
ਆਮ ਨਾਗਰਿਕ ਸਰਜੈਂਟ ਵਿਕਰਾਂਤ ਵੀ ਹੋਇਆ ਇਸ ਹਾਦਸੇ ਦਾ ਸ਼ਿਕਾਰ
ਨਵੀਂ ਦਿੱਲੀ: 26 ਫਰਵਰੀ ਨੂੰ ਕੀਤੇ ਗਏ ਬਾਲਾਕੋਟ ਏਅਰ ਸਟ੍ਰਾਈਕ ਤੋਂ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੇ ਨੌਸ਼ੇਰਾ ਸੈਕਟਰ ਵਿਚ ਭਾਰਤੀ ਅਤੇ ਪਾਕਿਸਤਾਨੀ ਜਹਾਜ਼ਾਂ ਵਿਚ ਹੋਈ ਲੜਾਈ ਵਿਚ ਬੜਗਾਮ ਵਿਚ ਐਮਆਈ-17 ਹੈਲੀਕਾਪਟਰ ਦੀ ਦੁਰਘਟਨਾ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਇਸ ਘਟਨਾ ਵਿਚ ਸਰਜੈਂਟ ਵਿਕਰਾਂਤ ਸ਼ੇਰਾਵਤ ਭਾਰਤੀ ਹਵਾਈ ਫ਼ੌਜ ਦੇ 6 ਜਵਾਨਾਂ ਅਤੇ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ।
Budgam helicopter crash
ਸ਼ੁਰੂਆਤੀ ਜਾਂਚ ਵਿਚ ਪਤਾ ਚਲਿਆ ਸੀ ਕਿ ਹੈਲੀਕਾਪਟਰ ਨੂੰ ਪਾਕਿਸਤਾਨ ਦਾ ਸਮਝ ਕੇ ਭਾਰਤੀ ਹਵਾਈ ਫ਼ੌਜ ਦੇ ਪੱਧਰ ’ਤੇ ਹਵਾ ਵਿਚ ਮਾਰ ਕਰਨ ਵਾਲੀ ਇਕ ਮਿਸਾਇਲ ਨੇ ਗ਼ਲਤੀ ਨਾਲ ਇਸ ’ਤੇ ਹਮਲਾ ਕਰ ਦਿਤਾ ਗਿਆ ਸੀ। ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਸ਼ੇਰਾਵਤ ਦੇ ਪਰਵਾਰ ਨੇ ਕਿਹਾ ਕਿ ਇੰਨੇ ਮਹੀਨੇ ਤਕ ਹਨੇਰੇ ਵਿਚ ਰੱਖੇ ਜਾਣ ਕਰਕੇ ਲਗ ਰਿਹਾ ਹੈ ਕਿ ਉਹਨਾਂ ਨਾਲ ਧੋਖਾ ਹੋਇਆ ਹੈ।
Budgam helicopter crash
ਅਸਲ ਵਿਚ ਸ਼ੇਰਾਵਤ ਦੇ ਸ਼ਰੀਰ ਨੂੰ ਉਹਨਾਂ ਦੇ ਘਰ ਲੈ ਜਾਣ ਵਾਲੇ ਅਧਿਕਾਰੀਆਂ ਨੇ ਪਰਵਾਰ ਨੂੰ ਉਹਨਾਂ ਦੀ ਮੌਤ ਦਾ ਕਾਰਣ ਹੈਲੀਕਾਪਟਰ ਵਿਚ ਤਕਨੀਕੀ ਖਰਾਬੀ ਦਸੀ ਸੀ। ਘਟਨਾ ਦੀ ਜਾਂਚ ਕਰ ਰਹੀ ਟੀਮ ਕੋਰਟ ਆਫ ਇੰਨਕੁਆਰੀ ਅਗਲੇ ਕੁਝ ਹਫ਼ਤਿਆਂ ਵਿਚ ਅਪਣੀ ਰਿਪੋਰਟ ਪੇਸ਼ ਕਰ ਸਕਦੀ ਹੈ। ਹਾਲਾਂਕਿ ਜਦ ਤਕ ਅਧਿਕਾਰਿਤ ਤੌਰ ’ਤੇ ਉਹਨਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਉਸ ਸਮੇਂ ਤਕ ਉਹਨਾਂ ਕੋਲ ਮੀਡੀਆ ਦੁਆਰਾ ਮਿਲੀ ਜਾਣਕਾਰੀ ਹੀ ਹੈ।
ਉਹਨਾਂ ਦੇ ਪਰਵਾਰ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਵਾਈ ਫ਼ੌਜ ਇਸ ਬਾਰੇ ਵਿਚਾਰ ਕਰ ਰਹੀ ਹੈ ਕਿ ਲਾਪਰਵਾਹੀ ਵਰਤਣ ਵਾਲਿਆਂ ਦੇ ਵਿਰੁਧ ਅਪਰਾਧਿਕ ਮਾਮਲਾ ਦਰਜ ਕਰਨਾ ਚਾਹੀਦਾ ਹੈ ਜਾਂ ਨਹੀਂ। 27 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ਵਿਚ ਹੋਈ ਹਵਾਈ ਲੜਾਈ ਵਿਚ ਪਾਕਿਸਤਾਨ ਨੇ ਭਾਰਤ ਦਾ ਮਿਗ-21 ਜਹਾਜ਼ ਸੁੱਟਣ ਦਾ ਦਾਅਵਾ ਕੀਤਾ ਸੀ..
..ਅਤੇ ਭਾਰਤ ਨੇ ਪਾਕਿਸਤਾਨ ਦਾ ਐਫ-16 ਜਹਾਜ਼ ਸੁੱਟਣ ਦਾ ਦਾਅਵਾ ਕੀਤਾ ਸੀ। ਇਸ ਦੌਰਾਨ ਬੜਗਾਮ ਵਿਚ ਐਮਆਈ-17 ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ ਸੀ। ਭਾਰਤ ਅਤੇ ਪਾਕਿਸਤਾਨ ਦੇ ਵਿਚ ਹੋਏ ਇਸ ਹਵਾਈ ਲੜਾਈ ਵਿਚ ਵਿੰਗ ਕਮਾਂਡਰ ਅਭਿਨੰਦਨ ਨੂੰ ਪਾਕਿਸਤਾਨ ਨੇ ਗ੍ਰਿਫ਼ਤਾਰ ਕਰ ਲਿਆ ਸੀ।