
ਅਮਰੀਕਾ ਨੇ ਇਸ ਦੀ ਮੱਦਦ ਨਾਲ ਅਤਿਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਦਾ ਖਾਤਮਾ ਕੀਤਾ ਸੀ...
ਨਵੀਂ ਦਿੱਲੀ : ਅਮਰੀਕੀ ਬੋਇੰਗ ਕੰਪਨੀ ਵੱਲੋਂ ਬਣਾਏ ਗਏ ਚਿਨੂਕ ਸੀਐਚ-47 ਆਈ ਨੂੰ ਭਾਰਤੀ ਹਵਾਈ ਫ਼ੌਜ ‘ਚ 25 ਮਾਰਚ ਨੂੰ ਏਅਰ ਫ਼ੋਰਸ ਸਟੇਸ਼ਨ ਚੰਡੀਗੜ੍ਹ ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਮੌਕੇ ਇਸ ਮੌਕੇ ਇਕ ਇੰਡਕਸ਼ਨ ਸੇਰੇਮਨੀ ਦਾ ਆਯੋਜਨ ਹਵਾਈ ਫ਼ੌਜ ਕਰ ਰਹੀ ਹੈ। ਅਮਰੀਕਾ ਨੇ ਇਸ ਦੀ ਮੱਦਦ ਨਾਲ ਅਤਿਵਾਦੀ ਸਰਗਨਾ ਓਸਾਮਾ ਬਿਨ ਲਾਦੇਨ ਦਾ ਖਾਤਮਾ ਕੀਤਾ ਸੀ। ਅਮਰੀਕੀ ਕੰਪਨੀ ਬੋਇੰਗ ਵੱਲੋਂ ਬਣਾਏ ਗਏ ਚਾਰ ਚਿਨੂਕ ਸੀਐਚ-47 ਆਈ ਹੈਲੀਕਾਪਟਰ ਭਾਰਤ ਆਏ ਹਨ। ਭਾਰਤ ਨੇ ਅਜਿਹੇ 15 ਹੈਲੀਕਾਪਟਰ ਖਰੀਦੇ ਹਨ।
Chinook
ਭਾਰਤੀ ਹਵਾਈ ਫ਼ੌਜ ਦੇ ਬੇੜੇ ਵਿਚ ਹੁਣ ਤੱਕ ਰੂਸੀ ਮੂਲ ਦੇ ਭਾਰੀ ਵਜ਼ਨ ਚੁੱਕਣ ਵਾਲੇ ਹੈਲੀਕਾਪਟਰ ਹੀ ਰਹੇ ਹਨ ਪਰ ਇਹ ਪਹਿਲੀ ਵਾਰ ਹੋਵੇਗਾ ਕਿ ਹਵਾਈ ਫ਼ੌਜ ਨੂੰ ਅਮਰੀਕੀ ਮੂਲ ਦੇ ਹੈਵੀਲਿਫ਼ਟ ਹੈਲੀਕਾਪਟਰ ਮਿਲਣਗੇ। ਸੀਐਚ-47 ਚਿਨੂਕ ਇਕ ਅਡਵਾਂਸ ਮਲਟੀ ਮਿਸ਼ਨ ਹੈਲੀਕਾਪਟਰ ਹੈ ਜੋ ਭਾਰਤੀ ਹਵਾਈ ਫ਼ੌਜ ਨੂੰ ਬੇਹੱਦ ਹੈਵੀ ਲਿਫ਼ਟ ਤਾਕਤ ਪ੍ਰਦਾਨ ਕਰੇਗਾ। ਇਹ ਮਨੁੱਖੀ ਸਹਾਇਤਾ ਅਤੇ ਲੜਾਕੂ ਭੂਮਿਕਾ ਵਿਚ ਕੰਮ ਆਵੇਗਾ। ਉਚਾਈ ਵਾਲੇ ਇਲਾਕਿਆਂ ਵਿਚ ਭਾਰੀ ਵਜ਼ਨ ਦੇ ਫ਼ੌਜੀ ਸਾਜੋ-ਸਮਾਨ ਦੇ ਵਾਹਨ ਵਿਚ ਇਸ ਹੈਲੀਕਾਪਟਰ ਦੀ ਅਹਿਮ ਭੂਮਿਕਾ ਹੋਵੇਗੀ।
Chinook
ਇਸ ਨਾਲ ਭਾਰਤੀ ਹਵਾਈ ਫ਼ੌਜ ਦੀ ਹੈਵੀ ਲਿਫ਼ਟ ਤਾਕਤ ਵਿਚ ਭਾਰੀ ਵਾਧਾ ਹੋਵੇਗਾ। ਇਸ ਹੈਲੀਕਾਪਟਰ ਦਾ ਦੁਨੀਆਂ ਵਿਚ ਕਈ ਵੱਖ-ਵੱਖ ਭੂਗੋਲਿਕ ਇਲਾਕਿਆਂ ਵਿਚ ਕਾਫ਼ੀ ਤਾਕਤ ਦਾ ਸੰਚਾਲਨ ਹੁੰਦਾ ਰਿਹਾ ਹੈ। ਖਾਸਕਰਕੇ ਹਿੰਦ ਉਪਮਹਾਦੀਪ ਦੇ ਇਲਾਕੇ ਵਿਚ ਇਸ ਹੈਲੀਕਾਪਟਰ ਦੀ ਵਿਸ਼ੇਸ਼ ਭੂਮਿਕਾ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਹਵਾਈ ਫ਼ੌਜ ਨੇ 15 ਚਿਨੂਕ ਹੈਲੀਕਾਪਟਰ ਨੂੰ ਹਾਸਲ ਕਰਨ ਦਾ ਆਰਡਰ ਦਿੱਤਾ ਸੀ ਜਿਸ ਵਿਚੋਂ ਪਹਿਲਾ ਚਿਨੂਕ ਹੈਲੀਕਾਪਟਰ ਇਸ ਸਾਲ ਫ਼ਰਵਰੀ ਵਿਚ ਆਈ ਸੀ।
Indian Air Force
ਚਿਨੂਕ ਹੈਲੀਕਾਪਟਰ ਅਮਰੀਕੀ ਫ਼ੌਜ ਤੋਂ ਇਲਾਵਾ ਕਈਂ ਦੇਸ਼ਾਂ ਦੀ ਫ਼ੌਜਾਂ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਵਿਚ ਪੂਰੀ ਤਰ੍ਹਾਂ ਡਿਜੀਟਲ ਕਾਕਪਿਟ ਮੈਨੇਜ਼ਮੈਂਟ ਸਿਸਟਮ ਹੈ। ਇਸ ਤੋਂ ਇਲਾਵਾ ਇਸ ਵਿਚ ਅਵੀਏਸ਼ਨ ਆਰਕੀਟੈਕਚਰ ਅਤੇ ਅਡਵਾਂਸ ਕਾਕਪਿਟ ਵਿਸ਼ੇਸ਼ਤਾਵਾਂ ਹਨ।