
ਇਸ ਪੱਤਰ ਨੂੰ ਐਨਜੀਓ 'ਸੇਫ ਹੈਵਨ ਆਫ ਟੇਰੈਂਟ ਕਾਉਂਟੀ' ਨੇ ਆਪਣੇ ਫੇਸਬੁੱਕ 'ਤੇ ਸਾਂਝਾ ਕੀਤਾ ਹੈ
ਨਵੀਂ ਦਿੱਲੀ- ਕ੍ਰਿਸਮਸ ਦਾ ਤਿਉਹਾਰ ਪੂਰੀ ਦੁਨੀਆਂ ਵਿਚ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ Santa Claus ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਬੱਚਿਆਂ ਨੂੰ Santa Claus ਦੀਆਂ ਕਹਾਣੀਆਂ ਸੁਣਾਈਆਂ ਜਾ ਰਹੀਆਂ ਹਨ। Santa Claus ਦੀ ਕਹਾਣੀ ਸੁਣਦਿਆਂ ਬੱਚਿਆਂ ਨੂੰ ਲੱਗਦਾ ਹੈ ਕਿ ਉਹ ਆ ਕੇ ਉਨ੍ਹਾਂ ਨੂੰ ਤੋਹਫ਼ਾ ਦੇਣਗੇ। ਵੈਸੇ, ਲੋਕ Santa Claus ਬਣ ਕੇ ਬੱਚਿਆਂ ਨੂੰ ਤੋਹਫੇ ਵੀ ਵੰਡਦੇ ਹਨ। ਇਸ ਦੌਰਾਨ ਸੱਤ ਸਾਲ ਦੇ ਬੱਚੇ ਦਾ ਪੱਤਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਪੱਤਰ ਦੇ ਰਾਹੀਂ ਬੱਚੇ ਨੇ Santa Claus ਨੂੰ ਕੁਝ ਅਜਿਹਾ ਕਰਨ ਲਈ ਕਿਹਾ ਜੋ ਪੜ੍ਹਨ ਤੋਂ ਬਾਅਦ ਲੋਕ ਭਾਵੁਕ ਹੋ ਰਹੇ ਹਨ।
ਇਸ ਪੱਤਰ ਨੂੰ ਐਨਜੀਓ 'ਸੇਫ ਹੈਵਨ ਆਫ ਟੇਰੈਂਟ ਕਾਉਂਟੀ' ਨੇ ਆਪਣੇ ਫੇਸਬੁੱਕ 'ਤੇ ਸਾਂਝਾ ਕੀਤਾ ਹੈ। 7 ਸਾਲਾ ਬਲੇਕ ਨੇ ਇਕ ਪੱਤਰ ਲਿਖਿਆ ਹੈ ਜਿਸ ਚ ਉਸ ਨੇ ਇਕ 'ਚੰਗੇ ਪਿਤਾ' ਦੀ ਮੰਗ ਕੀਤੀ ਹੈ। ਦਰਅਸਲ ਬਲੇਕ ਆਪਣੀ ਮਾਂ ਦੇ ਨਾਲ ਇਕ ਸ਼ੈਲਟਰ ਹੋਮ ‘ਚ ਰਹਿੰਦਾ ਹੈ। ਇਹ ਪਨਾਹ ਘਰ ਟੈਕਸਾਸ ਵਿਚ ਹੈ।
ਬਲੇਕ ਨੇ ਆਪਣੇ ਪੱਤਰ ‘ਚ ਜੋ ਲਿਖਿਆ ਸੀ ਉਹ ਇਸ ਤਰ੍ਹਾਂ ਹੈ, 'ਪਿਆਰੇ Santa Claus, ਸਾਨੂੰ ਆਪਣਾ ਘਰ ਛੱਡਣਾ ਪਿਆ। ਪਿਤਾ ਬਹੁਤ ਗੁੱਸੇ ਵਿਚ ਸੀ। ਪਿਤਾ ਨੂੰ ਉਹ ਸਭ ਕੁਝ ਮਿਲ ਗਿਆ ਜੋ ਉਹ ਚਾਹੁੰਦੇ ਸੀ।
ਮਾਂ ਨੇ ਕਿਹਾ ਕਿ ਹੁਣ ਸਾਨੂੰ ਘਰ ਛੱਡਣਾ ਪਵੇਗਾ ਤੇ ਉਹ ਸਾਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਲੈ ਕੇ ਜਾ ਰਹੀ ਹੈ। ਉਹ ਜਗ੍ਹਾ ਜਿੱਥੇ ਸਾਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਮੈਂ ਅਜੇ ਵੀ ਪਰੇਸ਼ਾਨ ਹਾਂ ਮੈਂ ਦੂਜੇ ਬੱਚਿਆਂ ਨਾਲ ਗੱਲ ਨਹੀਂ ਕਰਨਾ ਚਾਹੁੰਦਾ। ਕੀ ਤੁਸੀਂ ਇਸ ਕ੍ਰਿਸਮਸ ਆ ਰਹੇ ਹੋ?'
ਸੱਤ ਸਾਲ ਦੇ ਬੱਚੇ ਨੇ ਅੱਗੇ ਲਿਖਿਆ, 'ਸਾਡੇ ਕੋਲ ਇੱਥੇ ਕੋਈ ਸਾਮਾਨ ਨਹੀਂ ਹੈ। ਕੀ ਤੁਸੀਂ ਮੇਰੇ ਲਈ ਕੁਝ ਕਿਤਾਬਾਂ, ਇਕ ਡਿਕਸ਼ਨਰੀ, ਇਕ ਕੰਪਾਸ ਅਤੇ ਇਕ ਘੜੀ ਲਿਆ ਸਕਦੇ ਹੋ? ਮੈਨੂੰ ਵੀ ਇਕ ਬਹੁਤ ਚੰਗੇ ਪਿਤਾ ਦੀ ਜ਼ਰੂਰਤ ਹੈ। ਕੀ ਤੁਸੀਂ ਮੇਰੇ ਲਈ ਇਹ ਕਰ ਸਕਦੇ ਹੋ?'
ਬੱਚੀ ਦਾ ਇਹ ਪੱਤਰ ਪੜ੍ਹ ਕੇ ਲੋਕ ਭਾਵੁਕ ਹੋ ਰਹੇ ਹਨ। ਐਨਜੀਓ ਦੇ ਉਪ ਪ੍ਰਧਾਨ ਐਮਿਲੀ ਹੈਨਕੌਕ ਦਾ ਕਹਿਣਾ ਹੈ ਕਿ ਅਸੀਂ ਸ਼ੈਲਟਰ ਹੋਮ ਵਿਚ ਰਹਿੰਦੇ ਬੱਚਿਆਂ ਦੀ ਕਲਾਕਾਰੀ ਨੂੰ ਵੇਖ ਰਹੇ ਸੀ। ਇਸ ਦੌਰਾਨ ਸਾਡੇ ਕੋਲ ਇਹ ਭਾਵਨਾਤਮਕ ਪੱਤਰ ਆਇਆ। ਅਸੀਂ ਇਹ ਪੱਤਰ ਬਹੁਤ ਸਾਰੇ ਲੋਕਾਂ ਨਾਲ ਸਾਂਝਾ ਕੀਤਾ। ਇਹ ਪੱਤਰ ਬਹੁਤ ਭਾਵੁਕ ਹੈ।
ਮਾਈਕਾ ਥੌਮਸਨ ਨੇ ਕਿਹਾ ਹੈ ਕਿ ਅਸੀਂ ਬਲੇਕ ਦੀਆਂ ਜ਼ਿਆਦਾਤਰ ਇੱਛਾਵਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਉਮੀਦ ਕਰਦੇ ਹਾਂ ਕਿ ਇਸ ਕ੍ਰਿਸਮਸ ਦੇ ਦਿਨ ਉਸਦੇ ਚਿਹਰੇ 'ਤੇ ਖੁਸ਼ੀ ਆਵੇਗੀ।