ਇਸ ਮਹਿਲਾ ਪੁਲਿਸ ਅਧਿਕਾਰੀ ਨੂੰ ਸਲਾਮ! 11 ਮਹੀਨੇ ਦੇ ਬੱਚੇ ਨੂੰ ਲੈ ਕੇ ਕਰ ਰਹੀ ਡਿਊਟੀ
Published : Apr 25, 2020, 12:11 pm IST
Updated : Apr 25, 2020, 12:11 pm IST
SHARE ARTICLE
Kaimur female soldier doing duty on 11 month old child dgp said this by calling
Kaimur female soldier doing duty on 11 month old child dgp said this by calling

ਇਕ ਅਜਿਹੀ ਹੀ ਔਰਤ ਪੁਲਿਸ ਕਰਮਚਾਰੀ ਦੀ ਕਹਾਣੀ ਬਿਹਾਰ ਵਿਚ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੇ ਦੇਸ਼ ਵਿਚ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਸੰਕਟ ਨੂੰ ਰੋਕਣ ਲਈ ਡਾਕਟਰਾਂ ਦੇ ਨਾਲ-ਨਾਲ ਪੁਲਿਸ ਕਰਮਚਾਰੀ ਵੀ ਦਿਨ-ਰਾਤ ਮਿਹਨਤ ਕਰ ਰਹੇ ਹਨ। ਖਾਸ ਕਰ ਕੇ ਮਹਿਲਾ ਪੁਲਿਸ ਕਰਮਚਾਰੀਆਂ ਨੂੰ ਘਰ ਦੇ ਨਾਲ-ਨਾਲ ਵਰਦੀ ਦੀ ਜ਼ਿੰਮੇਵਾਰੀ ਵੀ ਨਿਭਾਉਣੀ ਪੈ ਰਹੀ ਹੈ।

Rapid Test Kit Rapid Test Kit

ਇਕ ਅਜਿਹੀ ਹੀ ਔਰਤ ਪੁਲਿਸ ਕਰਮਚਾਰੀ ਦੀ ਕਹਾਣੀ ਬਿਹਾਰ ਵਿਚ ਸਾਹਮਣੇ ਆਈ ਹੈ ਜੋ ਇਸ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਡਿਊਟੀ ਦੇ ਨਾਲ-ਨਾਲ ਮਾਂ ਦਾ ਫਰਜ਼ ਵੀ ਨਿਭਾ ਰਹੀ ਹੈ। ਜਾਣਕਾਰੀ ਮੁਤਾਬਕ ਮਾਮਲਾ ਬਿਹਾਰ ਦੇ ਸਾਸਾਰਾਮ ਦਾ ਹੈ। ਇੱਥੇ ਦੇ ਮੁੱਖ ਚੌਰਾਹੇ ਤੇ ਡਿਊਟੀ ਕਰਨ ਵਾਲੀ ਪੂਜਾ ਕੁਮਾਰੀ ਬਿਹਾਰ ਪੁਲਿਸ ਦੀ ਸਿਪਾਹੀ ਹੈ। ਉਹ ਹਰ ਰੋਜ਼ ਤੇਜ਼ ਧੁੱਪ ਵਿਚ ਡਿਊਟੀ ਕਰਦੀ ਹੈ।

Fact check- Fictitious Facebook post with unrelated picture emotional Covid-19 storyCovid-19 

ਪਰ ਦਿੱਕਤ ਇਹ ਹੈ ਕਿ ਪੂਜਾ ਦਾ 11 ਮਹੀਨੇ ਦਾ ਬੱਚਾ ਹੈ ਜੋ ਕਿ ਡਿਊਟੀ ਸਮੇਂ ਉਸ ਦੇ ਨਾਲ ਹੀ ਰਹਿੰਦਾ ਹੈ। ਇਕ ਪਾਸੇ ਨੌਕਰੀ ਅਤੇ ਦੂਜੇ ਪਾਸੇ ਮਾਂ ਦੀ ਮਮਤਾ। ਦੋਵਾਂ ਨੂੰ ਉਹ ਬਾਖੂਬੀ ਨਿਭਾ ਰਹੀ ਹੈ। ਪੂਜਾ ਦਾ ਕਹਿਣਾ ਹੈ ਕਿ ਉਹਨਾਂ ਦੀ ਪ੍ਰਤੀਦਿਨ ਸੜਕਾਂ ਤੇ 12 ਘੰਟੇ ਦੀ ਡਿਊਟੀ ਲਗਦੀ ਹੈ। ਇਸ ਦੌਰਾਨ ਛੋਟਾ  ਬੱਚਾ ਘਰ ਵਿਚ ਇਕੱਲਾ ਨਹੀਂ ਰਹਿੰਦਾ। ਇਸ ਲਈ ਉਸ ਲੈ ਕੇ ਉਹ ਡਿਊਟੀ ਤੇ ਆਉਂਦੀ ਹੈ। ਅਜਿਹੇ ਵਿਚ ਬੱਚੇ ਨੂੰ ਗੋਦ ਵਿਚ ਲੈ ਕੇ ਡਿਊਟੀ ਕਰਨੀ ਪੈਂਦੀ ਹੈ।

Photo Photo

ਉਹਨਾਂ ਦਾ ਕਹਿਣਾ ਹੈ ਕਿ ਉਸ ਨੂੰ ਪਰੇਸ਼ਾਨੀ ਤਾਂ ਹੁੰਦੀ ਹੈ ਪਰ ਮਾਂ ਦੀ ਮਮਤਾ ਹੈ ਕਿ ਬੱਚੇ ਨੂੰ ਛੱਡ ਨਹੀਂ ਸਕਦੀ। ਉੱਥੇ ਹੀ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਪੂਜਾ ਕੁਮਾਰੀ ਦੀ ਹੌਂਸਲਾ ਅਫ਼ਜਾਈ ਕੀਤੀ ਹੈ। ਉਹਨਾਂ ਨੇ ਰੋਹਤਾਸ ਤਾਇਨਾਤ ਪੁਲਿਸ ਕਾਂਸਟੇਬਲ ਪੂਜਾ ਨੂੰ ਉਤਸ਼ਾਹਤ ਕੀਤਾ ਹੈ। ਡੀਜੀਪੀ ਨੇ ਅਪੀਲ ਕੀਤੀ ਹੈ ਕਿ ਉਹ ਬੱਚੇ ਨੂੰ ਲੈ ਕੇ ਡਿਊਟੀ ਨਾ ਕਰਨ। ਉੱਥੇ ਹੀ ਪੂਜਾ ਨੇ ਕਿਹਾ ਕਿ ਘਰ ਵਿਚ ਕੋਈ ਮੈਂਬਰ ਨਹੀਂ ਹੈ ਇਸ ਲਈ ਬੱਚੇ ਨੂੰ ਨਾਲ ਲੈ ਕੇ ਡਿਊਟੀ ਕਰ ਰਹੀ ਸੀ।

Corona VirusCorona Virus

 ਭਾਰਤ ਵਿੱਚ ਵਿਦੇਸ਼ੀ ਨਾਗਰਿਕਾਂ ਸਣੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਪ੍ਰਭਾਵਤ ਲੋਕਾਂ ਦੀ ਗਿਣਤੀ ਸ਼ੁੱਕਰਵਾਰ (24 ਅਪ੍ਰੈਲ) ਨੂੰ 23,077 ਹੋ ਗਈ। ਇਹ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਵਿੱਚ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਕੋਵਿਡ -19 ਦੀ ਲਾਗ ਕਾਰਨ 718 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਵੇਲੇ ਕੁੱਲ 17,610 ਵਿਅਕਤੀ ਮਹਾਂਮਾਰੀ ਨਾਲ ਪੀੜਤ ਹਨ।

Sanitizer Sanitizer

 ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ (24 ਅਪ੍ਰੈਲ) ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਦੇਸ਼ ਦੇ 33 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਫੈਲ ਗਿਆ ਹੈ। ਕੋਵਿਡ -19 ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਮਹਾਰਾਸ਼ਟਰ ਵਿੱਚ ਹੁਣ ਤੱਕ 283 ਮੌਤਾਂ ਹੋ ਚੁੱਕੀਆਂ ਹਨ, ਜਦੋਂਕਿ ਮੱਧ ਪ੍ਰਦੇਸ਼ ਵਿਚ 83 ਲੋਕਾਂ ਨੇ ਇਹ ਵਾਇਰਸ ਲਿਆ ਹੈ।

ਇਸ ਦੇ ਨਾਲ ਹੀ ਗੁਜਰਾਤ ਵਿੱਚ ਕ੍ਰਮਵਾਰ 112 ਅਤੇ ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 24 ਅਤੇ 50 ਦੀ ਮੌਤ ਹੋਣ ਨਾਲ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਦੀ ਲਾਗ ਦੇ ਸਭ ਤੋਂ ਵੱਧ 6430 ਮਾਮਲੇ ਮਹਾਰਾਸ਼ਟਰ ਤੋਂ ਆਏ ਹਨ। ਦਿੱਲੀ ਮਾਮਲਿਆਂ ਵਿਚ ਤੀਸਰੇ ਸਥਾਨ 'ਤੇ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement