
ਪ੍ਰਿਅੰਕਾ ਬੱਚਿਆਂ ਕਾਰਨ ਦੇਰ ਨਾਲ ਆਈ ਕਿਉਂਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਅਤੇ ਉਹਨਾਂ ਦੀ ਦੇਖਭਾਲ ਲਈ ਉਹ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਸੀ ।
ਭੁਵਨੇਸ਼ਵਰ : ਕਾਂਗਰਸ ਮੁਖੀ ਰਾਹੁਲ ਗਾਂਧੀ ਨੇ ਪ੍ਰਿਅੰਕਾ ਦੀ ਸਿਆਸਤ ਵਿਚ ਆਮਦ 'ਤੇ ਕਿਹਾ ਕਿ ਅਜਿਹਾ ਕਹਿਣਾ ਸਹੀ ਨਹੀਂ ਹੈ ਕਿ ਇਹ ਫ਼ੈਸਲਾ 10 ਦਿਨ ਪਹਿਲਾਂ ਹੋਇਆ ਹੈ। ਮੇਰੀ ਭੈਣ ਦੇ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਸਾਲਾਂ ਪਹਿਲਾਂ ਹੀ ਹੋ ਗਿਆ ਸੀ। ਉਹ ਬੱਚਿਆਂ ਕਾਰਨ ਦੇਰ ਨਾਲ ਆਈ ਕਿਉਂਕਿ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਅਤੇ ਉਹਨਾਂ ਦੀ ਦੇਖਭਾਲ ਲਈ ਉਹ ਉਹਨਾਂ ਦੇ ਨਾਲ ਰਹਿਣਾ ਚਾਹੁੰਦੀ ਸੀ ।
Priyanka Gandhi
ਹੁਣ ਉਹਨਾਂ ਦਾ ਇਕ ਬੱਚਾ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਅਤੇ ਦੂਜਾ ਵੀ ਛੇਤੀ ਹੀ ਯੂਨੀਵਰਸਿਟੀ ਵਿਚ ਜਾਣ ਵਾਲਾ ਹੈ। ਇਸ ਲਈ ਉਹਨਾਂ ਨੇ ਸਰਗਰਮ ਰਾਜਨੀਤੀ ਵਿਚ ਆਉਣ ਦਾ ਫ਼ੈਸਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਜਕਰ ਤੁਸੀਂ ਇਕ ਹੀ ਮੁੱਦੇ 'ਤੇ ਮੇਰੇ ਅਤੇ ਮੇਰੀ ਭੈਣ ਨਾਲ ਗੱਲ ਕਰੋਗੇ ਤਾਂ ਇਹ ਅਜ਼ੀਬ ਗੱਲ ਹੈ ਕਿ ਸਾਡੇ ਵਿਚਾਰ ਹਮੇਸ਼ਾ ਇਕੋ ਜਿਹੇ ਹੁੰਦੇ ਹਨ।
Rahul, Priyanka Gandhi
ਜੇਕਰ ਤੁਸੀਂ ਮੈਨੂੰ ਫੋਨ ਕਰੋਗੇ ਅਤੇ ਬਾਅਦ ਵਿਚ ਮੇਰੀ ਭੈਣ ਨੂੰ ਤਾਂ 80 ਫ਼ੀ ਸਦੀ ਸਾਡਾ ਪੱਖ ਇਕੋ ਜਿਹਾ ਹੋਵੇਗਾ। ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰੀ ਸਵੈ ਸੇਵੀ ਸੰਘ ਭਾਜਪਾ ਦਾ ਸਰਪ੍ਰਸਤ ਹੈ। ਇਹ ਮੰਨਦਾ ਹੈ ਕਿ ਦੇਸ਼ ਵਿਚ ਸਿਰਫ ਇਹੀ ਇਕ ਸੰਗਠਨ ਹੈ ਅਤੇ ਇਸ ਨੂੰ ਦੇਸ਼ ਦੀ ਹਰ ਸੰਸਥਾ ਵਿਚ ਪਹੁੰਚਾਇਆ ਜਾ ਰਿਹਾ ਹੈ। ਸੱਤਾ ਦਾ ਕੇਂਦਰੀਕਰਨ ਹੋ ਰਿਹਾ ਹੈ ਅਤੇ ਸੰਸਥਾਵਾਂ ਨੂੰ ਬਰਬਾਦ।
RSS
ਕਿਹਾ ਗਿਆ ਹੈ ਕਿ ਨਿਆਂ ਦੇ ਕਤਲ ਵਿਚ ਭਾਜਪਾ ਦਾ ਹੱਥ ਹੈ। ਇਹ ਪਹਿਲਾਂ ਕਦੇ ਨਹੀਂ ਹੋਇਆ। ਤੁਸੀਂ ਉਤਰੀ ਬਲਾਕ ਵਿਚ ਜਾਓ, ਉਥੇ ਹਰ ਕੋਈ ਕਹੇਗਾ ਕਿ ਓਐਸਡੀ ਰੱਖਣ ਦੇ ਨਿਰਦੇਸ਼ ਵੀ ਨਾਗਪੁਰ ਤੋਂ ਮਿਲਦੇ ਹਨ। ਭੁਵਨੇਸ਼ਵਰ ਵਿਚ ਰਾਹੁਲ ਨੇ ਕਿਹਾ ਕਿ ਅਸੀਂ ਲੋਕਾਂ ਦੀ ਸੁਣਦੇ ਹਾਂ। ਨਰਿੰਦਰ ਮੋਦੀ ਦੀ ਤਰ੍ਹਾਂ ਨਹੀਂ ਜੋ ਸਮਝਦੇ ਹਨ ਕਿ
PM Narendra Modi
ਉਹਨਾਂ ਨੂੰ ਸੱਭ ਕੁਝ ਪਤਾ ਹੈ ਅਤੇ ਸੁਝਾਅ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ। ਭਾਜਪਾ ਅਤੇ ਕਾਂਗਰਸ ਵਿਚ ਇਹੋ ਫਰਕ ਹੈ। ਰਾਹੁਲ ਨੇ ਕਿਹਾ ਕਿ ਸਾਨੂੰ ਚੀਨ ਨਾਲ ਮੁਕਾਬਲਾ ਕਰਨਾ ਹੈ। ਸਾਨੂੰ ਇਹ ਮੰਨਣਾ ਪਵੇਗਾ ਕਿ ਦੇਸ਼ ਦੀ ਸੱਭ ਤੋਂ ਵੱਡੀ ਚੁਨੋਤੀ ਚੀਨ ਦੀ ਤਰ੍ਹਾਂ ਲਗਾਤਾਰ ਰੁਜ਼ਗਾਰ ਪੈਦਾ ਕਰਨ ਦੀ ਹੈ।