇਹ ਮੰਜ਼ੂਰੀ ਰਾਸ਼ਟਰੀ ਜਨਸੰਖਿਆ ਰਜਿਸਟਰ ਯਾਨੀ NPR ਨੂੰ ਅਪਡੇਟ ਕਰਨ ਲਈ ਦਿੱਤੀ ਗਈ ਹੈ। ਮੋਦੀ ਕੈਬਨਿਟ ਦੀ ਇਹ ਬੈਠਕ ਮੰਗਲਵਾਰ ਨੂੰ ਹੋਈ। ਬੈਠਕ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ ਅਪਡੇਟ ਕਰਨ ਲਈ ਮੰਜ਼ੂਰੀ ਦਿੱਤੀ ਗਈ। ਇਸ ਕੰਮ ਵਿੱਚ ਆਉਣ ਵਾਲੇ ਖਰਚ ਦਾ ਬਜਟ ਵੀ ਜਾਰੀ ਕੀਤਾ ਗਿਆ ਹੈ।

CAACAA

ਰਜਿਸਟਰ ਅਪਡੇਟ ਕਰਨ ਲਈ ਸਰਕਾਰ ਵੱਲੋਂ 8500 ਕਰੋੜ ਰੁਪਏ ਤੋਂ ਜ਼ਿਆਦਾ ਦਾ ਬਜਟ ਮੰਜ਼ੂਰ ਕੀਤਾ ਗਿਆ ਹੈ। ਇਹ ਰਜਿਸਟਰ ਨਾਗਰਿਕਤਾ ਅਧਿਨਿਯਮ 1955 ਦੇ ਪ੍ਰਾਵਧਾਨਾਂ ਦੇ ਤਹਿਤ ਜਨਤਕ, ਉਪ-ਜਿਲਾ, ਜਿਲਾ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਤਿਆਰ ਕੀਤਾ ਜਾਂਦਾ ਹੈ। ਕੋਈ ਵੀ ਵਿਅਕਤੀ ਜੋ 6 ਮਹੀਨੇ ਜਾਂ ਉਸ ਤੋਂ ਜਿਆਦਾ ਸਮੇਂ ਤੋਂ ਕਿਸੇ ਇਲਾਕੇ ‘ਚ ਰਹਿ ਰਿਹਾ ਹੋਵੇ ਤਾਂ ਉਸਨੂੰ ਨਾਗਰਿਕ ਰਜਿਸਟਰ ਵਿੱਚ ਜਰੂਰੀ ਰਜਿਸਟਰੇਸ਼ਨ ਕਰਾਉਣਾ ਹੁੰਦਾ ਹੈ।  

ਕੀ ਹੈ ਰਾਸ਼ਟਰੀ ਜਨਸੰਖਿਆ ਰਜਿਸਟਰ?

ਸਿਟੀਜਨਸ਼ਿ‍ਪ (ਰਜਿਸਟਰੇਸ਼ਨ ਆਫ ਸਿਟੀਜੰਸ ਐਂਡ ਇਸ਼ਿਊ ਆਫ ਨੈਸ਼ਨਲ ਆਇਡੇਂਟਿਟੀ ਕਾਰਡਸ) ਰੂਲਸ 2003 ‘ਚ ਜਨਸੰਖਿਆ ਰਜਿਸਟਰ ਨੂੰ ਇਸ ਤਰ੍ਹਾਂ ਨਾਲ ਪ੍ਰਭਾਸ਼ਿ‍ਤ ਕੀਤਾ ਗਿਆ ਹੈ। ਜਨਸੰਖਿਆ ਰਜਿਸਟਰ ਦਾ ਮਤਲਬ ਇਹ ਹੈ, ਇਸ ਵਿੱਚ ਕਿਸੇ ਪਿੰਡ ਜਾਂ ਪੇਂਡੂ ਇਲਾਕੇ ਜਾਂ ਕਸਬੇ ਜਾਂ ਵਾਰਡ ਜਾਂ ਕਿਸੇ ਵਾਰਡ ਜਾਂ ਸ਼ਹਿਰੀ ਖੇਤਰ ਦੇ ਸਮਾਂਤਰ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਦਾ ਟੀਕਾ ਸ਼ਾਮਿਲ ਹੋਵੇਗਾ। ਨੈਸ਼ਨਲ ਪਾਪੁਲੇਸ਼ਨ ਰਜਿਸਟਰ (ਐਨਪੀਆਰ) ਦੇ ਤਹਿਤ 1 ਅਪ੍ਰੈਲ, 2020 ਤੋਂ 30 ਸਤੰਬਰ,  2020 ਤੱਕ ਨਾਗਰਿਕਾਂ ਦਾ ਡੇਟਾਬੇਸ ਤਿਆਰ ਕਰਨ ਲਈ ਦੇਸ਼ ਭਰ ‘ਚ ਘਰ- ਘਰ ਜਾ ਕੇ ਗਿਣਤੀ ਦੀ ਤਿਆਰੀ ਹੈ।

CAA protest in delhi CAA 

ਦੇਸ਼ ਦੇ ਇੱਕੋ ਜਿਹੇ ਨਿਵਾਸੀਆਂ ਦੀ ਪਹਿਚਾਣ ਦਾ ਡੇਟਾਬੇਸ ਬਣਾਉਣਾ ਇਸਦਾ ਮੁੱਖ ਟਿੱਚਾ ਹੈ। ਇਸ ਡੇਟਾ ਵਿੱਚ ਜਨਸੰਖਿਆ ਦੇ ਨਾਲ ਬਾਇਓਮੈਟਰਿਕ ਜਾਣਕਾਰੀ ਵੀ ਹੋਵੇਗੀ। ਬਾਹਰੀ ਵਿਅਕਤੀ ਵੀ ਜੇਕਰ ਦੇਸ਼ ਦੇ ਕਿਸੇ ਹਿੱਸੇ ਵਿੱਚ ਛੇ ਮਹੀਨੇ ਤੋਂ ਰਹਿ ਰਿਹਾ ਹੈ ਤਾਂ ਉਸਨੂੰ ਵੀ ਐਨਪੀਆਰ ਵਿੱਚ ਦਰਜ ਹੋਣਾ ਹੈ। ਐਨਪੀਆਰ  ਦੇ ਜਰੀਏ ਲੋਕਾਂ ਦਾ ਬਾਔਮੇਟਰਿਕ ਡੇਟਾ ਤਿਆਰ ਕਰਕੇ ਸਰਕਾਰੀ ਯੋਜਨਾਵਾਂ ਦੀ ਪਹੁੰਚ ਅਸਲੀ ਲਾਭਪਾਤਰੀਆਂ ਤੱਕ ਪਹੁੰਚਾਉਣ ਦਾ ਵੀ ਮਕਸਦ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement