
ਅਪਣੇ ਸੰਸਦੀ ਖੇਤਰ ਅਮੇਠੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉਤੇ ਜੱਮਕੇ..
ਨਵੀਂ ਦਿੱਲੀ : ਅਪਣੇ ਸੰਸਦੀ ਖੇਤਰ ਅਮੇਠੀ ਪਹੁੰਚੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਉਤੇ ਜੱਮਕੇ ਹਮਲਾ ਬੋਲਿਆ। ਪ੍ਰਿਅੰਕਾ ਗਾਂਧੀ ਵਾਡਰਾ ਦੇ ਕਾਂਗਰਸ ਜਨਰਲ ਸਕੱਤਰ ਬਣਾਏ ਜਾਣ ਉਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਿਅੰਕਾ ਨੂੰ ਕਿਹਾ ਹੈ ਕਿ ਉਹ ਜਦੋਂ ਵੀ ਅਪਣਾ ਅਹੁਦਾ ਸੰਭਾਲੇਂਗੀ ਤਾਂ ਸਭ ਤੋਂ ਪਹਿਲਾਂ ਇਥੇ ਆ ਕੇ ਲੋਕਾਂ ਨਾਲ ਮਿਲੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਵਿਚ ਅਗਲੀ ਸਰਕਾਰ ਕਾਂਗਰਸ ਪਾਰਟੀ ਹੀ ਬਣਾਏਗੀ। ਰਾਹੁਲ ਨੇ ਇਥੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉਤੇ ਜੱਮਕੇ ਨਿਸ਼ਾਨਾ ਸਾਧਿਆ।
Congress President @RahulGandhi makes a surprise visit to the students at the Alfa Convent School in Salon. #AmethiKiPragati pic.twitter.com/9HofJSgExV
— Congress (@INCIndia) January 24, 2019
ਉਨ੍ਹਾਂ ਨੇ ਕਿਹਾ ਕਿ ਮੈਂ ਝੂਠ ਨਹੀਂ ਬੋਲਦਾ ਹਾਂ, ਜੋ ਬੋਲਦਾ ਹਾਂ ਉਹੀ ਕਰਦਾ ਹਾਂ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਗਵਾਨ ਦਾ ਨਾਮ ਲੈ ਕੇ ਝੂਠ ਬੋਲਦੇ ਹਨ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ ਨਫ਼ਰਤ ਅਤੇ ਕ੍ਰੋਧ ਦੀ ਭਾਵਨਾ ਦਾ ਚਿੰਨ੍ਹ ਹੈ। ਰਾਹੁਲ ਨੇ ਇਥੇ ਆਏ ਲੋਕਾਂ ਤੋਂ ਪੁੱਛਿਆ ਕਿ ਤੁਹਾਨੂੰ ਹੁਣ ਤੱਕ 15 ਲੱਖ ਰੁਪਏ ਮਿਲੇ। ਇਸ ਤੋਂ ਇਲਾਵਾ ਉਨ੍ਹਾਂ ਨੇ ਇਥੇ ‘ਚੌਂਕੀਦਾਰ ਚੋਰ ਹੈ’ ਦੇ ਨਾਹਰੇ ਵੀ ਲਗਵਾਏ। ਰਾਹੁਲ ਗਾਂਧੀ ਨੇ ਰਾਏਬਰੇਲੀ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਇਥੇ ਫੂਡਪਾਰਕ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਥੇ 101 ਫੀਸਦੀ ਫੂਡਪਾਰਕ ਬਣ ਕੇ ਰਹੇਗਾ।
Rahul Gandhi
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲੋਕਾਂ ਦੇ 30 ਹਜ਼ਾਰ ਕਰੋੜ ਰੁਪਏ ਦੀ ਚੋਰੀ ਕੀਤੀ, 56 ਇੰਚ ਦਾ ਸੀਨਾ ਹੁਣ ਕਮਜ਼ੋਰ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨ ਦੇ ਸਾਹਮਣੇ ਗੋਡੇ ਲਾ ਦਿਤੇ। ਮੈਂ 24 ਘੰਟੇ ਤੁਹਾਡੀ ਲੜਾਈ ਲੜਦਾ ਹਾਂ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਮੈਂ ਮੁਲਾਇਮ ਸਿੰਘ ਯਾਦਵ, ਮਾਇਆਵਤੀ ਅਤੇ ਅਖੀਲੇਸ਼ ਯਾਦਵ ਦਾ ਸਨਮਾਨ ਕਰਦਾ ਹਾਂ ਪਰ ਅਸੀਂ ਕਾਂਗਰਸ ਦੀ ਵਿਚਾਰ ਧਾਰਾ ਲਈ ਲੜਾਂਗੇ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਕੇਂਦਰ ਦੋਨਾਂ ਜਗ੍ਹਾਂ ਸਰਕਾਰ ਬਣਾਉਣਗੇ।