ਹੁਣ ਮੈਂ ਆਰ ਐਸ ਐਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ- ਰਾਹੁਲ ਗਾਂਧੀ
Published : Mar 25, 2021, 3:09 pm IST
Updated : Mar 25, 2021, 3:09 pm IST
SHARE ARTICLE
Rahul Gandhi
Rahul Gandhi

ਕਿਹਾ ਪਰਿਵਾਰ ਵਿਚ ਔਰਤਾਂ ਹਨ,ਬਜ਼ੁਰਗਾਂ ਲਈ ਸਤਿਕਾਰ,ਹਮਦਰਦੀ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ। ਜੋ ਆਰਐਸਐਸ ਵਿਚ ਨਹੀਂ ਹੈ।

ਨਵੀਂ ਦਿੱਲੀ:ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਆਰਐਸਐਸ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਉਹ ਹੁਣ ਆਰ ਐਸ ਐਸ ਨੂੰ ਸੰਘ ਪਰਿਵਾਰ ਨਹੀਂ ਕਹਿਣਗੇ। ਰਾਹੁਲ ਨੇ ਇਸ ਸਬੰਧ ਵਿੱਚ ਇੱਕ ਟਵੀਟ ਕੀਤਾ ਅਤੇ ਲਿਖਿਆ ਕਿ ਮੇਰਾ ਮੰਨਣਾ ਹੈ ਕਿ ਆਰਐਸਐਸ ਅਤੇ ਸਬੰਧਤ ਸੰਗਠਨ ਨੂੰ ਸੰਘ ਪਰਿਵਾਰ ਅਖਵਾਉਣਾ ਸਹੀ ਨਹੀਂ ਹੈ।

Rahul GandhiRahul Gandhiਪਰਿਵਾਰ ਵਿਚ ਔਰਤਾਂ ਹਨ,ਬਜ਼ੁਰਗਾਂ ਲਈ ਸਤਿਕਾਰ,ਹਮਦਰਦੀ ਅਤੇ ਪਿਆਰ ਦੀ ਭਾਵਨਾ ਹੁੰਦੀ ਹੈ। ਜੋ ਆਰਐਸਐਸ ਵਿਚ ਨਹੀਂ ਹੈ,ਹੁਣ ਮੈਂ ਸੰਘ ਨੂੰ ਪਰਿਵਾਰ ਨਹੀਂ ਕਹਿਾਂਗਾ। ਟਵੀਟ ਤੋਂ ਪਹਿਲਾਂ ਰਾਹੁਲ ਨੇ ਝਾਂਸੀ ਵਿਚ ਨਨਾਂ ਨਾਲ ਬਦਸਲੂਕੀ ਕਰਨ ਦਾ ਮੁੱਦਾ ਚੁੱਕਿਆ ਸੀ ਅਤੇ ਇਸ ਨੂੰ ਸੰਘ ਦੇ ਪ੍ਰਚਾਰ ਦਾ ਨਤੀਜਾ ਦੱਸਿਆ ਸੀ।

RSSRSSਉਨ੍ਹਾਂ ਨੇ ਅੰਗ੍ਰੇਜ਼ੀ ਵਿਚ ਟਵੀਟ ਕਰਦਿਆਂ ਲਿਖਿਆ ਕਿ ਇਹ ਸੰਘ ਪਰਿਵਾਰ ਦੇ ਪ੍ਰਚਾਰ ਦਾ ਨਤੀਜਾ ਹੈ। ਉਹ ਇੱਕ ਕਮਿਊਨਿਟੀ ਨੂੰ ਦੂਸਰੇ ਖਿਲਾਫ਼ ਕੁੱਟ ਰਹੇ ਹਨ। ਇਹ ਘੱਟ ਗਿਣਤੀਆਂ ਨੂੰ ਕੁਚਲਣ ਦੀ ਸੋਚ ਦਾ ਨਤੀਜਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਹੁਲ ਨੇ ਇੱਕ ਬਿੱਲ ਨੂੰ ਲੈ ਕੇ ਬਿਹਾਰ ਵਿਧਾਨ ਸਭਾ ਵਿੱਚ ਹੰਗਾਮੇ ‘ਤੇ ਟਵੀਟ ਕੀਤਾ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਪੁਲਿਸ ਨੂੰ ਬਿਨਾਂ ਵਾਰੰਟ ਤੋਂ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਅਧਿਕਾਰ ਦਿੱਤੇ ਗਏ ਸਨ। 

BJP, RssBJP, Rssਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਆਰਐਸਐਸ-ਬੀਜੇਪੀ ਦੇ ਸ਼ਾਸਤ ਬਣ ਗਏ ਹਨ। ਉਨ੍ਹਾਂ ਟਵੀਟ ਕੀਤਾ ਸੀ ਕਿ ਬਿਹਾਰ ਵਿਧਾਨ ਸਭਾ ਦੀ ਸ਼ਰਮਨਾਕ ਘਟਨਾ ਕਾਰਨ ਇਹ ਸਪੱਸ਼ਟ ਹੋ ਗਿਆ ਹੈ ਕਿ ਮੁੱਖ ਮੰਤਰੀ ਪੂਰੀ ਤਰ੍ਹਾਂ ਆਰਐਸਐਸ ਅਤੇ ਭਾਜਪਾ ਸ਼ਾਸਤ ਹੋ ਗਏ ਹਨ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਲੋਕਤੰਤਰ ਦਾ ਖੰਡਨ ਕਰਨ ਵਾਲਿਆਂ ਨੂੰ ਸਰਕਾਰ ਅਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਵਿਰੋਧੀ ਧਿਰ ਲੋਕ ਹਿੱਤ ਵਿੱਚ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਅਸੀਂ ਡਰਦੇ ਨਹੀਂ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement