ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਸ਼ੁਰੂ
Published : Feb 25, 2019, 4:36 pm IST
Updated : Feb 25, 2019, 5:52 pm IST
SHARE ARTICLE
Pradhan Mantri Kisan Nidhi started the scheme
Pradhan Mantri Kisan Nidhi started the scheme

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਿਮ ਬਜਟ ਵਿੱਚ ਐਲਾਨੀ ਕੇਂਦਰ ਸਰਕਾਰ ਦੀ ਉਤਸ਼ਾਹੀ ਪ੍ਰਧਾਨ ਮੰਤਰੀ ਕਿਸਾਨ ਨਿਧੀ ...

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਿਮ ਬਜਟ ਵਿਚ ਐਲਾਨੀ ਕੇਂਦਰ ਸਰਕਾਰ ਦੀ ਉਤਸ਼ਾਹੀ ਪ੍ਰਧਾਨ ਮੰਤਰੀ ਕਿਸਾਨ ਨਿਧੀ (ਪੀਐਮ-ਕਿਸਾਨ) ਸਕੀਮ ਦਾ ਅੱਜ ਇਥੇ ਗੋਰਖਪੁਰ ਤੋਂ ਰਸਮੀ ਆਗਾਜ਼ ਕਰ ਦਿੱਤਾ।  ਸਕੀਮ ਤਹਿਤ ਇਕ ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਅਦਾ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ ਨੂੰ ਦਸ ਸਾਲਾਂ ਵਿਚ ਇਕ ਵਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਦੀ ਯਾਦ ਆਉਂਦੀ ਹੈ।

Pradhan Mantri Kisan Nidhi Started the Scheme

ਇਥੇ ਐਫਸੀਆਈ ਦੇ ਮੈਦਾਨ ਵਿਚ ਪੀਐਮ –ਕਿਸਾਨਾਂ ਦੇ ਖਾਤਿਆਂ ਵਿਚ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਅਦਾ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ਭੰਡਦਿਆਂ ਕਿਹਾ ਕਿ ਉਨ੍ਹਾਂ ਨੂੰ ਦਸ ਸਾਲਾਂ ਵਿਚ ਇਕ ਵਾਰ ਚੋਣਾਂ ਤੋ ਪਹਿਲਾਂ ਕਿਸਾਨਾਂ ਦੀ ਯਾਦ ਆਉਦੀ ਹੈ।ਇਥੇ ਐਫਸੀਆਈ ਦੇ ਮੈਦਾਨ ਵਿਚ ਪੀਐਮ-ਕਿਸਾਨ ਸਕੀਮ ਤਹਿਤ ਦੋ ਹਜ਼ਾਰ ਰੁਪਏ ਦੀ ਪਹਿਲੀ  ਕਿਸ਼ਤ ਯੋਗ ਕਿਸਾਨਾਂ ਦੇ ਖਾਤਿਆਂ ਵਿਚ ਇਲੈਕਟ੍ਰੌਨਿਕਲੀ ਅਦਾ ਕੀਤੇ ਜਾਣ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 1.01 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਰਾਸ਼ੀ ਅਦਾ ਕਰ ਦਿਤੀ ਗਈ ਹੈ।

ਜਦੋਂਕਿ ਜਿਹੜੇ ਕਿਸਾਨ ਰਹਿ ਗਏ ਹਨ ,ਉਨ੍ਹਾਂ ਨੂੰ ਵੀ ਜਲਦੀ ਰਾਸ਼ੀ ਮਿਲ ਜਾਏਗੀ। ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨਾਲ ਆਪਣੀ ਤਕਰੀਰ ਦੀ ਸ਼ੁਰੂਆਤ ਕਰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲਈ 75000 ਕਰੋੜ ਰੁਪਏ ਦੀ ਇਹ ਸਕੀਮ ਕੋਈ ਚੋਣ ਦਾਅਵਾ ਨਹੀ ਸੀ। ਉਨ੍ਹਾਂ ਕਿਹਾ,ਕਿਸਾਨੀ ਕਰਜਿਆਂ ਤੇ ਲੀਕ ਮਾਰਨਾ ਸਾਡੇ ਲਈ ਵੀ ਆਸਾਨ ਤੇ ਸੁਖਾਲਾ ਹੈ। ਸਿਆਸੀ ਤੇ ਚੋਣ ਲਾਹਿਆਂ ਲਈ ਅਸੀਂ ਵੀ ਰਿਓੜੀਆਂ ਵੰਡ ਸਕਦੇ ਹਾਂ,ਪਰ ਅਸੀਂ ਅਜਿਹਾ ਪਾਪ ਨਹੀਂ ਕਰ ਸਕਦੇ। ਕਿਸਾਨੀ ਕਰਜ਼ੇ ਤੇ ਲੀਕ ਦਾ ਲਾਹਾ ਕੁਝ ਗਿਣਤੀ ਦੇ ਕਿਸਾਨਾਂ ਨੂੰ ਮਿਲੇਗਾ।

ਵਿਰੋਧੀ ਪਾਰਟੀਆਂ ਦੇ ਚੁਟਕੀ ਲੈਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਲਈ ਜਿਹੜੀਆਂ ਸਕੀਮਾਂ ਬਣਾਈਆਂ ,ਉਹ ਮਹਿਜ਼ ਕਾਗਜ਼ਾਂ ਤਕ ਹੀ ਸੀਮਤ ਰਹੀਆਂ। ਉਨ੍ਹਾਂ ਕਿਹਾ, ਵਿਰੋਧੀ ਮਾਯੂਸ ਹਨ, ਕਿਉਕਿ ਕਿਸਾਨ ਸਨਮਾਨ ਨਿਧੀ ਮਗਰੋਂ ਕਿਸਾਨ ਮੋਦੀ  ਹਮਾਇਤ ਦੇਣਗੇ। ਅਸੀ ਨਾ ਮੁਮਕਿਨ ਨੂੰ ਮੁਮਕਿਨ ਕਰ ਵਿਖਾਇਆ ਹੈ। ਕਾਂਗਰਸ,ਮਹਾਂਮਿਲਾਵਟ...ਸਪਾ,ਬਸਪਾ ਸਾਰੇ ਇਕੋ ਥਾਲੀ ਦੇ ਚੱਟੇ ਬੱਟੇ ਹਨ। ਮੋਦੀ ਨੇ ਕਿਹਾ ਕਿ ਜਿਹੜੀਆਂ ਰਾਜ ਸਰਕਾਰਾਂ,ਸਿਆਸਤ ਕਰਦਿਆਂ ਯੋਗ ਕਿਸਾਨਾਂ ਦੀ ਸੂਚੀ ਨਹੀਂ ਭੇਜ ਰਹੀਆਂ,ਨੂੰ ਕਿਸਾਨਾਂ ਦੀ ਫਿਟਕਾਰ ਝੱਲਣੀ ਹੋਵੇਗੀ ਤੇ ਇਸ ਨਾਲ ਉਨ੍ਹਾਂ ਦੀ ਸਿਆਸਤ ਤਬਾਹ ਹੋ ਜਾਵੇਗੀ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਤੋ ਬਚਦਿਆਂ ਜਾਲ ਵਿਚ ਫਸਣ ਤੋ ਬਚਣ ਕਿਉਂਕਿ ਇਹ ਤੁਹਾਡਾ ਪੈਸਾ ਹੈ ਤੇ ਇਸ ਨੂੰ ਕੋਈ ਵਾਪਿਸ ਨਹੀਂ ਲੈ ਸਕਦਾ।ਇਸ ਦੌਰਾਨ ਕੇਂਦਰੀ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਪੀਐਮ-ਕਿਸਾਨ ਸਕੀਮ ਨੂੰ ਸਸ਼ਕਤ ਕਰਨ ਦੀ ਦਿਸ਼ਾ ਵਿਚ ਇਤਿਹਾਸ਼ਿਕ ਕਦਮ ਕਰਾਰ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਇਸ ਨਾਲ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੂਗਣੀ ਕਰਨ ਵਿਚ ਮਦਦ ਮਿਲੇਗੀ ।                                                                                                                                                                                                                                                    -ਪੀਟੀਆਈ

Location: India, Delhi, New Delhi

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement