
ਉਹਨਾਂ ਦੇ ਨਾਲ ਕਾਰਮੇਲ ਸੇਪੁਲੋਨੀ ਨੇ ਉਪ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ।
ਆਕਲੈਂਡ: ਕ੍ਰਿਸ ਹਿਪਕਿਨਜ਼ ਨੂੰ ਨਿਊਜ਼ੀਲੈਂਡ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ ਗਿਆ ਹੈ। ਕ੍ਰਿਸ ਨੇ ਬੁੱਧਵਾਰ ਨੂੰ ਨਿਊਜ਼ੀਲੈਂਡ ਦੇ 41ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਉਹਨਾਂ ਦੇ ਨਾਲ ਕਾਰਮੇਲ ਸੇਪੁਲੋਨੀ ਨੇ ਉਪ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਕ੍ਰਿਸ ਹਿਪਕਿਨਜ਼ ਨੇ ਸੰਕੇਤ ਦਿੱਤਾ ਕਿ "ਮਹਿੰਗਾਈ ਦੀ ਮਹਾਂਮਾਰੀ" ਨਾਲ ਨਜਿੱਠਣਾ ਹੀ ਉਹਨਾਂ ਦੀ ਕੈਬਨਿਟ ਦੀ ਤਰਜੀਹ ਹੋਵੇਗੀ।
ਇਹ ਵੀ ਪੜ੍ਹੋ: ਹਿੰਦੀ ਫਿਲਮਾਂ ਦਾ ‘ਸੱਤਿਆਨਾਸ’ ਹੋ ਗਿਆ, ਸਿੱਖਾਂ ਦਾ ਉਡਾਇਆ ਜਾਂਦਾ ਹੈ ਮਜ਼ਾਕ - ਨਸੀਰੂਦੀਨ ਸ਼ਾਹ
ਦੱਸ ਦੇਈਏ ਕਿ ਹਿਪਕਿਨਜ਼ ਪਹਿਲੀ ਵਾਰ 2008 ਵਿਚ ਸੰਸਦ ਲਈ ਚੁਣੇ ਗਏ ਸਨ ਅਤੇ ਨਵੰਬਰ 2020 ਵਿਚ ਉਹਨਾਂ ਨੂੰ ਕੋਵਿਡ-19 ਲਈ ਮੰਤਰੀ ਨਿਯੁਕਤ ਕੀਤਾ ਗਿਆ ਸੀ। ਜੈਸਿੰਡਾ ਆਰਡਨ ਦੀ ਅਗਵਾਈ ਹੇਠ ਕ੍ਰਿਸ ਹਿਪਕਿਨਜ਼ ਨੇ ਸਿੱਖਿਆ, ਪੁਲਿਸ ਅਤੇ ਜਨਤਕ ਸੇਵਾਵਾਂ ਵਿਚ ਮੰਤਰੀ ਵਜੋਂ ਜ਼ਿੰਮੇਵਾਰੀ ਸੰਭਾਲੀ ਅਤੇ ਉਹ ਸਦਨ ਦੇ ਨੇਤਾ ਵੀ ਸਨ।
ਇਹ ਵੀ ਪੜ੍ਹੋ: RRR ਦੇ ਗੀਤ ‘ਨਾਟੂ-ਨਾਟੂ’ ਨੂੰ Oscar 'ਚ ਮਿਲੀ ਐਂਟਰੀ, ਸਰਵੋਤਮ ਮੂਲ ਗੀਤ ਸ਼੍ਰੇਣੀ ਲਈ ਕੀਤਾ ਗਿਆ ਨਾਮਜ਼ਦ
ਕ੍ਰਿਸ ਨੇ COVID-19 ਮਹਾਂਮਾਰੀ ਦੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਆਪ ਨੂੰ ਇਕ ਯੋਗ ਨੇਤਾ ਵਜੋਂ ਸਾਬਤ ਕੀਤਾ ਹੈ। ਉਹ ਇਕ ਭਰੋਸੇਮੰਦ ਅਤੇ ਸੂਝਵਾਨ ਨੇਤਾ ਹੈ ਜਿਸ ਨੂੰ ਕਿਸੇ ਵੀ ਕਿਸਮ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਕ੍ਰਿਸ ਨੂੰ ਲੇਬਰ ਪਾਰਟੀ ਨੂੰ ਮੁੜ ਸੱਤਾ ਵਿਚ ਲਿਆਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਜ਼ਿਕਰਯੋਗ ਹੈ ਕਿ ਜੈਸਿੰਡਾ ਆਰਡਨ ਨੇ 19 ਜਨਵਰੀ ਨੂੰ ਹੈਰਾਨੀਜਨਕ ਘੋਸ਼ਣਾ ਕੀਤੀ ਕਿ ਉਹ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਹੀ ਹੈ।
ਇਹ ਵੀ ਪੜ੍ਹੋ: ਲਖਨਊ: ਭੂਚਾਲ ਕਾਰਨ ਡਿੱਗੀ ਪੰਜ ਮੰਜ਼ਿਲਾ ਇਮਾਰਤ, ਕਈ ਲੋਕ ਮਲਬੇ ਹੇਠ ਦੱਬੇ, 12 ਘੰਟੇ ਤੋਂ ਬਚਾਅ ਕਾਰਜ ਜਾਰੀ
ਨਿਊਜ਼ੀਲੈਂਡ ਵਿਚ ਇਸ ਸਾਲ 14 ਅਕਤੂਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਸਬੰਧ ਵਿਚ ਆਰਡਨ ਨੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗੀ ਪਰ ਮੈਂ ਜਾਣਦੀ ਹਾਂ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਇਸ ਸਾਲ ਚੋਣਾਂ ਤੱਕ ਸਰਕਾਰ ਦੇ ਧਿਆਨ ਵਿਚ ਰਹਿਣਗੇ। ਉਹਨਾਂ ਨੇ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੀਆਂ ਚੋਣਾਂ ਵਿਚ ਵੀ ਲੇਬਰ ਪਾਰਟੀ ਦੀ ਸਰਕਾਰ ਬਣੇਗੀ।