ਤੇਲੰਗਾਨਾ ਕਾਂਗਰਸ ਵਲੋਂ ਦਰੋਪਦੀ ਚੀਰਹਰਣ ਦੀ ਤੁਲਨਾ ਲੋਕਤੰਤਰ ਨਾਲ ਕਰਨ 'ਤੇ ਭੜਕੀ ਭਾਜਪਾ
Published : Jan 25, 2019, 2:03 pm IST
Updated : Jan 25, 2019, 2:05 pm IST
SHARE ARTICLE
Draupadi cheerharan poster
Draupadi cheerharan poster

ਕਾਂਗਰਸ ਕਮੇਟੀ ਚੋਣ ਤਾਲਮੇਲ ਕਮੇਟੀ ਦੇ ਮੁਖੀ ਐਮ ਸ਼ਸ਼ੀਧਰ ਰੈਡੀ ਨੇ ਕਿਹਾ ਕਿ ਮਾਫੀ ਦਾ ਤਾਂ ਸਵਾਲ ਹੀ ਨਹੀਂ ਹੈ।

ਵਿਜੇਵਾੜਾ : ਤੇਲੰਗਾਨਾ ਵਿਚ ਕਾਂਗਰਸ ਪਾਰਟੀ ਦੇ ਇਕ ਪੋਸਟਰ ਤੋਂ ਵਿਵਾਦ ਪੈਦਾ ਹੋ ਸਕਦਾ ਹੈ। ਇਸ ਪੋਸਟਰ ਵਿਚ ਰਾਜ ਦੇ ਲੋਕਤੰਤਰ ਦੀ ਤੁਲਨਾ ਮਹਾਂਭਾਰਤ ਦੇ ਦਰੋਪਦੀ ਚੀਰਹਰਣ ਨਾਲ ਕੀਤੀ ਗਈ ਹੈ। ਪੋਸਟਰ ਵਿਚ ਤੇਲੰਗਾਨਾ ਰਾਸ਼ਟਰ ਸੰਮਤੀ ਦੇ ਮੁਖੀ ਮੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੂੰ ਦੁਰਯੋਧਨ, ਓਵੈਸੀ, ਉਹਨਾਂ ਦੇ ਸਹਿਯੋਗੀਆਂ ਅਤੇ ਚੋਣ ਕਮਿਸ਼ਨ ਨੂੰ ਲੋਕਤੰਤਰ ਦਾ ਅਪਮਾਨ ਦੇਖਣ ਵਾਲੇ ਦ੍ਰਿਸ਼ਟੀਹੀਣ ਧ੍ਰਿਤਰਾਸ਼ਟਰ ਦੇ ਤੌਰ 'ਤੇ ਦਿਖਾਇਆ ਗਿਆ ਹੈ।

TRS party TRS party

ਪੋਸਟਰ ਵਿਚ ਰਾਜ ਦੇ ਲੋਕਤੰਤਰ ਨੂੰ ਪਾਂਡਵਾਂ ਦੀ ਪਤਨੀ ਦਰੋਪਦੀ ਦੇ ਤੌਰ ਤੇ, ਜਦਕਿ ਮੁੱਖ ਚੋਣ ਅਧਿਕਾਰੀ, ਜ਼ਿਲ੍ਹਾ ਚੋਣ ਅਧਿਕਾਰੀ ਅਤੇ ਰਿਟਰਨਿੰਗ ਅਧਿਕਾਰੀ ਨੂੰ ਦੁਸ਼ਾਸਨ ਦੇ ਤੌਰ 'ਤੇ ਦਿਖਾਇਆ ਗਿਆ ਹੈ। ਬੀਤੇ ਦਿਨੀਂ ਹੋਈਆਂ ਚੋਣਾਂ ਦੋਰਾਨ ਖਾਮੀਆਂ ਦਾ ਇਲਜ਼ਾਮ ਲਗਾਉਂਦੇ ਹੋਏ ਕਾਂਗਰਸ ਨੇ ਹੈਦਰਾਬਾਦ ਦੇ ਇੰਦਰਾ ਪਾਰਕ ਵਿਚ ਅਪਣੇ ਧਰਨੇ ਦੌਰਾਨ ਇਸ ਪੋਸਟਰ ਨੂੰ ਜਾਰੀ ਕੀਤਾ।

Telangana CM K Chandrasekhar RaoTelangana CM K Chandrasekhar Rao

ਪੋਸਟਰ 'ਤੇ ਇਤਰਾਜ਼ ਜਤਾਉਂਦੇ ਹੋਏ ਭਾਜਪਾ ਦੇ ਬੁਲਾਰੇ ਕ੍ਰਿਸ਼ਨਾ ਸਾਗਰ ਨੇ ਕਿਹਾ ਕਿ ਇਹ ਹਿੰਦੂਆਂ ਦੀਆਂ ਭਾਵਨਾਵਾਂ ਦਾ ਅਪਮਾਨ ਹੈ। ਕੀ ਕਾਂਗਰਸ ਨੂੰ ਚੋਣ ਕਮਿਸ਼ਨ  'ਤੇ ਹਮਲਾ ਕਰਨ ਲਈ ਕੁਝ ਹੋਰ ਨਹੀਂ ਮਿਲਿਆ? ਉਹਨਾਂ ਮਹਾਂਭਾਰਤ ਦੀ ਇਸ ਘਟਨਾ ਦੀ ਚੋਣ ਰਾਹੀਂ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹਨਾਂ ਰਾਜ ਕਾਂਗਰਸ ਦੇ ਮੁਖੀ ਐਨ ਉਤਮ ਕੁਮਾਰ ਅਤੇ ਰਾਸ਼ਟਰ ਮੁਖੀ ਰਾਹੁਲ ਗਾਂਧੀ ਤੋਂ ਮਾਫੀ ਦੀ ਮੰਗ ਕੀਤੀ।

Krishna Saagar Rao Spokesperson BJPKrishna Saagar Rao Spokesperson BJP

 ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਅਸਦੁਦੀਨ ਓਵੈਸੀ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਾਂਗਰਸ ਤੋਂ ਪੁੱਛਿਆ ਕਿ ਜੇਕਰ ਅਜਿਹਾ ਹੀ ਇਤਰਾਜ਼ਯੋਗ ਪੋਸਟਰ ਸੋਨੀਆ ਗਾਂਧੀ ਜਾਂ ਪ੍ਰਿਅੰਕਾ ਗਾਂਧੀ ਦਾ ਜਾਰੀ ਹੋਇਆ ਹੁੰਦਾ ਤਾਂ ਕੀ ਕਾਂਗਰਸ ਬਰਦਾਸ਼ਤ ਕਰਦੀ? ਮੈਂ ਇਹ ਤੁਲਨਾ ਨਹੀਂ ਕਰ ਰਿਹਾ ਪਰ ਕੋਈ ਤਾਂ ਕਰੇਗਾ। ਦੂਜੇ ਪਾਸੇ ਰਾਜ ਕਾਂਗਰਸ ਕਮੇਟੀ ਚੋਣ ਤਾਲਮੇਲ ਕਮੇਟੀ ਦੇ ਮੁਖੀ ਐਮ ਸ਼ਸ਼ੀਧਰ ਰੈਡੀ ਨੇ ਪੋਸਟਰ ਦਾ ਬਚਾਅ ਕਰਦੇ ਹੋਏ ਕਿਹਾ ਕਿ ਅਸੀਂ

Marri Shashidhar ReddyMarri Shashidhar Reddy

ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸ ਤਰ੍ਹਾਂ ਚੋਣ ਕਮਿਸ਼ਨ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਟੀਆਰਐਸ ਵੱਲੋਂ ਚੋਣ ਵਿਚ ਕੀਤੀਆਂ ਜਾ ਰਹੀਆਂ ਖਾਮੀਆਂ ਨੂੰ ਦੇਖਦਾ ਰਿਹਾ। ਮਾਫੀ ਦਾ ਤਾਂ ਸਵਾਲ ਹੀ ਨਹੀਂ ਹੈ। ਭਾਜਪਾ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹੀ ਧਰਮ ਦੇ ਸਰਪ੍ਰਸਤ ਹਨ, ਅਸੀਂ ਵੀ ਹਿੰਦੂ ਧਰਮ ਦਾ ਸਨਮਾਨ ਕਰਦੇ ਹਾਂ ਅਤੇ ਹਰ ਰਵਾਇਤ ਨੂੰ ਮੰਨਦੇ ਹਾਂ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement