
ਸ਼ਿਕਾਇਤ ਅਨੁਸਾਰ ਫ਼ੌਜੀਆਂ ਨੇ ਪੀੜਤਾਂ ਦੇ ਮੋਬਾਈਲ ਫ਼ੋਨ ਅਤੇ ਪੈਸੇ ਵੀ ਖੋਹ ਲਏ ਸਨ।
ਬਨਿਹਾਲ, ਜੰਮੂ : ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਕਥਿਤ ਤੌਰ ’ਤੇ ਤਿੰਨ ਲੋਕਾਂ ਨੂੰ ਕੁੱਟਣ ਦੇ ਦੋਸ਼ ਵਿਚ ਫ਼ੌਜ ਦੇ ਤਿੰਨ ਕਰਮਚਾਰੀਆਂ ’ਤੇ ਬੁਧਵਾਰ ਨੂੰ ਇਕ ਮਾਮਲਾ ਦਰਜ ਕੀਤਾ ਗਿਆ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਬਨਿਹਾਲ ਪੁਲਿਸ ਥਾਣੇ ਵਿਚ ਇਕ ਸਰਪੰਚ ਦੀ ਸ਼ਿਕਾਇਤ ਦੇ ਆਧਾਰ ’ਤੇ ਰਾਸ਼ਟਰੀ ਰਾਈਫ਼ਲਜ਼ ਦੇ 8 ਕਰਮਚਾਰੀਆਂ ਵਿਰੁਧ ਭਾਰਤੀ ਸੰਵਿਧਾਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੰਚਾਇਤ ਮਹੁ ਖਾਰੀ ਦੇ ਸਰਪੰਚ, ਖਾਰੀ ਦੀ ਪੁਲਿਸ ਪੋਸਟ ’ਤੇ ਤਿੰਨ ਜ਼ਖ਼ਮੀ ਲੋਕਾਂ, ਮੋਹੰਮਦ ਰਫ਼ੀਕ, ਬਿਲਾਲ ਅਹਿਮਦ ਅਤੇ ਅਬਦੁਲ ਰਸ਼ੀਦ ਨੂੰ ਲੈ ਕੇ ਆਏ ਸਨ ਜਿਨ੍ਹਾਂ ਦਾ ਦੋਸ਼ ਹੈ ਕਿ ਕਥਿਤ ਤੌਰ ’ਤੇ ਫ਼ੌਜ ਕਰਮੀਆਂ ਨੇ ਉਨ੍ਹਾਂ ਨੂੰ ਬਿਨਾ ਕਾਰਨ ਕੁੱਟਿਆ। ਅਧਿਕਾਰੀ ਨੇ ਦਸਿਆ ਕਿ ਸ਼ਿਕਾਇਤ ਅਨੁਸਾਰ ਫ਼ੌਜੀਆਂ ਨੇ ਪੀੜਤਾਂ ਦੇ ਮੋਬਾਈਲ ਫ਼ੋਨ ਅਤੇ ਪੈਸੇ ਵੀ ਖੋਹ ਲਏ ਸਨ।