ਮੈਸੂਰ 'ਚ ਲੱਗੇ ਪੋਸਟਰਾਂ 'ਤੇ ਬੋਲੇ ਪ੍ਰਤਾਪ ਸਿੰਘ, ''ਲੋਕ ਫ਼ੈਸਲਾ ਕਰਨਗੇ ਕਿ ਮੈਂ ਦੇਸ਼ ਭਗਤ ਹਾਂ ਜਾਂ ਗੱਦਾਰ''
Published : Dec 24, 2023, 5:07 pm IST
Updated : Dec 24, 2023, 5:07 pm IST
SHARE ARTICLE
BJP MP Pratap Simha
BJP MP Pratap Simha

ਮੈਸੁਰੂ ’ਚ ਲੱਗੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੂੰ ‘ਗੱਦਾਰ’ ਦੱਸਣ ਵਾਲੇ ਪੋਸਟਰ

ਸੰਸਦ ਦੀ ਸੁਰੱਖਿਆ ’ਚ ਸੰਨ੍ਹ ਲਾਉਣ ਵਾਲਿਆਂ ਨੂੰ ਜਾਰੀ ਕੀਤੇ ਸਨ ਪਾਸ

ਮੈਸੁਰੂ (ਕਰਨਾਟਕ) : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਨੇ ਐਤਵਾਰ ਨੂੰ ਕਿਹਾ ਕਿ ਲੋਕ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਫੈਸਲਾ ਕਰਨਗੇ ਕਿ ਉਹ ਦੇਸ਼ ਭਗਤ ਹਨ ਜਾਂ ਗੱਦਾਰ। ਉਸ ਨੇ ਕਿਹਾ ਕਿ ਉਹ ਘਟਨਾ ਅਤੇ ਜਾਂਚ ’ਚ ਕੁਝ ਵੀ ਨਵਾਂ ਨਹੀਂ ਜੋੜਨਾ ਚਾਹੁੰਦੇ।
ਸਿਮਹਾ ਨੇ ਕਿਹਾ ਕਿ ਉਨ੍ਹਾਂ ਨੇ ਸੱਭ ਕੁਝ ਰੱਬ ਅਤੇ ਅਪਣੇ ਪ੍ਰਸ਼ੰਸਕਾਂ ’ਤੇ ਛੱਡ ਦਿਤਾ ਹੈ ਜੋ ਫੈਸਲਾ ਕਰਨਗੇ ਕਿ ਉਨ੍ਹਾਂ ਵਿਰੁਧ ਕਥਿਤ ‘ਦੇਸ਼ਧ੍ਰੋਹ’ ਦੇ ਦੋਸ਼ ਸਹੀ ਹਨ ਜਾਂ ਨਹੀਂ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

13 ਦਸੰਬਰ ਨੂੰ ਲੋਕ ਸਭਾ ਸਦਨ ’ਚ ਛਾਲ ਮਾਰਨ ਵਾਲੇ ਪ੍ਰਦਰਸ਼ਨਕਾਰੀਆਂ ਨੇ ਸਿਮਹਾ ਦੇ ਦਫਤਰ ਵਲੋਂ ਜਾਰੀ ਪਾਸ ਲੈ ਕੇ ਸੰਸਦ ’ਚ ਦਾਖ਼ਲਾ ਲਿਆ ਸੀ। ਛਾਲ ਮਾਰਨ ਤੋਂ ਬਾਅਦ ਉਨ੍ਹਾਂ ਨੇ ਫੜੇ ਜਾਣ ਤੋਂ ਪਹਿਲਾਂ ਅਪਣੇ ਬੂਟਾਂ ’ਚ ਲੁਕੋਏ ਕੈਨ ’ਚੋਂ ਰੰਗਦਾਰ ਧੂੰਆਂ ਛੱਡ ਕੇ ਸਨਸਨੀ ਫੈਲਾ ਦਿਤੀ ਸੀ। ਭਾਜਪਾ ਸੰਸਦ ਮੈਂਬਰ ਨੇ ਕਿਹਾ, ‘‘ਪ੍ਰਤਾਪ ਸਿਮਹਾ ਦੇਸ਼ਧ੍ਰੋਹੀ ਹੈ ਜਾਂ ਦੇਸ਼ ਭਗਤ, ਇਸ ਦਾ ਫੈਸਲਾ ਮੈਸੂਰੂ ਦੀਆਂ ਪਹਾੜੀਆਂ ’ਤੇ ਬੈਠੀ ਮਾਂ ਚਾਮੁੰਡੇਸ਼ਵਰੀ ਬ੍ਰਹਮਗਿਰੀ ’ਤੇ ਬੈਠੀ ਮਾਂ ਦੇਵੀ ਕਾਵੇਰੀ, ਪਿਛਲੇ 20 ਸਾਲਾਂ ਤੋਂ ਮੇਰੀਆਂ ਲਿਖੀਆਂ ਕਿਤਾਬਾਂ ਪੜ੍ਹ ਰਹੇ ਕਰਨਾਟਕ ਦੇ ਮੇਰੇ ਪ੍ਰਸ਼ੰਸਕ, ਪਿਛਲ ਸਾਢੇ ਨੌਂ ਸਾਲਾਂ ਤੋਂ ਮੇਰਾ ਕੰਮ ਵੇਖ ਰਹੀ ਮੈਸੂਰੂ ਅਤੇ ਕੋਡਾਗੂ ਦੀ ਜਨਤਾ, ਦੇਸ਼ ਧਰਮ ਅਤੇ ਰਾਸ਼ਟਰਵਾਦ ਨਾਲ ਸਬੰਧਤ ਮੁੱਦਿਆਂ ’ਤੇ ਮੇਰੇ ਵਤੀਰੇ ’ਤੇ ਅਪ੍ਰੈਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਪੈਣ ਵਾਲੇ ਵੋਟ ਤੈਲ ਕਰਨਗੇ।’’ 

ਸਿਮਹਾ ਨੂੰ ‘ਗੱਦਾਰ’ ਕਹਿਣ ਵਾਲੇ ਪੋਸਟਰ ’ਤੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਿਰਫ਼ ਲੋਕ ਹੀ ਫੈਸਲਾ ਦੇਣਗੇ। ਉਹ ਤੈਅ ਕਰਨਗੇ ਕਿ ਮੈਂ ਦੇਸ਼ਭਗਤ ਹਾਂ ਜਾਂ ਨਹੀਂ। ਮੈਂ ਸਭ ਕੁਝ ਉਨ੍ਹਾਂ ਦੇ ਫੈਸਲੇ ’ਤੇ ਛੱਡ ਦਿਤਾ ਹੈ। ਮੇਰੇ ਕੋਲ ਇਸ ਬਾਰੇ ਕਹਿਣ ਲਈ ਹੋਰ ਕੁਝ ਨਹੀਂ ਹੈ।’’
ਸੰਸਦ ਦੀ ਸੁਰੱਖਿਆ ਦੀ ਉਲੰਘਣਾ ਤੋਂ ਬਾਅਦ ਕਾਂਗਰਸ ਅਤੇ ਕੁਝ ਹੋਰ ਸੰਗਠਨਾਂ ਨੇ ਸਿਮਹਾ ਦਾ ਵਿਰੋਧ ਕੀਤਾ ਸੀ। ਘਟਨਾ ਬਾਰੇ ਪੁੱਛੇ ਜਾਣ ’ਤੇ ਅਤੇ ਕੀ ਪੁਲਿਸ ਨੇ ਉਸ ਦਾ ਬਿਆਨ ਦਰਜ ਕੀਤਾ ਸੀ, ਸਿਮਹਾ ਨੇ ਕਿਹਾ, ‘‘ਮੈਂ ਜੋ ਵੀ ਕਹਿਣਾ ਸੀ ਉਹ ਕਹਿ ਦਿਤਾ ਹੈ। ਮੇਰੇ ਕੋਲ ਇਸ ਮੁੱਦੇ ’ਤੇ ਕਹਿਣ ਲਈ ਹੋਰ ਕੁਝ ਨਹੀਂ ਹੈ।’’ 

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement