ਦਲਿਤਾਂ ਨੂੰ ਮੰਦਿਰ ਜਾਣ ਦੀ ਨਹੀਂ ਹੈ ਮਨਜੂਰੀ
ਵਡੋਦਰਾ: ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਤਾਲੁਕਾ ਵਿਚ ਸਥਿਤ ਮਹੁਵਡ ਪਿੰਡ ਵਿਚ ਇਕ ਫੇਸਬੁੱਕ ਪੋਸਟ ’ਤੇ ਕਥਿਤ ਤੌਰ ’ਤੇ ਉਚ ਜਾਤੀ ਦੇ 200 ਤੋਂ 300 ਲੋਕਾਂ ਦੀ ਭੀੜ ਦੇ ਇਕ ਦਲਿਤ ਜੋੜੇ ਦੇ ਘਰ ’ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਲਿਤ ਨੌਜਵਾਨ ਨੇ ਫੇਸਬੁੱਕ ਪੋਸਟ ਵਿਚ ਲਿਖਿਆ ਸੀ ਕਿ ਸਰਕਾਰ ਦਲਿਤਾਂ ਦੇ ਵਿਆਹ ਪ੍ਰੋਗਰਾਮਾਂ ਲਈ ਪਿੰਡ ਦੇ ਮੰਦਿਰ ਦਾ ਦਲਿਤਾਂ ਦੁਆਰਾ ਇਸਤੇਮਾਲ ਕਰਨ ਦੀ ਮਨਜ਼ੂਰੀ ਨਹੀਂ ਦਿੰਦੀ।
Facebook 
ਇਕ ਰਿਪੋਰਟ ਮੁਤਾਬਕ ਪੁਲਿਸ ਨੇ 11 ਲੋਕਾਂ ਦੇ ਵਿਰੁਧ ਐਫਆਈਆਰ ਦਰਜ ਕੀਤੀ ਹੈ ਜਿਸ ਦਲਿਤ ਨੌਜਵਾਨ ਨੇ ਫੇਸਬੁੱਕ ਪੋਸਟ ਕੀਤੀ ਸੀ ਉਹਨਾਂ ਦੇ ਵਿਰੁਧ ਵੀ ਵਿਭਿੰਨ ਸਮੁਦਾਇ ਵਿਚ ਦੁਸ਼ਮਣੀ ਵਧਾਉਣ ਲਈ ਮਾਮਲਾ ਦਰਜ ਕਰਵਾਇਆ ਗਿਆ ਹੈ। 46 ਸਾਲ ਤਾਰੂਲਤਾਬੇਨ ਮਕਵਾਨਾ ਨਾਮ ਦੀ ਦਲਿਤ ਔਰਤ ਨੇ ਭੀੜ ਦੁਆਰਾ ਘਰ ’ਤੇ ਹਮਲਾ ਕਰਨ, ਡਰਾਉਣ, ਧਮਕਾਉਣ ਅਤੇ ਕੁੱਟ ਮਾਰ ਲਈ ਪੁਲਿਸ ਸਟੇਸ਼ਨ ਵਿਚ 11 ਲੋਕਾਂ ’ਤੇ ਅਣਜਾਣ ਲੋਕਾਂ ਦੀ ਭੀੜ ਵਿਰੁਧ 23 ਮਈ ਨੂੰ ਐਫਆਈਆਰ ਦਰਜ ਕਰਵਾਈ ਹੈ।
Facebook 
ਇਸ ਪ੍ਰਕਾਰ ਸ਼ਿਕਾਇਤ ਕਰਤਾ ਨੇ ਕਿਹਾ ਕੇ ਉਹਨਾਂ ਨੇ ਹਥਿਆਰ, ਡੰਡਿਆਂ ਸਾਡੇ ਘਰ ਹਮਲਾ ਕੀਤਾ ਅਤੇ ਸਾਨੂੰ ਗਾਲ੍ਹਾਂ ਦੇਣ ਲੱਗ ਪਏ। ਜਿਵੇਂ ਹੀ ਉਹ ਘਰ ਤੋਂ ਬਾਹਰ ਨਿਕਲੀ ਤਾਂ ਉਹਨਾਂ ਨੇ ਔਰਤ ਦੇ ਥਪੜ ਮਾਰ ਦਿੱਤਾ। ਉਹਨਾਂ ਲੋਕਾਂ ਨੇ ਉਸ ਔਰਤ ਦੇ ਪਤੀ ਨੂੰ ਵੀ ਕੁੱਟਿਆ। ਉਹਨਾਂ ਨੇ ਉਸ ਦੇ ਪਤੀ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਅਪਣੀ ਫੇਸਬੁੱਕ ਆਈਡੀ ਡਿਲੀਟ ਨਹੀਂ ਕਰੇਗਾ ਤਾਂ ਉਸ ਨੂੰ ਇਸ ਦਾ ਹਰਜ਼ਾਨਾ ਭੁਗਤਾਨਾ ਪਵੇਗਾ।
ਪੁਲਿਸ ਮੁਤਾਬਕ ਇਹ ਘਟਨਾ 20 ਮਈ ਦੀ ਹੈ ਪਰ ਇਹਨਾਂ ਦੋਵਾਂ ਸਮੁਦਾਵਾਂ ਵਿਚ ਸਮਝੌਤਾ ਨਾ ਹੋਣ ਤੋਂ ਬਾਅਦ ਔਰਤ ਨੇ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਆਈਪੀਸੀ ਦੀ ਧਾਰਾ 143, 147, 149, 452, 336, 323, 504, 506 ਅਤੇ ਅਨੁਸੂਚਿਤ ਜਾਤੀ ਦੀ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਨ ਤੋਂ 24 ਘੰਟੇ ਬਾਅਦ ਜਾਂਚ ਵੀ ਅਜੇ ਤਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਉਹ ਪਿੰਡ ਵਾਲਿਆਂ ਦੇ ਬਿਆਨ ਦਰਜ ਕਰ ਰਹੇ ਹਨ। ਇਸ ਵਿਚ ਹੁਣ ਤਕ ਐਫਆਈਆਰ ਵਿਚ ਦਰਜ ਲੋਕਾਂ ਵਿਚੋਂ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪਟੇਲ ਨੇ ਕਿਹਾ ਕਿ ਪੁਲਿਸ ਇਹਨਾਂ ਦਾਅਵਿਆਂ ਦਾ ਪਤਾ ਲਗਾ ਰਹੀ ਹੈ ਕਿ ਪਿੰਡ ਵਿਚ ਦਲਿਤਾਂ ਦੇ ਵਿਆਹ ਲਈ ਮੰਦਿਰ ਵਿਚ ਵਿਵਸਥਾ ਨਹੀਂ ਕੀਤੇ ਜਾਣ ਦੀ ਗਲ ਸਹੀ ਹੈ ਜਾਂ ਗ਼ਲਤ। ਹੁਣ ਤਕ ਕਿਸੇ ਨੇ ਇਸਦੇ ਬਾਰੇ ਨਹੀਂ ਦਸਿਆ।
                    
                