
ਕੋਰੋਨਾ ਮਹਾਂਮਾਰੀ ਤਾਲਾਬੰਦੀ ਦੀ ਪਹਿਲੀ ਬਰਸੀ
ਨਵੀਂ ਦਿੱਲੀ : ਕੋਰੋਨਾ ਵਾਇਰਸ ਮਹਾਂਮਾਰੀ ’ਤੇ ਕਾਬੂ ਪਾਉਣ ਲਈ ਪਿਛਲੇ ਸਾਲ 25 ਮਾਰਚ ਨੂੰ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਪੈਦਾ ਹੋਇਆ ਜੀਵਨ ਸੰਕਟ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਇਕ ਸਾਲ ਬਾਅਦ ਵੀ ਭਾਰਤ ਬੇਰੁਜ਼ਗਾਰੀ ਦੀ ਸਮੱਸਿਆ ਤੋਂ ਪਾਰ ਨਹੀਂ ਪਾ ਸਕਿਆ।
labours
ਸਰਕਾਰ ਨੇ ਮਹਾਂਮਾਰੀ ਦੇ ਘਾਤਕ ਪਸਾਰ ਨੂੰ ਰੋਕਣ ਲਈ ਤਾਲਾਬੰਦੀ ਲਗਾਈ ਸੀ ਪਰ ਇਸ ਨਾਲ ਆਰਥਕ ਅਤੇ ਵਣਜ ਗਤੀਵਿਧੀਆਂ ਰੁਕ ਗਈਆਂ ਅਤੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਰੁਜ਼ਗਾਰ ਤੋਂ ਹੱਥ ਧੋਣੇ ਪਏ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਪਲਾਇਨ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ।
corona virus
ਸੈਂਟਰ ਫ਼ਾਰ ਮੋਨੀਟਰਿੰਗ ਇੰਡੀਅਨ ਇਕਨਾਮੀ (ਸੀਐਮਆਈਈ) ਦੇ ਅੰਕੜਿਆਂ ਅਨੁਸਾਰ ਫ਼ਰਵਰੀ 2021 ਵਿਚ ਬੇਰੁਜ਼ਗਾਰੀ ਦੀ ਦਰ 6.9 ਫ਼ੀਸਦ ਰਹੀ, ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 7.8 ਫ਼ੀਸਦ ਅਤੇ ਮਾਰਚ 2020 ਵਿਚ 8.8 ਫ਼ੀਸਦ ਸੀ। ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਅਪ੍ਰੈਲ ਵਿਚ ਬੇਰੁਜ਼ਗਾਰੀ ਦਰ 23.5 ਫ਼ੀਸਦ ਤਕ ਪਹੁੰਚ ਗਈ ਸੀ ਅਤੇ ਮਈ ਵਿਚ ਇਹ 21.7 ਫ਼ੀਸਦ ਰਹੀ। ਹਾਲਾਂਕਿ, ਇਸ ਤੋਂ ਬਾਅਦ ਥੋੜ੍ਹੀ ਰਾਹਤ ਮਿਲੀ ਅਤੇ ਜੂਨ ਵਿਚ ਇਹ 10.2 ਫ਼ੀਸਦ ਅਤੇ ਜੁਲਾਈ ਵਿਚ 7.4 ਫ਼ੀਸਦ ਰਹੀ।
Labour
ਮਾਹਰਾਂ ਦਾ ਕਹਿਣਾ ਹੈ ਕਿ ਜੁਲਾਈ ਤੋਂ ਬਾਅਦ ਬੇਰੁਜ਼ਗਾਰੀ ਦੇ ਦ੍ਰਿਸ਼ ਵਿਚ ਸੁਧਾਰ ਦੇ ਸੰਕੇਤ ਹਨ ਪਰ ਇਸ ਵਿਚ ਠਹਿਰਾਅ ਨਿਰਮਾਣ ਅਤੇ ਸੇਵਾ ਖੇਤਰ ਵਿਚ ਸੁਧਾਰ ਤੋਂ ਬਾਅਦ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੇਸ਼ ਵਿਚ ਨਵੇਂ ਸਿਰੇ ਤੋਂ ਰੁਜ਼ਗਾਰ ਪੈਦਾ ਕਰਨ ਲਈ ਕਈ ਕਦਮ ਚੁਕੇ ਹਨ ਪਰ ਰੁਜ਼ਗਾਰ ਦੇ ਦ੍ਰਿਸ਼ ਵਿਚ ਲਗਾਤਾਰ ਸੁਧਾਰ ਲਈ ਵਾਰ ਵਾਰ ਨੀਤੀਗਤ ਦਖ਼ਲਅੰਦਾਜ਼ੀ ਅਤੇ ਜ਼ਮੀਨੀ ਪੱਧਰ ’ਤੇ ਪਹਿਲ ਦੀ ਜ਼ਰੂਰਤ ਹੈ। ਕਿਰਮ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਲੱਗਭਗ 16.5 ਲੱਖ ਲੋਕਾਂ ਨੇ ਆਤਮ ਨਿਰਭਰ ਭਾਰਤ ਰੁਜ਼ਗਾਰ ਯੋਜਨਾ ਤੋਂ ਲਾਭ ਲਿਆ ਹੈ। ਇਹ ਯੋਜਨਾ ਅਕਤੂਬਰ ਵਿਚ ਸ਼ੁਰੂ ਕੀਤੀ ਗਈ ਸੀ।