
ਲੁਧਿਆਣਾ ਕੋਰਟ ਕੰਪਲੈਕਸ ਨੂੰ ਮਿਲੀ ਇਕ ਨਵੀਂ ਇਮਾਰਤ, ਇਸ ਇਮਾਰਤ ਦਾ ਉਦਘਾਟਨ...
ਲੁਧਿਆਣਾ: ਲੁਧਿਆਣਾ ਕੋਰਟ ਕੰਪਲੈਕਸ ਨੂੰ ਮਿਲੀ ਇਕ ਨਵੀਂ ਇਮਾਰਤ, ਇਸ ਇਮਾਰਤ ਦਾ ਉਦਘਾਟਨ ਮਾਣਯੋਗ ਜਸਟਿਸ ਹੇਮੰਤ ਗੁਪਤਾ ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਅਤੇ ਮਾਣਯੋਗ ਜਸਟਿਸ ਸੂਰੀਆ ਕਾਂਤ ਜੱਜ ਸੁਪਰੀਮ ਕੋਰਟ ਆਫ਼ ਇੰਡੀਆ ਨੇ ਕੀਤਾ ਇਸ ਮੌਕੇ ‘ਤੇ ਮਾਣਯੋਗ ਜਸਟਿਸ ਰਾਜੀਵ ਸ਼ਰਮਾ ਜੱਜ ਹਾਈਕੋਰਟ ਪੰਜਾਬ ਅਤੇ ਹਰਿਆਣਾ ਮਾਣਯੋਗ ਜਸਟਿਸ ਰਾਕੇਸ਼ ਕੁਮਾਰ ਜੈਨ ਐਡਮਿਨੀਸਟ੍ਰੇਟਿਵ ਜੱਜ ਸੈਸ਼ਨ ਡਵੀਜਨ ਲੁਧਿਆਣਾ ਜਸਟਿਸ ਰਾਜਨ ਗੁਪਤਾ ਚੇਅਰਮੈਨ ਬਿਲਡਿੰਗ ਕਮੇਟੀ ਪੰਜਾਬ, ਜਸਟਿਸ ਲਲਿਤ ਬੱਤਰਾ ਐਡਮਿਨੀਸਟ੍ਰੇਟਿਵ ਜੱਜ ਸਟੇਸ਼ਨ ਡਵੀਜਨ ਲੁਧਿਆਣਾ ਵਿਸ਼ੇਸ਼ ਤੌਰ ‘ਤੇ ਪੁੱਜੇ।
Ludhiana district court complex
ਉਥੇ ਹੀ ਲੁਧਿਆਣਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਵੀਰ ਸਿੰਘ ਅਤੇ ਲੁਧਿਆਣਾ ਦੇ ਕੋਰਟ ਕੰਪਲੈਕਸ ਦੇ ਬਾਕੀ ਜੱਜ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਰਹੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹੇਮੰਤ ਗੁਪਤਾ ਨੇ ਕਿਹਾ ਕਿ ਇਸ ਬਿਲਡਿੰਗ ਵਿਚ 13 ਕਮਰੇ ਹਨ ਅਤੇ ਪੂਰੀ ਬਿਲਡਿੰਗ ਏਅਰ-ਕੰਡੀਸ਼ਨਰ ਹੈ ਤਾਂ ਜੋ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ, ਉਸ ਤੋਂ ਪਹਿਲਾਂ ਹੀ ਹੱਲ ਕਰਨ ਦੇ ਲਈ ਇਸ ਬਿਲਡਿੰਗ ਦੀ ਉਸਾਰੀ ਕਰਵਾਈ ਗਈ ਹੈ।
Ludhiana district court complex
ਉਥੇ ਹੀ ਜਾਣਕਾਰੀ ਦਿੰਦਿਆ ਲੁਧਿਆਣਾ ਕੋਰਟ ਦੇ ਨਵੇਂ ਈਡੀਆਰ ਸੈਂਟਰ ਵੀ ਮਿਲ ਗਿਆ ਹੈ। ਹੁਣ ਲੋਕ ਕੋਈ ਵੀ ਸਮੱਸਿਆ ਕਚਹਿਰੀਆਂ ਵੀ ਇਸੇ ਬਿਲਡਿੰਗ ਵਿਚ ਹੀ ਲਗਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦਾ ਜਲਦ ਹੀ ਨਿਪਟਾਰਾ ਕੀਤਾ ਜਾ ਸਕੇ।