
ਕਿਹਾ - ਜੇ ਮੋਦੀ-ਸ਼ਾਹ ਦੁਬਾਰਾ ਸੱਤਾ 'ਚ ਆਏ ਤਾਂ ਸਿਰਫ਼ ਰਾਹੁਲ ਗਾਂਧੀ ਜ਼ਿੰਮੇਵਾਰ ਹੋਣਗੇ
ਨਵੀਂ ਦਿੱਲੀ : ਆਮ ਆਮਦੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਦਿੱਲੀ 'ਚ ਆਪਣਾ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖ਼ੁਦ ਇਸ ਦਾ ਐਲਾਨ ਕਰਦਿਆਂ ਸਿੱਖਿਆ, ਸਿਹਤ, ਮਹਿਲਾ ਸੁਰੱਖਿਆ, ਪ੍ਰਦੂਸ਼ਣ, ਸੀਲਿੰਗ, ਆਵਾਜਾਈ ਆਦਿ ਨਾਲ ਸਬੰਧਤ ਕਈ ਵਾਅਦੇ ਕੀਤੇ। ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਇਹ ਵਾਅਦੇ ਦਿੱਲੀ ਦੇ ਪੂਰਨ ਸੂਬਾ ਬਣਨ ਤੋਂ ਬਾਅਦ ਪੂਰੇ ਹੋਣਗੇ। ਕੇਜਰੀਵਾਲ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਕਿ ਉਹ ਮੋਦੀ ਤੋਂ ਇਲਾਵਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਣ ਲਈ ਕਿਸੇ ਨੂੰ ਵੀ ਸਮਰਥਨ ਦੇਣ ਲਈ ਤਿਆਰ ਹਨ। ਪਰ ਉਹ ਬਦਲੇ 'ਚ ਚਾਹੁੰਦੇ ਹਨ ਕਿ ਦਿੱਲੀ ਨੂੰ ਪੂਰਨ ਸੂਬੇ ਦਾ ਦਰਜਾ ਮਿਲੇ।
AAP releases manifesto
ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਸਰਕਾਰ 'ਚ ਮੰਤਰੀ ਗੋਪਾਲ ਰਾਏ ਵੀ ਮੌਜੂਦ ਸਨ। ਕੇਜਰੀਵਾਲ ਨੇ ਕਿਹਾ ਕਿ 2019 ਦੀ ਲੋਕ ਸਭਾ ਚੋਣ ਟਰਨਿੰਗ ਪੁਆਇੰਟ ਹੈ। ਇਹ ਭਾਰਤ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਵਾਲੀ ਚੋਣ ਹੈ। ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਕਿ ਟਵਿਟਰ 'ਤੇ ਕਿਹੜਾ ਗਠਜੋੜ ਬਣਦਾ ਹੈ? ਜੇ ਮੋਦੀ-ਸ਼ਾਹ ਦੁਬਾਰਾ ਸੱਤਾ 'ਚ ਆਏ ਤਾਂ ਸਿਰਫ਼ ਰਾਹੁਲ ਗਾਂਧੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਸਾਡੀ ਏਕਤ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ। ਦੇਸ਼ ਨੂੰ ਉਦੋਂ ਬਚਾਇਆ ਜਾ ਸਕਦਾ ਹੈ, ਜਦੋਂ ਅਸੀ ਧਰਮ ਅਤੇ ਜਾਤ ਦੇ ਆਧਾਰ 'ਚ ਇਕੱਠੇ ਹੋਈਏ।
AAP releases manifesto
ਚੋਣ ਮਨੋਰਥ ਪੱਤਰ 'ਚ ਕੀਤੇ ਗਏ ਮੁੱਖ ਵਾਅਦੇ :
- ਕੇਜਰੀਵਾਲ ਨੇ ਕਿਹਾ ਕਿ ਪੂਰਨ ਰਾਜ ਬਣਨ ਤੋਂ ਬਾਅਦ 'ਆਪ' ਸਰਕਾਰ ਦਿੱਲੀ ਪੁਲਿਸ 'ਚ ਤਬਦੀਲੀ ਕਰੇਗੀ ਅਤੇ ਖਾਲੀ ਭਰਤੀਆਂ ਨੂੰ ਭਰੇਗੀ। ਜਿਸ ਨਾਲ ਪੁਲਿਸ ਵਾਲਿਆਂ ਨੂੰ ਆਰਾਮ ਲਈ ਪੂਰਾ ਸਮਾਂ ਮਿਲੇਗਾ ਅਤੇ ਉਹ ਈਮਾਨਦਾਰੀ ਨਾਲ ਡਿਊਟੀ ਕਰ ਸਕਣਗੇ।
- ਕਾਲਜਾਂ 'ਚ 85 ਫ਼ੀਸਦੀ ਸੀਟ ਦਿੱਲੀ ਦੇ ਬੱਚਿਆਂ ਲਈ ਰਿਜ਼ਰਵ ਕਰਨਗੇ।
- ਦਿੱਲੀ ਦੇ ਵੋਟਰਾਂ ਨੂੰ 85 ਫ਼ੀਸਦੀ ਨੌਕਰੀਆਂ 'ਚ ਰਿਜ਼ਰਵੇਸ਼ਨ ਦੇਵਾਂਗੇ।
- ਪੂਰਨ ਰਾਜ ਬਣਨ 'ਤੇ ਠੇਕੇ ਦੇ ਕਰਮਚਾਰੀਆਂ (ਗੈਸਟ ਟੀਚਰਜ਼ ਵੀ) ਨੂੰ ਇਕ ਹਫ਼ਤੇ ਦੇ ਅੰਦਰ ਪੱਕਾ ਕਰਾਂਗੇ।
- ਐਮ.ਸੀ.ਡੀ. ਆਪ ਦੇ ਅਧੀਨ ਆਈ ਤਾਂ ਹਰ ਪਾਸੇ ਫੈਲੇ ਕੂੜੇ ਤੋਂ ਛੁਟਕਾਰਾ ਦਿਵਾਵਾਂਗੇ।
- ਡੀ.ਡੀ.ਏ. 'ਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਕੇ 10 ਸਾਲ ਦੇ ਅੰਦਰ ਦਿੱਲੀ ਵਾਸੀ ਨੂੰ ਸਸਤੀ ਅਤੇ ਆਸਾਨ ਕਿਸਤਾਂ 'ਚ ਘਰ ਦਿਵਾਵਾਂਗੇ।
- ਐਂਟੀ ਕਰਪਸ਼ਨ (ਭ੍ਰਿਸ਼ਟਾਚਾਰ) ਬਰਾਂਚ ਜਿਸ ਨੂੰ ਮੋਦੀ ਸਰਕਾਰ ਨੇ ਖੋਹਿਆ, ਉਸ ਨੂੰ ਵਾਪਸ ਲੈ ਕੇ ਫਿਰ ਭ੍ਰਿਸ਼ਟਾਚਾਰ ਘੱਟ ਕਰਾਂਗੇ।