
ਪਾਕਿਸਤਾਨ ਦੇ ਦਿੱਗਜ ਗੇਂਦਬਾਜ਼ ਸ਼ੋਏਬ ਅਖਤਰ ਅੱਜ 42 ਸਾਲਦੇ ਹੋ ਗਏ ਹਨ। ਦੁਨੀਆ ਦੇ ਸਭ ਤੋਂ ਤੇਜ ਗੇਂਦਬਾਜ਼ਾਂ ਵਿੱਚੋਂ ਇੱਕ ਸ਼ੋਏਬ ਦਾ ਬਚਪਨ ਬੇਹੱਦ ਗਰੀਬੀ 'ਚ ਗੁਜ਼ਰਿਆ, ਪਰ.
ਨਵੀਂ ਦਿੱਲੀ - ਪਾਕਿਸਤਾਨ ਦੇ ਦਿੱਗਜ ਗੇਂਦਬਾਜ਼ ਸ਼ੋਏਬ ਅਖਤਰ ਅੱਜ 42 ਸਾਲਦੇ ਹੋ ਗਏ ਹਨ। ਦੁਨੀਆ ਦੇ ਸਭ ਤੋਂ ਤੇਜ ਗੇਂਦਬਾਜ਼ਾਂ ਵਿੱਚੋਂ ਇੱਕ ਸ਼ੋਏਬ ਦਾ ਬਚਪਨ ਬੇਹੱਦ ਗਰੀਬੀ 'ਚ ਗੁਜ਼ਰਿਆ, ਪਰ ਅੱਜ ਉਹ ਕਰੋੜਾਂ ਦੇ ਮਾਲਕ ਹਨ। ਕ੍ਰਿਕਟ ਫੀਲਡ ਤੋਂ ਦੂਰ ਹੋਣ ਦੇ ਬਾਅਦ ਵੀ ਉਹ ਕਦੇ ਬਤੋਰ ਕ੍ਰਿਕਟ ਐਕਸਪਰਟ ਤਾਂ ਕਦੇ ਟੀ/ਵੀ ਹੋਸਟ ਦੇ ਰੂਪ 'ਚ ਫੈਂਨਸ ਦਾ ਇੰਟਰਟੇਨਮੈਂਟ ਕਰ ਰਹੇ ਹਨ। ਕਦੇ ਸ਼ੋਏਬ ਅਖਤਰ ਕੋਲ ਜੂਸ ਪੀਣ ਤੱਕ ਦੇ ਪੈਸੇ ਵੀ ਨਹੀਂ ਹੁੰਦੇ ਸਨ।
ਟੀਵੀ ਹੋਸਟ ਗੌਰਵ ਕਪੂਰ ਦੇ ਇੱਕ ਕ੍ਰਿਕਟ ਸ਼ੋ ‘ਬਰੇਕਫਾਸਟ ਵਿਥ ਚੈਂਪੀਅਨਸ’ ਨੂੰ ਦਿੱਤੇ ਇੰਟਰਵਿਊ ਵਿਚ ਉਨ੍ਹਾਂ ਨੇ ਇਸ ਕਿੱਸੇ ਅਤੇ ਆਪਣੀ ਸਟਾਰ ਬਣਨ ਤੋਂ ਪਹਿਲਾਂ ਦੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸਿਆਂ ਨੂੰ ਸਾਂਝਾ ਕੀਤਾ ਸੀ। ਸ਼ੋਏਬ ਅਨੁਸਾਰ ਉਹ ਰਾਵਲਪਿੰਡੀ ਕਲੱਬ ਨਾਲ ਜਦੋਂ ਕ੍ਰਿਕਟ ਪ੍ਰੈਕਟਿਸ ਕਰ ਕੇ ਬਾਹਰ ਨਿਕਲਦੇ ਸਨ, ਤਾਂ ਉੱਥੇ ਇੱਕ ਗੰਨੇ ਦੇ ਜੂਸ ਵਾਲਾ ਹੁੰਦਾ ਸੀ। ਉਸ ਨਾਲ ਸ਼ੋਏਬ ਨੇ ਦੋਸਤੀ ਕੀਤੀ।ਉਸ ਨੂੰ ਕਿਹਾ, ‘ਤੂੰ ਮੈਨੂੰ 50 ਪੈਸੇ ਦਾ ਗੰਨੇ ਦਾ ਜੂਸ ਫਰੀ ਪਿਲਾਏਗਾ ਅਤੇ ਪੈਸੇ ਨਹੀਂ ਲਵੇਗਾ, ਤਾਂ ਜਦੋਂ ਮੈਂ ਸਟਾਰ ਬਣ ਜਾਵਾਂਗਾ ਤਾਂ ਤੈਨੂੰ ਮਸ਼ੀਨ ਲਗਵਾ ਦੇਵਾਂਗਾ। ਤਦ ਉਹ ਜੂਸ ਵਾਲਾ ਕਹਿੰਦਾ ਸੀ ਕਿ ਚੱਲ ਅੱਗੇ।
ਦਿਮਾਗ ਖ਼ਰਾਬ ਹੈ ਤੇਰਾ।’ ਸ਼ੋਏਬ ਰੋਜ਼ ਉਸਦੀ ਦੁਕਾਨ ਉੱਤੇ ਜਾ ਕੇ ਇਹੀ ਕਹਿੰਦੇ ਸਨ। ਇੱਕ ਦਿਨ ਜੂਸ ਵਾਲੇ ਨੇ ਪੁੱਛਿਆ, ਪੱਕਾ ਤੂੰ ਕ੍ਰਿਕਟਰ ਬਣ ਜਾਵੇਗਾ? ਫਿਰ ਉਸਨੇ ਸ਼ੋਏਬ ਨੂੰ ਜੂਸ ਪਿਆਉਣਾ ਸ਼ੁਰੂ ਕੀਤਾ।ਸਾਲ ਡੇਢ ਸਾਲ ਤੱਕ ਉਸਨੇ ਫਰੀ ਵਿਚ ਉਨ੍ਹਾਂ ਨੂੰ ਜੂਸ ਪਿਲਾਇਆ। ਸ਼ੋਏਬ ਅਨੁਸਾਰ, ‘ਜਦੋਂ ਮੈਂ ਸਟਾਰ ਬਣਕੇ ਪਰਤਿਆ ਤਾਂ ਪਤਾ ਚਲਿਆ ਕਿ ਉਸਦੀ ਡੈਥ ਹੋ ਚੁੱਕੀ ਹੈ। ਤਦ ਤੈਅ ਕੀਤਾ ਕਿ ਉਸਦੀ ਫੈਮਿਲੀ ਲਈ ਜਰੂਰ ਕੁੱਝ ਕਰਨਾ ਹੈ। ਫਿਰ ਮੈਂ ਸੋਚਿਆ ਕਿ ਹੁਣ ਇਹ ਗੰਨੇ ਦਾ ਜੂਸ ਨਹੀਂ ਵੇਚਣਗੇ। ਮੈਂ ਉਨ੍ਹਾਂ ਨੂੰ ਦੁਕਾਨ ਖੁਲਵਾ ਕੇ ਦਿੱਤੀ।’