
ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਅੱਜ ਰਾਤ ਤੋਂ 20 ਜ਼ਿਲ੍ਹਿਆਂ ‘ਚ 2ਜੀ ਮੋਬਾਇਲ ਇੰਟਰਨੇਟ...
ਸ਼੍ਰੀਨਗਰ: ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਅੱਜ ਰਾਤ ਤੋਂ 20 ਜ਼ਿਲ੍ਹਿਆਂ ‘ਚ 2ਜੀ ਮੋਬਾਇਲ ਇੰਟਰਨੇਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇੱਕ ਆਧਿਕਾਰਿਕ ਆਦੇਸ਼ ਵਿੱਚ ਅਜਿਹਾ ਕਿਹਾ ਗਿਆ ਹੈ।
Government of Jammu&Kashmir: Mobile data services and internet access through fixed-line shall be allowed across the Union Territory of Jammu and Kashmir with restrictions. The internet speed shall be restricted to 2G only. (1/2)
— ANI (@ANI) January 24, 2020
ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੀ ਇੱਕ ਅਧਿਸੂਚਨਾ ਦੇ ਮੁਤਾਬਕ ਮੋਬਾਇਲ ਫੋਨ ‘ਤੇ 2ਜੀ ਸਪੀਡ ਦੇ ਨਾਲ ਇੰਟਰਨੈਟ ਸਹੂਲਤ 25 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਹਾਲਾਂਕਿ ਘਾਟੀ ਦੇ ਲੋਕਾਂ ਦੀ ਸੋਸ਼ਲ ਮੀਡੀਆ ਸਾਇਟਾਂ ਤੱਕ ਪਹੁੰਚ ਨਹੀਂ ਹੋਵੇਗੀ।
Internet Service
ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡ ‘ਤੇ ਡੇਟਾ ਸਹੂਲਤ ਉਪਲੱਬਧ ਹੋਵੇਗੀ। ਸੋਸ਼ਲ ਮੀਡੀਆ ਸਾਇਟਾਂ ਤੱਕ ਘਾਟੀ ਦੇ ਲੋਕਾਂ ਦੀ ਪਹੁੰਚ ਨਹੀਂ ਹੋਵੇਗੀ ਅਤੇ ਵੈਬਸਾਇਟਾਂ ਤੱਕ ਹੀ ਉਨ੍ਹਾਂ ਦੀ ਪਹੁੰਚ ਹੋ ਸਕੇਗੀ। ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡ ‘ਤੇ ਡੇਟਾ ਸਹੂਲਤ ਉਪਲੱਬਧ ਹੋਵੇਗੀ।
Internet Speed
ਜਿਨ੍ਹਾਂ ਸਾਇਟਾਂ ਨੂੰ ਮੰਜ਼ੂਰੀ ਦਿੱਤੀ ਗਈ ਹੈ, ਉਨ੍ਹਾਂ ਵਿੱਚ ਸਰਚ ਇੰਜਨ ਅਤੇ ਬੈਂਕਿੰਗ, ਸਿੱਖਿਆ, ਸਮਾਚਾਰ, ਯਾਤਰਾ, ਸੁਵਿਧਾਵਾਂ ਅਤੇ ਰੋਜਗਾਰ ਨਾਲ ਸਬੰਧਤ ਹਨ। ਇਸਤੋਂ ਪਹਿਲਾਂ ਘਾਟੀ ਵਿੱਚ ਪ੍ਰੀਪੇਡ ਮੋਬਾਇਲ ਸੇਵਾ ਬਹਾਲ ਕਰਨ ਅਤੇ ਜੰਮੂ ਖੇਤਰ ਵਿੱਚ 2ਜੀ ਮੋਬਾਇਲ ਡੇਟਾ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ।
Internet
ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦੇ ਫੈਸਲੇ ਦੇ ਨਾਲ ਪੰਜ ਅਗਸਤ ਨੂੰ ਘਾਟੀ ਵਿੱਚ ਇੰਟਰਨੈਟ ਅਤੇ ਮੋਬਾਇਲ ਸੇਵਾਵਾਂ ਰੋਕ ਦਿੱਤੀਆਂ ਗਈਆਂ ਸਨ।