JNU 'ਚ BBC ਦੀ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ, ਬਿਜਲੀ ਬੰਦ ਹੋਣ 'ਤੇ ਕੱਢਿਆ ਗਿਆ ਮਾਰਚ
Published : Jan 25, 2023, 9:00 am IST
Updated : Jan 25, 2023, 9:39 am IST
SHARE ARTICLE
Stone-pelting after BBC documentary ‘screened’ in JNU
Stone-pelting after BBC documentary ‘screened’ in JNU

ਪਥਰਾਅ ਕਰਨ ਵਾਲੇ ਵਿਦਿਆਰਥੀ ਕੌਣ ਸਨ, ਇਸ ਬਾਰੇ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਹੈ।

 

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) 'ਚ ਬੀਬੀਸੀ ਦੀ ਡਾਕੂਮੈਂਟਰੀ 'ਇੰਡੀਆ: ਦਿ ਮੋਦੀ ਕਵੇਸ਼ਨ'’ ਦੀ ਸਕ੍ਰੀਨਿੰਗ ਦੌਰਾਨ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ ਕੀਤਾ ਗਿਆ। ਪਥਰਾਅ ਤੋਂ ਬਾਅਦ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ ਨੇ ਜੇਐਨਯੂ ਗੇਟ ਤੱਕ ਮਾਰਚ ਕੀਤਾ ਅਤੇ ਉੱਥੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਪਥਰਾਅ ਕਰਨ ਵਾਲੇ ਵਿਦਿਆਰਥੀ ਕੌਣ ਸਨ, ਇਸ ਬਾਰੇ ਜ਼ਿਆਦਾ ਪਤਾ ਨਹੀਂ ਲੱਗ ਸਕਿਆ ਹੈ। ਪਥਰਾਅ ਵਿਚ ਕੁਝ ਵਿਦਿਆਰਥੀ ਜ਼ਖਮੀ ਵੀ ਹੋਏ ਹਨ। ਕੁਝ ਵਿਦਿਆਰਥੀ ਮੈਡੀਕਲ ਕਰਵਾਉਣ ਲਈ ਸਫਦਰਜੰਗ ਹਸਪਤਾਲ ਵੀ ਪਹੁੰਚੇ ਹਨ।

ਇਹ ਵੀ ਪੜ੍ਹੋ: ਗੁਜਰਾਤ ਦੰਗਿਆਂ ਦੌਰਾਨ ਕਤਲ ਕੇਸ ’ਚ ਸ਼ਾਮਲ 22 ਮੁਲਜ਼ਮ ਬਰੀ, 17 ਲੋਕਾਂ ਦੀ ਹੱਤਿਆ ਦੇ ਸਨ ਇਲਜ਼ਾਮ 

ਇਹ ਡਾਕੂਮੈਂਟਰੀ ਰਾਤ 9 ਵਜੇ ਨਰਮਦਾ ਹੋਸਟਲ ਦੇ ਸਾਹਮਣੇ ਜੇਐਨਯੂ ਵਿਦਿਆਰਥੀ ਸੰਘ ਦੇ ਦਫ਼ਤਰ ਵਿਚ ਦਿਖਾਈ ਜਾਣੀ ਸੀ। ਜੇਐਨਯੂ ਵਿਦਿਆਰਥੀ ਯੂਨੀਅਨ ਨੇ ਇਕ ਦਿਨ ਪਹਿਲਾਂ ਹੀ ਸਕਰੀਨਿੰਗ ਦਾ ਐਲਾਨ ਕੀਤਾ ਸੀ। ਵਿਦਿਆਰਥੀ ਯੂਨੀਅਨ ਦੇ ਇਸ ਘੋਸ਼ਣਾ ਤੋਂ ਬਾਅਦ ਜੇਐਨਯੂ ਪ੍ਰਸ਼ਾਸਨ ਨੇ ਇਕ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਸੀ ਕਿ ਡਾਕੂਮੈਂਟਰੀ ਦਿਖਾਉਣ ਲਈ ਪ੍ਰੋਗਰਾਮ ਲਈ ਇਜਾਜ਼ਤ ਨਹੀਂ ਲਈ ਗਈ ਹੈ ਅਤੇ ਵਿਦਿਆਰਥੀਆਂ ਨੂੰ ਪ੍ਰਸਤਾਵਿਤ ਪ੍ਰੋਗਰਾਮ ਨੂੰ ਰੱਦ ਕਰਨ ਦੀ ਸਲਾਹ ਦਿੱਤੀ ਗਈ ਹੈ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਕ੍ਰਿਸ ਹਿਪਕਿਨਜ਼ ਨੇ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼

ਸ਼ਾਮ 8 ਵਜੇ ਤੋਂ ਹੀ ਵਿਦਿਆਰਥੀ ਇਕੱਠੇ ਹੋਣੇ ਸ਼ੁਰੂ ਹੋ ਗਏ ਜਿੱਥੇ ਡਾਕੂਮੈਂਟਰੀ ਦੀ ਸਕਰੀਨਿੰਗ ਹੋਣੀ ਸੀ ਪਰ ਸਕਰੀਨਿੰਗ ਤੋਂ ਅੱਧਾ ਘੰਟਾ ਪਹਿਲਾਂ ਰਾਤ 8.30 ਵਜੇ ਪੂਰੇ ਕੈਂਪਸ ਦੀ ਬਿਜਲੀ ਗੁੱਲ ਹੋ ਗਈ। ਵਿਦਿਆਰਥੀਆਂ ਦਾ ਦਾਅਵਾ ਹੈ ਕਿ ਪ੍ਰਸ਼ਾਸਨ ਨੇ ਬਿਜਲੀ ਕੱਟ ਦਿੱਤੀ। ਸਕ੍ਰੀਨਿੰਗ ਤੋਂ ਠੀਕ ਪਹਿਲਾਂ ਬਿਜਲੀ ਖਰਾਬ ਹੋਣ ਦੇ ਕਾਰਨ 'ਤੇ ਜੇਐਨਯੂ ਪ੍ਰਸ਼ਾਸਨ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ।

ਇਹ ਵੀ ਪੜ੍ਹੋ: ਹਿੰਦੀ ਫਿਲਮਾਂ ਦਾ ‘ਸੱਤਿਆਨਾਸ’ ਹੋ ਗਿਆ, ਸਿੱਖਾਂ ਦਾ ਉਡਾਇਆ ਜਾਂਦਾ ਹੈ ਮਜ਼ਾਕ - ਨਸੀਰੂਦੀਨ ਸ਼ਾਹ

ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਸਵੇਰੇ 9.10 ਵਜੇ ਮੋਬਾਈਲ ਫੋਨ ਦੀ ਰੌਸ਼ਨੀ ਨਾਲ ਡਾਕੂਮੈਂਟਰੀ ਦੇਖਣ ਆਏ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ, "ਉਹ ਡਰਦੇ ਹਨ ਕਿ ਸੱਚ ਸਾਹਮਣੇ ਆ ਜਾਵੇਗਾ। ਤੁਸੀਂ ਰੋਸ਼ਨੀ ਖੋਹ ਸਕਦੇ ਹੋ, ਤੁਸੀਂ ਸਾਡੇ ਹੱਥਾਂ ਤੋਂ ਸਕ੍ਰੀਨ ਖੋਹ ਸਕਦੇ ਹੋ, ਤੁਸੀਂ ਸਾਡੇ ਲੈਪਟਾਪ ਖੋਹ ਸਕਦੇ ਹੋ, ਪਰ ਤੁਸੀਂ ਸਾਡੀਆਂ ਅੱਖਾਂ, ਸਾਡੀ ਆਤਮਾ ਨਹੀਂ ਖੋਹ ਸਕਦੇ ਹੋ।" ਪਾਵਰ ਫੇਲ ਹੋਣ ਕਾਰਨ ਡਾਕੂਮੈਂਟਰੀ ਵੱਡੀ ਸਕਰੀਨ ’ਤੇ ਨਹੀਂ ਦਿਖਾਈ ਜਾ ਸਕੀ ਪਰ ਵਿਦਿਆਰਥੀ ਯੂਨੀਅਨ ਦੇ ਲੋਕਾਂ ਨੇ ਵਿਦਿਆਰਥੀਆਂ ਵਿਚ ਏ4 ਸਾਈਜ਼ ’ਤੇ ਪ੍ਰਿੰਟ ਕੀਤੇ ਕਿਊਆਰ ਕੋਡ ਵੰਡਣੇ ਸ਼ੁਰੂ ਕਰ ਦਿੱਤੇ। ਇਸ ਦੀ ਮਦਦ ਨਾਲ ਵਿਦਿਆਰਥੀ ਆਪਣੇ-ਆਪਣੇ ਫ਼ੋਨ 'ਤੇ ਡਾਕੂਮੈਂਟਰੀ ਦੇਖ ਸਕਦੇ ਹਨ।

ਵਿਦਿਆਰਥੀਆਂ ਨੂੰ ਵਿਦਿਆਰਥੀ ਯੂਨੀਅਨ ਦਫ਼ਤਰ ਦੇ ਬਾਹਰ ਬੈਠ ਕੇ ਡਾਕੂਮੈਂਟਰੀ ਦੇਖਣ ਦੀ ਅਪੀਲ ਕੀਤੀ ਗਈ। ਪਰ ਜਦੋਂ ਇਹ ਸਹੀ ਢੰਗ ਨਾਲ ਕੰਮ ਨਾ ਕੀਤਾ ਤਾਂ ਕੁਝ ਵਿਦਿਆਰਥੀ ਲੈਪਟਾਪ ਅਤੇ ਸਪੀਕਰ ਲੈ ਆਏ। 10:20 ਵਜੇ ਅਚਾਨਕ ਡਾਕੂਮੈਂਟਰੀ ਦੇਖ ਰਹੇ ਵਿਦਿਆਰਥੀਆਂ 'ਤੇ ਪਥਰਾਅ ਸ਼ੁਰੂ ਹੋ ਗਿਆ। ਇਹ ਪਥਰਾਅ ਉਥੇ ਸਥਿਤ ਟੇਫਲਾਜ਼ ਕੰਟੀਨ ਦੇ ਕੋਲ ਤੋਂ ਕੀਤਾ ਜਾ ਰਿਹਾ ਸੀ। ਪਥਰਾਅ ਸ਼ੁਰੂ ਹੁੰਦੇ ਹੀ ਵਿਦਿਆਰਥੀਆਂ ਵਿੱਚ ਭਗਦੜ ਮੱਚ ਗਈ ਅਤੇ ਡਾਕੂਮੈਂਟਰੀ ਨੂੰ ਅੱਧ ਵਿਚਾਲੇ ਛੱਡ ਕੇ ਵਿਦਿਆਰਥੀ ਭੱਜਣ ਲੱਗੇ।

ਇਹ ਵੀ ਪੜ੍ਹੋ: RRR ਦੇ ਗੀਤ ‘ਨਾਟੂ-ਨਾਟੂ’ ਨੂੰ Oscar 'ਚ ਮਿਲੀ ਐਂਟਰੀ, ਸਰਵੋਤਮ ਮੂਲ ਗੀਤ ਸ਼੍ਰੇਣੀ ਲਈ ਕੀਤਾ ਗਿਆ ਨਾਮਜ਼ਦ

ਪੰਜ ਮਿੰਟਾਂ ਵਿੱਚ ਹੀ ਵਿਦਿਆਰਥੀ ਯੂਨੀਅਨ ਦੇ ਦਫ਼ਤਰ ਦੇ ਬਾਹਰ ਵਾਲੀ ਥਾਂ ਖਾਲੀ ਹੋ ਗਈ। ਇਸ ਤੋਂ ਬਾਅਦ ਉਥੇ ਮੌਜੂਦ ਸਾਰੇ ਵਿਦਿਆਰਥੀਆਂ ਨੇ ਜੇਐਨਯੂ ਦੇ ਮੁੱਖ ਗੇਟ ਤੱਕ ਮਾਰਚ ਕੀਤਾ ਅਤੇ ਨਾਅਰੇਬਾਜ਼ੀ ਕੀਤੀ। ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਯੂਟਿਊਬ ਅਤੇ ਟਵਿੱਟਰ ਨੂੰ ਨਿਰਦੇਸ਼ ਦਿੱਤਾ ਸੀ ਕਿ ਬੀਬੀਸੀ ਦੀ ਡਾਕੂਮੈਂਟਰੀ 'ਇੰਡੀਆ: ਦ ਮੋਦੀ ਕਵੇਸ਼ਨ' ਨੂੰ ਸਾਂਝਾ ਕਰਨ ਵਾਲੇ ਲਿੰਕਾਂ ਨੂੰ ਹਟਾਇਆ ਜਾਵੇ।

ਇਹ ਵੀ ਪੜ੍ਹੋ: ਲਖਨਊ: ਭੂਚਾਲ ਕਾਰਨ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ, 12 ਘੰਟੇ ਤੋਂ ਬਚਾਅ ਕਾਰਜ ਜਾਰੀ

ਜ਼ਿਕਰਯੋਗ ਹੈ ਕਿ ਬੀਬੀਸੀ ਨੇ ਇਕ ਦਸਤਾਵੇਜ਼ੀ ਫਿਲਮ ਬਣਾਈ ਹੈ ਜਿਸ ਦਾ ਨਾਂਅ ‘ਇੰਡੀਆ: ਦਿ ਮੋਦੀ ਕਵੇਸ਼ਨ’ ਹੈ। ਇਸ ਦਾ ਪਹਿਲਾ ਐਪੀਸੋਡ 17 ਜਨਵਰੀ ਨੂੰ ਬਰਤਾਨੀਆ ਵਿਚ ਪ੍ਰਸਾਰਿਤ ਹੋ ਚੁੱਕਿਆ ਹੈ ਅਤੇ ਅਗਲਾ ਐਪੀਸੋਡ 24 ਜਨਵਰੀ ਨੂੰ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਦਸਤਾਵੇਜ਼ੀ ਫਿਲਮ ਵਿਚ ਇਕ ਅਣਪ੍ਰਕਾਸ਼ਿਤ ਰਿਪੋਰਟ ਉੱਤੇ ਚਾਨਣਾ ਪਾਇਆ ਗਿਆ ਹੈ ਜਿਸ ਨੂੰ ਬੀਬੀਸੀ ਨੇ ਬ੍ਰਿਟਿਸ਼ ਫੌਰਨ ਦਫ਼ਤਰ ਤੋਂ ਹਾਸਲ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ ਨਰਿੰਦਰ ਮੋਦੀ ਦੇ ਮੁੱਖ ਮੰਤਰੀ ਰਹਿੰਦਿਆਂ 2002 ਵਿਚ ਹੋਈ ਗੁਜਰਾਤ ਹਿੰਸਾ ਬਾਰੇ ਉਹਨਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਗਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

ਚੋਰਾਂ ਨੇ ਲੁੱਟ ਲਿਆ Punjab ਘੁੰਮਣ ਆਇਆ ਗੋਰਾ - Punjab Police ਨੇ 48 ਘੰਟੇ 'ਚ ਚੋਰਾਂ ਨੂੰ ਗ੍ਰਿਫ਼ਤਾਰ ਕਰ ਰੱਖ ਲਈ

17 Dec 2022 3:17 PM

Officer ਨਾਲ Balwinder Sekhon ਦਾ ਪਿਆ ਪੇਚਾ - ਜ਼ੋਰਦਾਰ ਤਿੱਖੀ ਬਹਿਸ ਮਗਰੋਂ ਭੱਖ ਗਿਆ ਮਾਹੌਲ

16 Dec 2022 2:56 PM

Jalandhar ਦੇ Latifpura ‘ਚ ਬੇਘਰ ਹੋਏ ਲੋਕਾਂ ਦੀ ਮਦਦ ਲਈ ਪਹੁੰਚੀ UNITED SIKHS

15 Dec 2022 3:25 PM

ਇੱਕ ਵਾਰ ਫਿਰ ਸੜਕਾਂ ‘ਤੇ ਉੱਤਰਿਆ ਅੰਨਦਾਤਾ - Manawala Toll Plaza ਕਰਵਾਇਆ ਬੰਦ - Kisan Farmer Protest

15 Dec 2022 3:24 PM

Rashi Agarwal ਨੂੰ Rahul Gandhi ਨਾਲੋਂ PM Modi ਚੰਗੇ ਲੱਗਦੇ!

14 Dec 2022 3:12 PM

10th Fail ਠੱਗਾਂ ਨੇ 100 Crore ਦਾ ਲਾਇਆ ਚੂਨਾ ! GST 'ਚ ਘਾਲਾਮਾਲਾ ਕਰਨ ਲਈ ਖੋਲ੍ਹੀਆਂ ਸਨ 100 ਤੋਂ ਵੱਧ ਕੰਪਨੀਆਂ

14 Dec 2022 3:11 PM