
ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ...
ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉੱਪ ਰਾਜਪਾਲ ਅਨਿਲ ਬੈਜਲ 'ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਬੈਜਲ ਨੂੰ ਦਿੱਲੀ ਸਰਕਾਰ ਦੇ ਕੰਮ 'ਚ ਰੁਕਾਵਟ ਪਾਉਣ ਦੀ ਜਗ੍ਹਾ ਦਿੱਲੀ ਪੁਲਿਸ ਵਿਵਸਥਾ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ। ਕੇਜਰੀਵਾਲ ਨੇ ਮਾਰਚ ਦੌਰਾਨ ਦੀ ਇਕ ਕਥਿਤ ਵੀਡੀਓ ਪੋਸਟ ਕੀਤੀ। ਜਿਸ 'ਚ ਇਕ ਪੁਲਿਸ ਕਰਮਚਾਰੀ ਭੀੜ 'ਤੇ ਲਾਠੀਚਾਰਜ ਕਰਦੇ ਦਿਸ ਰਿਹਾ ਹੈ। ਵੀਡੀਓ ਨਾਲ ਕੇਜਰੀਵਾਲ ਨੇ ਲਿਖਿਆ ਕਿ ਮਾਣਯੋਗ ਉਪ ਰਾਜਪਾਲ ਨੂੰ ਦਿੱਲੀ ਸਰਕਾਰ ਦੇ ਪ੍ਰਾਜੈਕਟ 'ਚ ਰੁਕਾਵਟ ਬਣਨ ਤੋਂ ਵਧ ਸਮੇਂ ਦਿੱਲੀ ਦੀ ਪੁਲਿਸ ਵਿਵਸਥਾ ਨੂੰ ਸੁਧਾਰਨ 'ਚ ਲਗਾਉਣਾ ਚਾਹੀਦਾ।
kejriwal
ਜ਼ਿਕਰਯੋਗ ਹੈ ਕਿ ਜੇ.ਐਨ.ਯੂ. ਦੇ ਵਿਦਿਆਰਥੀ-ਵਿਦਿਆਰਥਣਾਂ ਪ੍ਰੋਫੈਸਰ ਅਤੁੱਲ ਜੌਹਰੀ ਦੇ ਵਿਰੁਧ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ 'ਤੇ ਜੇ.ਐਨ.ਯੂ. ਦੀਆਂ ਵਿਦਿਆਰਥਣਾਂ ਨੇ ਹੀ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ। ਇਹ ਮਾਰਚ ਅਤੁੱਲ ਜੌਹਰੀ ਅਤੇ ਵੀ.ਸੀ. ਦੇ ਵਿਰੁਧ ਐਜੂਕੇਸ਼ਨ ਦੇ ਮੁਦਿਆਂ ਨੂੰ ਲੈ ਕੇ ਕੱਢਿਆ ਗਿਆ ਸੀ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ। ਉਥੇ ਪੁਲਿਸ ਨੇ ਕਥਿਤ ਤੌਰ 'ਤੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀ-ਵਿਦਿਆਰਥਣਾਂ 'ਤੇ ਲਾਠੀਚਾਰਜ ਕੀਤਾ ਸੀ। ਇਸ ਲਾਠੀਚਾਰਜ ਤੋਂ ਬਾਅਦ ਇਕ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਨੇ ਉਨ੍ਹਾਂ ਨੂੰ ਕੁਟਿਆ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ। ਮਹਿਲਾ ਪੱਤਰਕਾਰ ਦੀ ਸ਼ਿਕਾਇਤ ਅਤੇ ਕੁੱਝ ਵੀਡੀਓ-ਫੋਟੋ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਪੁਲਿਸ ਦੇ ਵਿਰੁਧ ਗੱਲਾਂ ਹੋਣ ਲਗੀਆਂ ਸਨ। ਮਾਮਲਾ ਵਧਦਾ ਦੇਖ ਪੁਲਿਸ ਨੂੰ ਮੁਆਫ਼ੀ ਮੰਗਦੇ ਹੋਏ ਜਾਂਚ ਦੇ ਆਦੇਸ਼ ਦੇਣੇ ਪਏ। ਸਨਿਚਰਵਾਰ ਨੂੰ ਦਿੱਲੀ ਪੁਲਿਸ ਦੇ ਪੀ.ਆਰ.ਓ. ਮਧੁਰ ਵਰਮਾ ਨੇ ਘਟਨਾ ਨੂੰ ਮੰਦਭਾਗੀ ਦਸਦੇ ਹੋਏ ਕਿਹਾ ਕਿ ਸੱਭ ਗ਼ਲਤਫ਼ਹਿਮੀ ਕਾਰਨ ਹੋਇਆ।
kejriwal
ਮਧੁਰ ਵਰਮਾ ਨੇ ਕਿਹਾ ਕਿ ਜੋ ਹੋਇਆ, ਉਹ ਮੰਦਭਾਗੀ ਸੀ। ਅਸੀਂ ਮੀਡੀਆ ਤੋਂ ਮੁਆਫ਼ੀ ਮੰਗਦੇ ਹਾਂ। ਸਾਡਾ ਮਕਸਦ ਮੀਡੀਆ ਨੂੰ ਉਨ੍ਹਾਂ ਦੇ ਕੰਮ ਤੋਂ ਰੋਕਣਾ ਨਹੀਂ ਸੀ। ਗ਼ਲਤਫ਼ਹਿਮੀ 'ਚ ਕਿਸੇ ਮਹਿਲਾ ਪੁਲਿਸ ਕਰਮਚਾਰੀ ਨੇ ਇਕ ਫ਼ੇੋਟੋ ਜਰਨਲਿਸਟ ਨੂੰ ਪ੍ਰਦਰਸ਼ਨਕਾਰੀ ਸਮਝ ਲਿਆ ਸੀ। ਮਧੁਰ ਵਰਮਾ ਨੇ ਅੱਗੇ ਕਿਹਾ ਕਿ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੀਤੀ ਸੀ, ਜੋ ਬੈਰੀਕੇਡਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਲੇਡੀ ਕਾਂਸਟੇਬਲ ਨੂੰ ਇਹ ਵੀ ਪਤਾ ਸੀ ਕਿ ਉਹ ਮਹਿਲਾ ਇਕ ਪੱਤਰਕਾਰ ਹੈ। ਇਹ ਇਕ ਗ਼ਲਤਫ਼ਹਿਮੀ ਸੀ ਅਤੇ ਗਲਤ ਹੋਇਆ। ਅਸੀਂ ਜਾਂਚ ਕਰਾਂਗੇ।