
ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ 2019 ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਜਾ ਰਹੇ ਹਾਂ।
ਨਵੀਂ ਦਿੱਲੀ : ਉਤਰ ਪ੍ਰਦੇਸ਼ ਦੌਰੇ ਦੌਰਾਨ ਰੈਲੀ ਵਿਚ ਰਾਹੁਲ ਗਾਂਧੀ ਨੇ ਭਾਜਪਾ 'ਤੇ ਨਫਰਤ ਫੈਲਾਉਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੀਐਮ ਮੋਦੀ ਨਫਰਤ ਫੈਲਾ ਰਹੇ ਹਨ। ਕਾਂਗਰਸ ਅਗਲੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੂੰ ਹਰਾਵੇਗੀ। ਰਾਹੁਲ ਨੇ ਸਲੋਨ ਵਿਚ ਕਰਵਾਈ ਗਈ ਸਭਾ ਦੌਰਾਨ ਕਿਹਾ ਕਿ ਭਾਜਪਾ ਦੇ ਲੋਕ ਦੇਸ਼ ਵਿਚ ਧਰਮ, ਜਾਤੀ ਅਤੇ ਖੇਤਰ ਦੇ ਨਾਮ 'ਤੇ ਨਫਰਤ ਫੈਲਾ ਰਹੇ ਹਨ। ਇਹ ਕਦੇ ਗੁਜਰਾਤ ਤੋਂ ਉਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਨੁੰ ਕੱਢਦੇ ਹਨ ਅਤੇ ਕਿਤੇ ਹਿੰਦੂ-ਮੁਸਲਮਾਨਾਂ ਨੂੰ ਲੜਾ ਰਹੇ ਹਨ।
PM Modi
ਉਹਨਾਂ ਕਿਹਾ ਕਿ ਇਸ ਦੇਸ਼ ਵਿਚ ਨਫਰਤ ਨਾਲ ਸਿਰਫ ਨੁਕਸਾਨ ਹੋ ਸਕਦਾ ਹੈ। ਨਫਰਤਾ ਦਾ ਮਤਲਬ ਨਰਿੰਦਰ ਮੋਦੀ ਹਨ। ਉਹਨਾਂ ਕਿਹਾ ਕਿ ਅਸੀਂ 2019 ਵਿਚ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਜਾ ਰਹੇ ਹਾਂ। ਇਸ ਨੁੰ ਕੋਈ ਰੋਕ ਨਹੀਂ ਸਕਦਾ। ਰਾਹੁਲ ਨੇ ਇਲਜ਼ਾਮ ਲਗਾਇਆ ਕਿ ਮੋਦੀ ਨੇ 10-15 ਉਦਯੋਗਪਤੀਆਂ ਦਾ ਸਾਢੇ ਤਿੰਨ ਕਰੋੜ ਰੁਪਏ ਦਾ ਕਰਜ਼ ਮਾਫ ਕਰ ਦਿਤਾ ਹੈ। ਉਹਨਾਂ ਕਿਹਾ ਕਿ ਉਹ ਦੇਸ਼ ਦੀ ਜਨਤਾ ਦਾ ਪੈਸਾ ਸੀ।
Rafale Deal
ਰਾਫੇਲ ਜਹਾਜ਼ਾਂ ਦੀ ਖਰੀਦ ਨੂੰ ਦੇਸ਼ ਦੇ ਇਤਿਹਾਸ ਦਾ ਸੱਭ ਤੋਂ ਵੱਡਾ ਘਪਲਾ ਕਰਾਰ ਦਿੰਦੇ ਹੋਏ ਉਹਨਾਂ ਕਿਹਾ ਕਿ ਭਾਰਤ ਦੇ ਉਸ ਵੇਲ੍ਹੇ ਦੇ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਵੀ ਇਸ ਖਰੀਦ ਸਮਝੌਤੇ ਬਾਰੇ ਕੁਝ ਵੀ ਨਹੀਂ ਪਤਾ ਸੀ। ਬਿਨਾਂ ਰੱਖਿਆ ਮੰਤਰਾਲੇ ਤੋਂ ਪੁੱਛਿਆ ਇਕਲੇ ਨਰਿੰਦਰ ਮੋਦੀ ਨੇ ਇਹ ਸਮਝੌਤਾ ਕੀਤਾ ਅਤੇ 30 ਹਜ਼ਾਰ ਕੋਰੜ ਰੁਪਏ ਅਨਿਲ ਅੰਬਾਨੀ ਨੂੰ ਦੇ ਦਿਤੇ। ਜਦ ਸੀਬੀਆਈ ਨਿਰਦੇਸ਼ਕ ਨੇ ਇਸ ਦੀ ਜਾਂਚ ਕਰਨ ਨੂੰ ਕਿਹਾ ਤਾਂ ਰਾਤ ਦੇ ਡੇਢ ਵਜੇ ਤੱਕ ਉਹਨਾਂ ਨੂੰ ਕੱਢਣ ਦਾ ਹੁਕਮ ਜਾਰੀ ਕਰ ਦਿਤਾ।
demonetisation
ਰਾਹੁਲ ਨੇ ਕਿਹਾ ਕਿ ਨੋਟਬੰਦੀ ਦੌਰਾਨ ਸਿਰਫ ਈਮਾਨਦਾਰ, ਗਰੀਬ ਲੋਕ, ਕਿਸਾਨ ਅਤੇ ਮਜ਼ਦੂਰ ਹੀ ਉਸ ਲਾਈਨ ਵਿਚ ਖੜੇ ਸਨ। ਉਹਨਾਂ ਕਿਹਾ ਕਿ ਪੀਐਮ ਮੋਦੀ ਨੇ ਅਮੇਠੀ ਤੋਂ ਫੂਡ ਪਾਰਕ, ਪੇਪਰ ਮਿੱਲ ਅਤੇ ਟ੍ਰਿਪਲ ਆਈਟੀ ਚੋਰੀ ਕੀਤਾ। ਰਾਹੁਲ ਨੇ ਕਿਹਾ ਕਿ ਕੇਂਦਰ ਵਿਚ ਜਦ ਕਾਂਗਰਸ ਦੀ ਸਰਕਾਰ ਆਵੇਗੀ ਤਾਂ ਮੈਂ ਤੁਹਾਨੂੰ ਯਕੀਨ ਦਿਲਾਉਂਦਾ ਹਾਂ ਕਿ ਪਹਿਲਾ ਕੰਮ ਕਿਸਾਨਾਂ ਦੀ ਰੱਖਿਆ ਦਾ ਹੋਵੇਗਾ।