
ਇਸ ਵਾਰ ਜਿੱਤ ਦਰਜ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਦੇ ਅੰਕੜੇ ਅਸਮਾਨਾਂ ’ਤੇ
ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਜਿੱਥੇ ਭਾਜਪਾ ਦਾ ਬੋਲਬਾਲਾ ਰਿਹਾ ਹੈ ਉੱਥੇ ਹੀ ਬਾਕੀ ਪਾਰਟੀਆਂ ਅਪਣੇ ਨਿਰਾਸ਼ਾਜਨਕ ਨਤੀਜਿਆਂ ਤੋਂ ਕਾਫ਼ੀ ਦੁੱਖੀ ਨਜ਼ਰ ਆ ਰਹੇ ਹਨ। ਪਰ ਇਹਨਾਂ ਚੋਣਾਂ ਵਿਚ ਇਕ ਚੰਗੀ ਖ਼ਬਰ ਵੀ ਸਾਹਮਣੇ ਆਈ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਦੀ ਜਿੱਤ ਹੋਈ ਹੈ।
Sadhvi Pragya
ਇਹਨਾਂ ਸੀਟਾਂ ਵਿਚ ਭਾਜਪਾ ਤੋਂ ਲੈ ਕੇ ਕੋਲਕਾਤਾ ਵਿਚ ਟੀਐਮਸੀ ਅਤੇ ਨਵੀਨ ਪਟਨਾਇਕ ਦੇ ਬੀਜੂ ਜਨਤਾ ਦਲ ਨੇ ਵੱਡੀ ਮਾਤਰਾ ਵਿਚ ਔਰਤਾਂ ਨੂੰ ਲੋਕ ਸਭਾ ਟਿਕਟ ਦਿੱਤੀ ਸੀ ਅਤੇ ਇਹਨਾਂ ਔਰਤਾਂ ਨੇ ਵੱਧ ਸੀਟਾਂ ’ਤੇ ਜਿੱਤ ਹਾਸਲ ਕਰਕੇ ਇਹਨਾਂ ਚੋਣਾਂ ਵਿਚ ਅਪਣੀ ਭਾਗੀਦਾਰੀ ਨੂੰ ਇਤਿਹਾਸਕ ਬਣਾ ਦਿੱਤਾ ਹੈ। ਦਸ ਦਈਏ ਕਿ 1952 ਵਿਚ ਸਭ ਤੋਂ ਜ਼ਿਆਦਾ ਸੰਸਦ ਪਹੁੰਚਣ ਵਾਲੀਆਂ ਔਰਤਾਂ ਦੀ ਗਿਣਤੀ ਘਟ ਸੀ ਪਰ ਇਸ ਵਾਰ 2019 ਵਿਚ ਇਹ ਅੰਕੜੇ ਰਿਕਾਰਡ ਤੋੜ ਰਹੇ ਹਨ।
ਅਸਮ ਵਿਚ ਬੋਬੀਤਾ ਸ਼ਰਮਾ ਨੇ ਗੁਹਾਟੀ ਤੋਂ ਜਿੱਤ ਦਰਜ ਕੀਤੀ ਹੈ। ਅਲਥੂਰ ਤੋਂ ਰਮਿਆ ਹਰਿਦਾਸ ਨੇ ਲੋਕ ਸਭਾ ਸੀਟ ਜਿੱਤੀ ਹੈ। ਮਹਬੂਬਾਬਾਦ ਤੋਂ ਟੀਆਰਐਸ ਦੀ ਕਵਿਤਾ ਮਲੋਥੁ ਦੀ ਜਿੱਤ ਹੋਈ ਹੈ। ਉਤਰਖੰਡ ਦੀ ਇਕ ਔਰਤ ਲੋਕ ਸਭਾ ਉਮੀਦਵਾਰ ਟੀਰੀ ਗੜਵਾਲ ਤੋਂ ਮਾਲਾ ਰਾਜਲਕਸ਼ਮੀ ਸ਼ਾਹ ਰਹੀ ਹੈ। ਹਰਿਆਣਾ ਵਿਚ ਵੀ 10 ਸੀਟਾਂ ਵਿਚ ਸਿਰਸਾ ਸੀਟ ਤੋਂ ਭਾਜਪਾ ਦੀ ਸੁਨੀਤਾ ਦੁਗਲ ਨੇ ਜਿੱਤ ਦਰਜ ਕੀਤੀ ਹੈ। ਮੇਘਾਲਿਆ ਤੋਂ ਆਗਾਥਾ ਸੰਗਮਾ ਅਤੇ ਤ੍ਰਿਪੁਰਾ ਵੇਸਟ ਤੋਂ ਭਾਜਪਾ ਦੀ ਪ੍ਰਤੀਭਾ ਭੌਮਿਕ ਨੇ ਲੋਕ ਸਭਾ ਸੀਟ ਜਿੱਤ ਲਈ ਹੈ।