Lockdown 2.0 : ਜਾਣੋਂ ਅੱਜ ਕਿਹੜੀਆਂ-ਕਿਹੜੀਆਂ ਦੁਕਾਨਾਂ ਖੁੱਲਣਗੀਆਂ ਤੇ ਕਿਹੜੀਆਂ ਤੇ ਰਹੇਗੀ ਪਾਬੰਦੀ
Published : Apr 25, 2020, 7:39 am IST
Updated : Apr 25, 2020, 7:39 am IST
SHARE ARTICLE
lockdown
lockdown

ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ।

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਦੇਸ਼ ਵਿਚ ਲੌਕਡਾਊਨ ਲਗਾਇਆ ਹੋਇਆ ਹੈ। ਜਿਸ ਤੋਂ ਬਾਅਦ ਹਰ ਪਾਸੇ ਬਜ਼ਾਰਾਂ ਅਤੇ ਅਵਾਜਾਈ ਨੂੰ ਬੰਦ ਕੀਤਾ ਗਿਆ ਸੀ। ਹੁਣ ਗ੍ਰਹਿ ਮੰਤਰਾਤੇ ਦੇ ਵੱਲੋਂ ਇਕ ਅਹਿਮ ਫੈਂਲਸਾ ਲਿਆ ਗਿਆ ਹੈ। ਦੱਸ ਦੱਈਏ ਕਿ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੇਸ਼ ਵਿਚ ਅੱਜ ਸਾਰੀਆਂ ਦੁਕਾਨਾਂ ਨੂੰ ਕੁਝ ਸ਼ਰਤਾਂ ਦੇ ਅਧਾਰ ਤੇ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

Tarn taran vegetables marketmarket

ਇਸ ਤੋਂ ਇਲਾਵਾ ਦੁਕਾਨਾਂ ਵਿਚ ਕੇਵਲ 50 ਫੀਸਦੀ ਸਟਾਫ ਹੀ ਕੰਮ ਕਰੇਗਾ। ਹਾਲਾਂਕਿ ਕੰਪਲੈਕਸ ਅਤੇ ਮੋਲਾਂ ਨੂੰ ਖੋਲ੍ਹਣ ਦੀ ਹਾਲੇ ਇਜ਼ਾਜ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਦੇਸ਼ ਵਿਚ ਭਲਕੇ ਤੋਂ ਕੁਝ ਵਪਾਰਿਕ ਗਤੀਵਿਧੀਆਂ ਵੀ ਰਫਤਾਰ ਫੜ ਸਕਦੀਆਂ ਹਨ। ਦੱਸ ਦੱਈਏ ਕਿ ਲੌਕਡਾਊਨ ਦੇ ਕਾਰਨ ਸਾਰਾ ਕੁਝ ਹੀ ਬੰਦ ਕਰ ਦਿੱਤਾ ਸੀ ਕੇਵਲ ਜਰੂਰੀ ਚੀਜਾਂ ਜਿਵੇਂ ਕਿ ਦਵਾਈ ਅਤੇ ਕਿਰਿਆਨੇ ਦੀਆਂ ਦੁਕਾਨਾਂ ਨੂੰ ਹੀ ਖੁੱਲਾ ਰੱਖਣ ਦੀ ਆਗਿਆ ਦਿੱਤੀ ਗਈ ਸੀ।

market trading collapsing due to heavy loss to businessmenlockdown market 

ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮ ਅਨੁਸਾਰ ਕੇਂਦਰ ਸਰਕਾਰ ਨੇ ਰਿਹਾਇਸ਼ੀ ਕਲੋਨੀਆਂ ਨਾਲ ਲੱਗਦੀਆਂ ਦੁਕਾਨਾਂ ਖੋਲ੍ਹਣ ਜੋ ਕਿ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਹੱਦ ਵਿਚ ਆਉਂਦੀਆਂ ਹਨ। ਪਰ ਇਸ ਆਗਿਆ ਨਾਲ ਗ੍ਰਹਿ ਮੰਤਰਾਲੇ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ। ਇਨ੍ਹਾਂ ਸ਼ਰਤਾਂ ਦੇ ਅਨੁਸਾਰ ਸਾਰੀਆਂ ਦੁਕਾਨਾਂ ਸਬੰਧਿਤ ਰਾਜ/ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੀ ਸਥਾਪਨਾ ਐਕਟ ਦੇ ਤਹਿਤ ਦਰਜ ਹੋਣੀਆਂ ਚਾਹੀਦੀਆਂ ਹਨ।

'Rice ATM' feeds Vietnam's poor during lockdownlockdown

ਇਸ ਤੋਂ ਇਲਾਵਾ ਦੁਕਾਨਾਂ ਵਿਚ ਸਿਰਫ ਅੱਧੇ ਸਟਾਫ ਨੂੰ ਹੀ ਕੰਮ ਕਰਨ ਦੀ ਆਗਿਆ ਦਿੱਤੀ ਗਈ ਹੈ। ਨਾਲ ਹੀ ਸਾਰੇ ਦੁਕਾਨਦਾਰਾਂ ਨੂੰ ਮਾਸਕ ਲਗਾਉਂਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਨੂੰ ਲਾਜ਼ਮੀ ਬਣਾਉਂਣ ਦੇ ਆਦੇਸ਼ ਵੀ ਦਿੱਤੇ ਹਨ। 

LOCKDOWNLOCKDOWN

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement