
ਸੱਤਾਧਿਰ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ..........
ਹੈਦਰਾਬਾਦ : ਸੱਤਾਧਿਰ ਤੇਲੰਗਾਨਾ ਰਾਸ਼ਟਰ ਸਮਿਤੀ ਨੇ ਦੋ ਤਿਹਾਈ ਬਹੁਮਤ ਹਾਸਲ ਕਰ ਲਿਆ ਹੈ। ਪਾਰਟੀ ਨੇ 81 ਸੀਟਾਂ 'ਤੇ ਜਿੱਤ ਹਾਸਲ ਕਰ ਲਈ ਹੈ। ਟੀਆਰਐਸ ਇਥੇ ਦੂਜੀ ਵਾਰ ਸਰਕਾਰ ਬਣਾਏਗੀ। ਇਥੇ ਵਿਧਾਨ ਸਭਾ ਦੀਆਂ 119 ਸੀਟਾਂ ਹਨ। ਟੀਆਰਐਸ ਦੇ ਮੁਖੀ ਅਤੇ ਕਾਰਜਕਾਰੀ ਮੁੱਖ ਮੰਤਰੀ ਕੇ ਚੰਦਰਸ਼ੇਖ਼ਰ ਨੇ 51,000 ਤੋਂ ਵੱਧ ਵੋਟਾ ਦੇ ਫ਼ਰਕ ਨਾਲ ਗਜਵੇਲ ਤੋਂ ਜਿੱਤ ਦਰਜ ਕੀਤੀ। ਉਨ੍ਹਾਂ ਕਾਂਗਰਸ ਦੇ ਵੀ ਪ੍ਰਤਾਪ ਰੈਡੀ ਨੂੰ ਹਰਾਇਆ। ਉਨ੍ਹਾਂ ਦੇ ਪੁੱਤਰ ਅਤੇ ਮੰਤਰੀ ਟੀ ਰਾਮਾ ਰਾਵੁ ਨੇ ਸਰਸਿੱਲਾ ਤੋਂ ਜਿੱਤ ਹਾਸਲ ਕੀਤੀ। ਉਨ੍ਹਾਂ ਕਾਂਗਰਸ ਦੇ ਮਹਿੰਦਰ ਰੈਡੀ ਨੂੰ 88,000 ਵੋਟਾ ਦੇ ਫ਼ਰਕ ਨਾਲ ਹਰਾਇਆ।