
ਮਹਿਬੂਬਾ ਮੁਫਤੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ।
Jammu Kashmir News: ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਲਈ ਵੋਟਿੰਗ ਵਾਲੇ ਦਿਨ ਧਰਨੇ 'ਤੇ ਬੈਠ ਗਏ। ਮਹਿਬੂਬਾ ਮੁਫਤੀ ਦਾ ਇਲਜ਼ਾਮ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਪੋਲਿੰਗ ਏਜੰਟਾਂ ਅਤੇ ਵਰਕਰਾਂ ਨੂੰ ਪੁਲਿਸ ਨੇ ਬਿਨਾਂ ਵਜ੍ਹਾ ਹਿਰਾਸਤ 'ਚ ਲਿਆ ਹੈ। ਮਹਿਬੂਬਾ ਮੁਫਤੀ ਅਨੰਤਨਾਗ-ਰਾਜੌਰੀ ਲੋਕ ਸਭਾ ਸੀਟ ਤੋਂ ਚੋਣ ਲੜ ਰਹੀ ਹੈ।
ਮਹਿਬੂਬਾ ਮੁਫਤੀ ਨੇ ਦੇਰ ਰਾਤ ਇਕ ਟਵੀਟ ਵਿਚ ਲਿਖਿਆ, "ਸਾਡੇ ਬਹੁਤ ਸਾਰੇ ਪੀਡੀਪੀ ਪੋਲਿੰਗ ਏਜੰਟਾਂ ਅਤੇ ਵਰਕਰਾਂ ਨੂੰ ਵੋਟਿੰਗ ਤੋਂ ਪਹਿਲਾਂ ਹਿਰਾਸਤ ਵਿਚ ਲਿਆ ਜਾ ਰਿਹਾ ਹੈ। ਜਦੋਂ ਉਨ੍ਹਾਂ ਦੇ ਪਰਿਵਾਰ ਪੁਲਿਸ ਸਟੇਸ਼ਨ ਗਏ ਤਾਂ ਉਨ੍ਹਾਂ ਨੂੰ ਦਸਿਆ ਗਿਆ ਕਿ ਇਹ ਸੱਭ ਅਨੰਤਨਾਗ ਦੇ ਐਸਐਸਪੀ ਅਤੇ ਦੱਖਣੀ ਕਸ਼ਮੀਰ ਦੇ ਡੀਆਈਜੀ ਦੇ ਨਿਰਦੇਸ਼ਾਂ 'ਤੇ ਹੋ ਰਿਹਾ ਹੈ, ਅਸੀਂ ਇਸ ਬਾਰੇ ਚੋਣ ਕਮਿਸ਼ਨ ਨੂੰ ਲਿਖਿਆ ਹੈ”।
ਮਹਿਬੂਬਾ ਮੁਫਤੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਕਿਹਾ, "ਪੀਡੀਪੀ ਵਰਕਰਾਂ ਨੂੰ ਬਿਨਾਂ ਵਜ੍ਹਾ ਥਾਣਿਆਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ। ਡੀਜੀ, ਐਲਜੀ ਅਤੇ ਉੱਪਰ ਤੋਂ ਹੇਠਾਂ ਤਕ ਦੇ ਸਾਰੇ ਅਧਿਕਾਰੀ ਇਸ ਵਿਚ ਸ਼ਾਮਲ ਹਨ। ਤੁਸੀਂ ਕਿਹਾ ਸੀ ਕਿ ਨਿਰਪੱਖ ਚੋਣਾਂ ਹੋਣਗੀਆਂ ਪਰ ਤੁਸੀਂ ਇਹ ਸੱਭ ਕਰ ਰਹੇ ਹੋ। ਕਈ ਥਾਵਾਂ ਤੋਂ ਸ਼ਿਕਾਇਤਾਂ ਆਈਆਂ ਹਨ ਕਿ ਈਵੀਐਮ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"
(For more Punjabi news apart from Mehbooba Mufti claims her party workers barred from voting, stages protest , stay tuned to Rozana Spokesman)