
ਝਾਰਖੰਡ 'ਚ 24 ਸਾਲਾ ਦੇ ਨੌਜਵਾਨ 'ਤੇ ਹਮਲੇ ਦੇ ਮਾਮਲੇ ਵਿਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ
ਰਾਂਚੀ : ਝਾਰਖੰਡ 'ਚ 24 ਸਾਲਾ ਦੇ ਨੌਜਵਾਨ 'ਤੇ ਹਮਲੇ ਦੇ ਮਾਮਲੇ ਵਿਚ ਹੁਣ ਤੱਕ 11 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਦੋਂ ਕਿ ਦੋ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਮੋਟਰਸਾਈਕਲ ਚੋਰੀ ਦੇ ਦੋਸ਼ 'ਚ ਤਬਰੇਜ਼ ਨੂੰ ਇਕ ਪੋਲ ਨਾਲ ਬੰਨਿਆ ਗਿਆ ਅਤੇ ਫਿਰ ਉਸਨੂੰ 12 ਘੰਟੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਸਦੇ ਨਾਲ ਹੀ ਜਬਰੀ ਉਸ ਤੋਂ 'ਜੈ ਸ਼੍ਰੀ ਰਾਮ' ਅਤੇ 'ਜੈ ਹਨੂੰਮਾਨ' ਦੇ ਨਾਅਰੇ ਲਗਵਾਏ ਗਏ। ਉਸਦੇ ਬੇਹੋਸ਼ ਹੋਣ ਤੋਂ ਬਾਅਦ ਉਸਨੂੰ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ, ਪੁਲਿਸ ਹਿਰਾਸਤ ਵਿਚ ਚਾਰ ਦਿਨ ਬਾਅਦ ਉਸਦੀ ਮੌਤ ਹੋ ਗਈ।
11 arrested in Jharkhand lynching case
ਮਾਮਲੇ ਦੀ ਜਾਂਚ ਲਈ ਗਠਿਤ ਕੀਤੀ ਗਈ ਐਸਆਈਟੀ ਦੇ ਮੁਖੀ ਨੂੰ ਬੁੱਧਵਾਰ ਤੱਕ ਗ੍ਰਹਿ ਸਕੱਤਰ ਅਤੇ ਮੁੱਖ ਸਕੱਤਰ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਇਕ ਰਿਸ਼ਤੇਦਾਰ ਦਾ ਕਹਿਣਾ ਕਿ ਤਬਰੇਜ਼ ਅਤੇ ਉਨ੍ਹਾਂ ਦਾ ਦੋਸਤ ਜਮਸ਼ੇਦਪੁਰ ਤੋਂ ਆਪਣੇ ਘਰ ਜਾ ਰਹੇ ਸਨ। ਉਨ੍ਹਾਂ ਦੇ ਘਰ ਤੋਂ ਪੰਜ ਕਿਲੋਮੀਟਰ ਦੂਰੀ ਤੇ ਹੀ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਗਿਆ। ਤਬਰੇਜ਼ ਦੀ ਪਤਨੀ ਸ਼ਾਹਿਸਤਾ ਪਰਵੀਨ ਨੇ ਦੱਸਿਆ ਕਿ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰਿਆ ਗਿਆ, ਕਿਉਂਕਿ ਉਹ ਮੁਸਲਮਾਨ ਸੀ ਤੇ ਉਨ੍ਹਾਂ ਦੇ ਸਹੁਰੇ-ਘਰ ਵਿਚ ਕੋਈ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਉਸਦਾ ਪਤੀ ਹੀ ਉਸਦੀ ਸਪੋਰਟ ਸੀ, ਤੇ ਹੁਣ ਮੈਂ ਇਨਸਾਫ਼ ਚਾਹੁੰਦੀ ਹਾਂ।
11 arrested in Jharkhand lynching case
ਉਸਦੇ ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਨੂੰ ਕਈ ਵਾਰ ਅਪੀਲ ਕਰਨ ਤੋਂ ਬਾਅਦ ਵੀ ਤਬਰੇਜ਼ ਨੂੰ ਉਚਿਤ ਇਲਾਜ ਨਹੀਂ ਮੁਹੱਈਆ ਕਰਵਾਇਆ ਗਿਆ। ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ, ਇਸ ਲਈ ਉਨ੍ਹਾਂ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਇਸ ਮਾਮਲੇ ਵਿਚ ਸ਼ਾਮਿਲ ਸਾਰੇ ਪੁਲਿਸ ਮੁਲਾਜ਼ਮਾਂ ਅਤੇ ਡਾਕਟਰਾਂ ਸਹਿਤ ਦੋਸ਼ੀਆਂ ਦੇ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਤੋਂ ਹੁਣ ਤੱਕ ਪੁੱਛਗਿਛ ਨਹੀਂ ਕੀਤੀ ਗਈ।
11 arrested in Jharkhand lynching case
ਐਸਪੀ ਕਾਰਤਿਕ ਐਸ ਨੇ ਦੱਸਿਆ ਕਿ ਉਹ ਹਰ ਇਕ ਐਂਗਲ ਤੋਂ ਦੇਖ ਰਹੇ ਹਨ। ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੇ ਆਪਣੀ ਸ਼ਿਕਾਇਤ ਵਿਚ ਕੁਝ ਅਣਜਾਣ ਬਦਮਾਸ਼ਾਂ ਦਾ ਵੀ ਜ਼ਿਕਰ ਕੀਤਾ ਹੈ। ਉਸਦੇ ਆਧਾਰ 'ਤੇ ਅਸੀਂ ਪਹਿਲਾਂ ਹੀ ਗਿਆਰਾਂ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੇ ਹਾਂ, ਜਿਨ੍ਹਾਂ ਵਿਚ ਪੱਪੂ ਮੰਡਲ ਨਾਮ ਦਾ ਇਕ ਵਿਅਕਤੀ ਵੀ ਸ਼ਾਮਿਲ ਹੈ। ਰਾਜ ਵਿਚ ਵਿਰੋਧੀ ਪਾਰਟੀ ਕਾਂਗਰਸ ਨੇ ਮ੍ਰਿਤਕ ਦੀ ਪਤਨੀ ਲਈ 25 ਲੱਖ ਰੁਪਏ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ।
11 arrested in Jharkhand lynching case
ਪੂਰੇ ਦੇਸ਼ ਵਿਚ ਇਸ ਘਟਨਾ ਤੋਂ ਬਾਅਦ ਪੈਦਾ ਹੋਏ ਗ਼ੁੱਸੇ ਤੋਂ ਬਾਅਦ ਪੁਲਿਸ ਨੇ ਸਵੀਕਾਰ ਕੀਤਾ ਹੈ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਲਾਪਰਵਾਹੀ ਹੋਈ ਹੈ ਅਤੇ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋ ਅਧਿਕਾਰੀ ਚੰਦਰਮੋਹਨ ਅਤੇ ਬਿਪਿਨ ਬਿਹਾਰੀ ਨੂੰ ਉੱਚ ਅਧਿਕਾਰੀਆਂ ਨੂੰ ਮੁੱਦੇ ਦੀ ਗੰਭੀਰਤਾ ਦੀ ਰਿਪੋਰਟ ਨਾ ਕਰਨ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ। ਸਰਕਾਰ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਇਸਦੇ ਨਾਲ ਹੀ ਇਸ 'ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਹ ਉਸੀ ਦਿਨ ਲਿੰਚਿੰਗ ਦਾ ਮਾਮਲਾ ਦਰਜ ਕਰਨ ਵਿਚ ਨਾਕਾਮ ਰਹੇ।