
ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਚੱਕ ਰਾਜੂ ਸਿੰਘ ਦੀ ਇੱਕ ਨੌਂਵੀ ਜਮਾਤ ਚ ਪੜ੍ਹਦੀ ਨਬਾਲਗ ਲੜਕੀ (16 ਸਾਲ) ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ...
ਹਰਿਆਣਾ : ਥਾਣਾ ਬੁੱਲੋਵਾਲ ਅਧੀਨ ਪੈਂਦੇ ਪਿੰਡ ਚੱਕ ਰਾਜੂ ਸਿੰਘ ਦੀ ਇੱਕ ਨੌਂਵੀ ਜਮਾਤ ਚ ਪੜ੍ਹਦੀ ਨਬਾਲਗ ਲੜਕੀ (16 ਸਾਲ) ਨੇ ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਚ ਦੱਸਿਆ ਕਿ ਮਿਤੀ 14-06-2018 ਨੂੰ ਵਕਤ ਕਰੀਬ 11.30 ਵਜੇ ਦੁਪਹਿਰ ਨੂੰ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਉੱਚਾ ਪਿੰਡ ਜਿਲ੍ਹਾ ਜਲੰਧਰ ਜੋ ਕਿ ਆਪਣੇ ਮਾਮੇ ਦੇ ਘਰ ਪਿੰਡ ਚੱਕ ਰਾਜੂ ਸਿੰਘ ਵਿਕੇ ਰਹਿਦਾ ਹੈ ਨੇ ਆਪਣੇ ਦੋਸਤ ਮਨਦੀਪ ਸਿੰਘ ਉਰਪ ਸੁਦਾਮਾ ਰਾਂਹੀ ਮੋਟਰਸਾਈਕਲ ਸਪਲੈਂਡਰ ਤੇ ਬਿਠਾ ਕੇ ਪਿੰਡ ਦੀ ਮੋਟਰ ਤੇ ਲੈ ਗਏ ਜਿੱਥੇ ਉਸ ਨਾਲ ਉਸਦੀ ਮਰਜੀ ਦੇ ਖਿਲਾਫ ਉਸ ਨਾਲ ਸਰੀਰਕ ਸਬੰਧ ਬਣਾਏ ਗਏ।
ਉਸ ਤੋਂ ਬਾਅਦ ਉਸਦੇ ਦੋਸਤਾਂ ਪਰਦੀਪ ਸਿੰਘ ਉਰਫ ਸੋਨੂੰ ਪੁੱਤਰ ਬਲਦੇਵ ਸਿੰਘ,ਮਨਜਿੰਦਰ ਸਿੰਘ ਪੁੱਤਰ ਰੋਸ਼ਨ ਸਿੰਘ ਵਾਸੀਆਨ ਪਿੰਡ ਚੱਕ ਰਾਜੂ ਸਿੰਘ ਅਤੇ ਤਰਨਜੀਤ ਸਿੰਘ ਉਰਫ ਤਰਨਾ ਵਾਸੀ ਕੰਦੋਲਾ ਜਿਲਾ ਜਲੰਧਰ ਜਿਸਦੀ ਮੀਟ ਦੀ ਦੁਕਾਨ ਨਸਰਾਲਾ ਵਿਖੇ ਹੈ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਨਾਲ ਨਸਰਾਲੇ ਮੀਟ ਦੀ ਦੁਕਾਨ ਤੇ ਕੁੱਟਮਾਰ ਕੀਤੀ ਤੇ ਉਸਦੀ ਵੀਡੀਉ ਬਣਾਈ ਤੇ ਫੋਟੋਆਂ ਵੀ ਖਿੱਚੀਆਂ । ਜਿਸਦੇ ਦੋਸ਼ ਹੇਠ ਪੁਲਿਸ ਵਲੋਂ ਮੁਕੱਦਮਾ ਨੰਬਰ 84 ਅ/ਧ 376,323,365,342 ਪੋਸਕੋ ਐਕਟ ਦੇ ਸੈਕਸ਼ਨ 4 ਤਹਿਤ ਦਰਜ ਰਜਿਸਟਰ ਕਰਕੇ ੱਗਲੇਰੀ ਕਾਰਵਾਈ ਅਰੰਭ ਕੀਤੀ ਗਈ।