ਸੀਮਾ ਵਿਵਾਦ 'ਚ ਸਰਕਾਰ ਦਾ ਵੱਡਾ ਫੈਸਲਾ, ਲੱਦਾਖ 'ਚ 54 ਮੋਬਾਇਲ ਟਾਵਰ ਲਗਾਉਂਣ ਦਾ ਕੰਮ ਸ਼ੁਰੂ
Published : Jun 25, 2020, 2:26 pm IST
Updated : Jun 25, 2020, 2:26 pm IST
SHARE ARTICLE
Photo
Photo

ਸੀਮਾ ਵਿਵਾਦ ਦੇ ਵਿਚ ਭਾਰਤ ਸਰਕਾਰ ਨੇ ਹੁਣ ਲੱਦਾਖ ਵਿਚ LAC ਦੇ ਇਲਾਕੇ ਵਿਚ ਇੰਨਫ੍ਰਾਸਟਕਚ੍ਰ ਵਧਾਉਂਣ ਤੇ ਜੋਰ ਦਿੱਤਾ ਹੈ।

ਨਵੀਂ ਦਿੱਲੀ : ਸੀਮਾ ਵਿਵਾਦ ਦੇ ਵਿਚ ਭਾਰਤ ਸਰਕਾਰ ਨੇ ਹੁਣ ਲੱਦਾਖ ਵਿਚ LAC ਦੇ ਇਲਾਕੇ ਵਿਚ ਇੰਨਫ੍ਰਾਸਟਕਚ੍ਰ ਵਧਾਉਂਣ ਤੇ ਜੋਰ ਦਿੱਤਾ ਹੈ। ਇਸ ਤਹਿਤ ਹੁਣ ਲੱਦਾਖ ਵਿਚ 54 ਮੋਬਾਇਲ ਟਾਵਰ ਲਗਾਉਂਣ ਦਾ ਕੰਮ ਸ਼ੁਰੂ ਹੋ ਗਿਆ ਹੈ।  LAC ਦੇ ਕੋਲੋ ਡੈਮਚੋਕ ਵਿਚ ਵੀ ਮੋਬਾਇਲ ਟਾਵਰ ਲੱਗੇਗਾ। ਨਰਬਾ ਵਿਚ 7, ਲੇਹ ਵਿਚ 17, ਜਨਸਕਰ ਵਿਚ 11 ਅਤੇ ਕਾਰਗਿਲ ਵਿਚ 19 ਸਥਾਪਿਤ ਕੀਤੇ ਜਾਣਗੇ।

Indian ArmyIndian Army

ਉਧਰ ਸੈਨਾ ਪ੍ਰਮੁੱਖ ਐਮਐਮ ਨਰਵਨੇ ਲੱਦਾਖ ਦੌਰੇ ਤੋ ਵਾਪਿਸ ਦਿੱਲੀ ਪਰਤ ਆਏ ਹਨ। ਸੈਨਾ ਪ੍ਰਮੁੱਖ ਨਰਵਨੇ, CSD ਵਿਪਿਨ ਰਾਵਤ ਨੂੰ ਲੱਦਾਖ ਦੇ ਹਲਾਤ ਦੀ ਜਾਣਕਾਰੀ ਦੇਣਗੇ। ਇਸ ਤੋ ਉਹ ਸਰਕਾਰ ਨੂੰ ਵੀ ਜਾਣਕਾਰੀ ਦੇਣਗੇ। ਉਨ੍ਹਾਂ ਦੇ ਵੱਲੋਂ ਦੋ ਦਿਨ ਲੱਦਾਖ ਵਿਚ ਸੁਰੱਖਿਆ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਭਾਰਤ ਦੇ ਵੱਲੋਂ ਸ਼ਕਤੀਸ਼ਾਲੀ ਟੀ-90 ਟੈਂਕ ਨੂੰ ਵੀ ਲੱਦਾਖ ਵਿਚ ਤਾਇਨਾਇਤ ਕੀਤਾ ਗਿਆ ਹੈ।

Indian ArmyIndian Army

ਮਤਲਬ ਕਿ ਭਾਰਤ ਨੇ ਚੀਨ ਨੂੰ ਆਪਣੇ  ਸਭ ਤੋ ਸ਼ਕਤੀਸ਼ਾਲੀ  ਹਥਿਆਰ ਨਾਲ ਚਣੋਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਵਿਚਾਲੇ 2 ਮਹੀਨਿਆਂ ਤੋ ਤਨਾਅ ਚੱਲ ਰਿਹਾ ਹੈ। ਉੱਥੇ ਹੀ ਚੀਨ ਦੇ ਵੱਲ਼ੋਂ ਵੀ ਸੀਮਾਂ ਤੇ ਟੈਂਕ ਤੋਪਾਂ , ਹਥਿਆਰ ਅਤੇ ਸੈਨਿਕਾਂ ਦੀ ਤੈਨਾਇਤੀ ਵਧਾ ਦਿੱਤੀ ਹੈ। ਲੱਦਾਖਦ ਦੇ ਡੈਮਚੋਕ ਅਤੇ ਸੰਪਗੂਰ ਵਿਚ ਰੇਤਲੀਆਂ ਜਮੀਨਾ ਅਤੇ ਸਮਤਲ ਮਾਰੂਥਲ ਹੈ। ਇਨ੍ਹਾਂ ਦੋਵੇ ਇਲਾਕਿਆਂ ਵਿਚ ਭੀਸ਼ਣ ਆਪਣੀ ਪੂਰੀ ਰਫਤਾਰ ਨਾਲ ਅੱਗੇ ਵੱਧ ਸਕਦਾ ਹੈ। ਇਸ ਤੋਂ ਇਲਾਵਾ ਡੈਮਚੋਂਕ ਵਿਚ 5 ਮਹੱਤਵਪੂਰਨ ਇਲਾਕਿਆਂ ਦੀ ਰੱਖਿਆ ਵੀ ਇਹ ਟੈਂਕ ਕਰ ਸਕਦਾ ਹੈ।

Army Day: Indian Army celebrates undying spirit of victory | See picsArmy 

ਅਸਲ ਵਿਚ ਭਾਰਤ ਅਤੇ ਚੀਨ ਵਿਚ ਗਲਵਨ ਘਾਟੀ ਤੋਂ ਬਾਅਦ ਮੁੱਖ ਮੁੱਦਾ ਪੇਨਗੋਗ ਝੀਲ ਬਣ ਚੁੱਕੀ ਹੈ। ਚੀਨ ਦੇ ਵੱਲੋਂ ਇਸ ਝੀਲ ਦੇ ਫਿੰਗਰ 8 ਤੋਂ ਲੈ ਕੇ ਫਿੰਗਰ 4 ਤੱਕ ਤੇ ਕਬਜਾ ਕਰ ਲਿਆ ਹੈ ਅਤੇ ਹੁਣ ਇੱਥੇ ਸੈਨਿਕ ਉਸਾਰੀ ਕਰ ਰਿਹਾ ਹੈ। ਜਿਸ ਤੇ ਭਾਰਤ ਨੂੰ ਸਭ ਤੋ ਵੱਧ ਇਤਰਾਜ਼ ਹੈ। ਇਸ ਸਮੇਂ ਲੱਦਾਖ ਵਿਚ ਭੀਸ਼ਮ ਟੈਂਕ ਦੀ ਐਂਟਰੀ ਦੇ ਕਾਰਨ ਸ਼ਕਤੀ ਸੁਤੰਲਨ ਹੁਣ ਭਾਰਤ ਦੇ ਹੱਕ ਵਿਚ ਆ ਗਿਆ ਹੈ।  

China ArmyChina Army

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: ਕੈਨੇਡਾ ਜਾ ਕੇ ਮੁੱਕਰੀ ਇੱਕ ਹੋਰ ਪੰਜਾਬਣ, ਨੇਪਾਲ ਤੋਂ ਚੜ੍ਹੀ ਪੁਲਿਸ ਅੜ੍ਹਿੱਕੇ, ਪਰਿਵਾਰ ਨਾਲ

17 May 2024 4:33 PM

Today Top News Live - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ Bulletin LIVE

17 May 2024 1:48 PM

ਕਰੋੜ ਰੁਪਏ ਦੀ ਆਫ਼ਰ ਨੂੰ ਠੋਕਰ ਮਾਰਨ ਵਾਲੀ ਲੁਧਿਆਣਾ ਦੀ MLA ਨੇ ਖੜਕਾਏ ਵਿਰੋਧੀ, '400 ਤਾਂ ਦੂਰ ਦੀ ਗੱਲ, ਭਾਜਪਾ ਦੀ

17 May 2024 11:53 AM

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM
Advertisement