ਚੰਡੀਗੜ੍ਹ 'ਚ ਕਰੋਨਾ ਦਾ ਨਵਾਂ ਮਾਮਲਾ ਆਇਆ ਸਾਹਮਣੇ, ਕੇਸਾਂ ਦੀ ਗਿਣਤੀ 28 ਤੱਕ ਪੁੱਜੀ
Published : Apr 25, 2020, 10:10 am IST
Updated : Apr 25, 2020, 10:10 am IST
SHARE ARTICLE
Coronavirus
Coronavirus

ਦੇਸ਼ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਕਾਰਨ 718 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ

ਚੰਡੀਗੜ੍ਹ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋਲੀ-ਹੋਲੀ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਨੂੰ ਜੀ.ਐੱਮ.ਐੱਚ-32 ਦੇ ਵਾਰਡ ਸਰਵੈਂਟ ਵਿਚ ਕਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ ਜੋ ਕਿ ਬਾਪ ਧਾਮ ਕਲੋਨੀ ਵਿਚ ਰਹਿੰਦਾ ਹੈ। ਪੌਜਟਿਵ ਪਾਏ ਜਾਣ ਤੋਂ ਬਾਅਦ ਉਸ ਦੇ ਪੂਰੇ ਪਰਿਵਾਰ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ।

Punjab To Screen 1 Million People For CoronavirusCoronavirus

ਉਕਤ ਸਰਵੈਂਟ ਸੈਕਟਰ-28 ਵਿਚ ਰਹਿਣ ਵਾਲੇ ਉਸ ਦੇ ਰਿਸ਼ਤੇਦਾਰਾਂ ਦੇ ਸੰਪਰਕ ਵਿਚ ਵੀ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਵੀ ਹੁਣ ਕੁਆਰੰਟੀਨ ਕੀਤਾ ਗਿਆ ਹੈ। ਕਹਿ ਜਾ ਰਿਹਾ ਹੈ ਕਿ ਹਸਪਤਾਲ ਵਿਚ ਹੀ ਉਸ ਨੂੰ ਇਹ ਲਾਗ ਲੱਗੀ ਹੈ। ਦੱਸ ਦੱਈਏ ਕਿ ਵੀਰਵਾਰ ਨੂੰ ਉਸ ਵਿਚ ਥੋੜੇ ਬੁਖਾਰ ਅਤੇ ਖਾਸੀ ਵਰਗੇ ਲੱਛਣ ਦਿਸੇ ਸਨ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਜੀ.ਐੱਮ.ਸੀ.ਐਚ-32 ਵਿਚ ਦਾਖਲ ਕਰਵਾਇਆ ਗਿਆ। ਟੈਸਟਾਂ ਦੇ ਬਾਅਦ ਰਾਤ ਉਸ ਦੀ ਰਿਪੋਰਟ ਪੌਜਟਿਵ ਆਈ।

Coronavirus dr uma madhusudan an indian origin doctor treating multipleCoronavirus 

ਜਿਸ ਤੋਂ ਬਾਅਦ ਚੰਡੀਗੜ੍ਹ ਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 28 ਹੋ ਚੁੱਕੀ ਹੈ। ਉਧਰ ਪ੍ਰਮੁੱਖ ਸਿਹਤ ਸਕੱਤਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਕਰੋਨਾ ਦਾ ਨੈਸ਼ਨਲ ਰੀਕਰਵਰੀ ਰੇਟ 20 ਫੀਸਦੀ ਹੈ ਜਦੋਂ ਕਿ ਚੰਡੀਗੜ੍ਹ ਵਿਚ ਇਹ ਰਿਕਵਰੀ ਰੇਟ 56 ਫੀਸਦੀ ਦੇ ਕਰੀਬ ਹੈ। ਇਸ ਰਿਕਰਵੀ ਦੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੂਜੇ ਰਾਜਾਂ ਅਤੇ ਸ਼ਾਸ਼ਿਤ ਪ੍ਰਦੇਸ਼ਾਂ ਦੇ ਮੁਕਾਬਲੇ 3 ਨੰਬਰ ਤੇ ਚੱਲ ਰਿਹਾ ਹੈ।

Coronavirus positive case covid 19 death toll lockdown modi candle appealCoronavirus positive case 

ਇਸ ਦੇ ਨਾਲ ਹੀ ਚੰਗੀਗੜ੍ਹ ਵਿਚ ਇਸ ਗੱਲ ਤੇ ਵੀ ਵਿਸ਼ੇਸ਼ ਜੋਰ ਦਿੱਤਾ ਗਿਆ ਹੈ ਕਿ ਪੂਰੇ ਸ਼ਹਿਰ ਵਿਚ ਵੈਂਡਰ, ਸੈਨੀਟੇਸ਼ਨ ਵਰਕਸ, ਡਲਿਵਹੀ ਬੁਆਏਜ਼ ਅਤੇ ਹਾਕਰਜ਼ ਆਦਿ ਦੀ ਰੈਗੁਲਰ ਜਾਂਚ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਪੂਰੇ ਦੇਸ਼ ਵਿਚ ਹੁਣ ਤੱਕ ਇਸ ਖਤਰਨਾਕ ਵਾਇਰਸ ਦੇ ਕਾਰਨ 718 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ ਪਰ ਰਾਹਤ ਦੀ ਗੱਲ ਇਹ ਵੀ ਹੈ ਕਿ 4,325 ਦੇ ਕਰੀਬ ਲੋਕ ਇਸ ਵਾਇਰਸ ਨੂੰ ਮਾਤ ਪਾਉਂਣ ਵਿਚ ਕਾਮਯਾਬ ਹੋ ਚੁੱਕੇ ਹਨ।  

coronavirus casescoronavirus cases

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement