ਵੱਡੀ ਲਾਪਰਵਾਹੀ: ਨੌਜਵਾਨ ਨੇ ਅਦਾਕਾਰਾ ਦੀ ਤਸਵੀਰ ਲਗਾ ਕੇ ਪਾਸ ਕੀਤੀ STET ਪ੍ਰੀਖਿਆ, ਨਤੀਜਾ ਵਾਇਰਲ
Published : Jun 25, 2021, 10:57 am IST
Updated : Jun 25, 2021, 10:57 am IST
SHARE ARTICLE
STET candidate’s admit card with actress photograph goes viral
STET candidate’s admit card with actress photograph goes viral

ਬਿਹਾਰ ਸੈਕੰਡਰੀ ਅਧਿਆਪਕ ਯੋਗਤਾ ਟੈਸਟ (STET) ਵਿਚ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।

ਪਟਨਾ: ਬਿਹਾਰ ਸੈਕੰਡਰੀ ਅਧਿਆਪਕ ਯੋਗਤਾ ਟੈਸਟ (STET) ਵਿਚ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।  ਦਰਅਸਲ  ਐਸਟੀਈਟੀ 2019 ਦੀ ਪ੍ਰੀਖਿਆ ਲਈ ਭਰੇ ਗਏ ਫਾਰਮ ਵਿਚ ਇਕ ਉਮੀਦਵਾਰ ਨੇ ਅਪਣੀ ਫੋਟੋ ਦੀ ਥਾਂ ਮਲਿਆਲਮ ਅਦਾਕਾਰਾ ਅਨੁਪਮਾ ਪਰਮੇਸ਼ਵਰਮ (Malayalam Actress Anupama Parameswaran) ਦੀ ਤਸਵੀਰ ਲਗਾਈ ਸੀ।  ਇਸ ਪ੍ਰੀਖਿਆ ਵਿਚ ਉਮੀਦਵਾਰ ਰਿਸ਼ੀਕੇਸ਼ ਪਾਸ ਹੋ ਗਿਆ ਤੇ ਉਸ ਦੀ ਮਾਰਕਸ਼ੀਟ ਉੱਤੇ ਮਲਿਆਲਮ ਅਦਾਕਾਰਾ ਦੀ ਤਸਵੀਰ ਹੀ ਲੱਗੀ ਰਹੀ।

STET candidate’s admit card with actress photograph goes viralSTET candidate’s admit card with actress photograph goes viral

ਹੋਰ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੱਜ ਦੇ ਦਿਨ ਕੀਤਾ ਸੀ ਦੇਸ਼ 'ਚ ਐਂਮਰਜੈਂਸੀ ਦਾ ਐਲਾਨ

ਇਸ ਮਾਮਲੇ ਵਿਚ ਬਿਹਾਰ ਬੋਰਡ (Bihar Board) ਨੇ ਉਮੀਦਵਾਰ ਰਿਸ਼ੀਕੇਸ਼ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਉਸ ਦੀ ਅਰਜ਼ੀ ਵੀ ਰੱਦ ਕਰ ਦਿੱਤੀ ਗਈ। ਦੱਸ ਦਈਏ ਕਿ ਐਸਟੀਈਟੀ 2019 ਦੀਆਂ ਪ੍ਰੀਖਿਆਵਾਂ (Bihar STET Exam 2019) ਵਿਚ ਵਿਦਿਆਰਥੀ ਨੇ ਖੁਦ ਹੀ ਪ੍ਰੀਖਿਆ ਫਾਰਮ ਭਰਿਆ ਸੀ। ਇਸ ਦੌਰਾਨ ਜਹਾਨਾਬਾਦ ਜ਼ਿਲ੍ਹੇ ਦੇ ਰਿਸ਼ੀਕੇਸ਼ ਕੁਮਾਰ ਨੇ ਫਾਰਮ ਵਿਚ ਅਪਣੀ ਫੋਟੋ ਦੀ ਥਾਂ ਅਦਾਕਾਰਾ ਦੀ ਫੋਟੋ ਅਪਲੋਡ ਕਰ ਦਿੱਤੀ।

STET candidate’s admit card with actress photograph goes viralSTET candidate’s admit card with actress photograph goes viral

ਹੋਰ ਪੜ੍ਹੋ: ਚੀਨ 'ਚ ‘ਮਾਰਸ਼ਲ ਆਰਟ’ਸਕੂਲ 'ਚ ਲੱਗੀ ਅੱਗ, 18 ਦੀ ਮੌਤ, 16 ਜਖ਼ਮੀ 

ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਗਲਤੀ ਸੁਧਾਰਨ ਦੀ ਅਪੀਲ ਕੀਤੀ ਸੀ। ਇਸ ਦੇ ਬਾਵਜੂਦ ਰਿਸ਼ੀਕੇਸ਼ ਕੁਮਾਰ ਨੇ ਅਪਣੀ ਫੋਟੋ ਨਹੀਂ ਬਦਲੀ। ਹੈਰਾਨੀ ਦੀ ਗੱਲ ਇਹ ਹੈ ਕਿ ਉਮੀਦਵਾਰ ਦੇ ਐਡਮਿਟ ਕਾਰਡ (Admit card with actress photograph goes viral) ਉੱਤੇ ਵੀ ਅਦਾਕਾਰਾ ਦੀ ਹੀ ਤਸਵੀਰ ਲੱਗੀ ਰਹੀ ਤੇ ਉਹ ਉਸੇ ਐਡਮਿਟ ਕਾਰਡ ਨਾਲ ਪੇਪਰ ਵੀ ਦੇ ਕੇ ਆਇਆ।

STET candidate’s admit card with actress photograph goes viralSTET candidate’s admit card with actress photograph goes viral

ਹੋਰ ਪੜ੍ਹੋ: ਜੰਮੂ ਕਸ਼ਮੀਰ ਦੇ ਰਾਮਬਨ ਵਿਚ ਤਿੰਨ ਲੋਕਾਂ ਨੂੰ ਕੁੱਟਣ ’ਤੇ 8 ਫ਼ੌਜ ਕਰਮੀਆਂ ਵਿਰੁਧ ਮਾਮਲਾ ਦਰਜ

ਹਾਲਾਂਕਿ ਰਿਸ਼ੀਕੇਸ਼ ਪ੍ਰੀਖਿਆ ਵਿਚ ਪਾਸ ਹੋ ਗਿਆ ਪਰ ਹੁਣ ਮਾਰਕਸ਼ੀਟ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਬਿਹਾਰ ਬੋਰਡ ਹਰਕਤ ਵਿਚ ਆ ਗਿਆ ਹੈ।ਰਿਸ਼ੀਕੇਸ਼ ਨੂੰ ਨੋਟਿਸ ਜਾਰੀ ਹੋਣ ਦੇ ਨਾਲ ਹੀ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਬਿਹਾਰ ਬੋਰਡ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ।

 

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement