
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਫੇਰੀ ਦੇ ਦੂਜੇ ਦਿਨ ਵਡੋਦਰਾ ਜ਼ਿਲ੍ਹੇ ਦੇ ਕਸਬਾ ਸਾਵਲੀ ਸਥਿਤ ਗੁਜਰਾਤ ਰਾਜ ਖਾਦ ਤੇ ਕੈਮੀਕਲ ਲਿਮਟਿਡ............
ਵਡੋਦਰਾ/ ਚੰਡੀਗੜ੍ਹ : ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਡੋਦਰਾ ਫੇਰੀ ਦੇ ਦੂਜੇ ਦਿਨ ਵਡੋਦਰਾ ਜ਼ਿਲ੍ਹੇ ਦੇ ਕਸਬਾ ਸਾਵਲੀ ਸਥਿਤ ਗੁਜਰਾਤ ਰਾਜ ਖਾਦ ਤੇ ਕੈਮੀਕਲ ਲਿਮਟਿਡ (ਜੀ.ਐਸ.ਸੀ.ਐਲ) ਦੇ ਕਿਸਾਨ ਸੇਵਾ ਕੇਂਦਰ ਵਿਖੇ ਮਾਰਕਫੈਡ ਵਲੋਂ ਪਸ਼ੂਆਂ ਲਈ ਤਿਆਰ ਕੀਤੇ ਜਾਂਦੇ 'ਮਿਨਰਲ ਮਿਕਸਚਰਾਂ' ਉਤਪਾਦਾਂ ਦੀ ਵਿਕਰੀ ਦਾ ਉਦਘਾਟਨ ਪੰਜਾਬ ਦੇ ਸਹਿਕਾਰਤਾ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਪੀ.ਰੈਡੀ, ਤੇ ਮਾਰਕਫੈਡ ਦੇ ਪ੍ਰਬੰਧਕੀ ਨਿਰਦੇਸ਼ਕ ਵਰੁਣ ਰੂਜ਼ਮ ਅਤੇ ਜੀ.ਐਸ.ਐਫ.ਸੀ. ਦੇ ਪ੍ਰਬੰਧਕੀ ਨਿਰਦੇਸ਼ਕ ਸੁਜੀਤ ਗੁਲਾਟੀ ਦੀ ਹਾਜ਼ਰੀ ਵਿਚ ਕੀਤਾ।
ਇਸ ਕਿਸਾਨ ਸੇਵਾ ਕੇਂਦਰ ਵਿਖੇ ਜੀ.ਐਸ.ਸੀ.ਐਲ ਦੀਆਂ ਖਾਦਾਂ ਦੇ ਨਾਲ ਮਾਰਕਫੈਡ ਦੇ ਉਤਪਾਦ ਵੀ ਉਪਲਬਧ ਹੋਣਗੇ। ਮਾਰਕਫੈਡ ਵੱਲੋਂ ਬੀਤੇ ਦਿਨ ਵਡੋਦਰਾ ਵਿਖੇ ਸ਼ਹਿਰੀਆਂ ਲਈ ਖਾਣ ਵਾਲੇ ਪਦਾਰਥਾਂ ਦੇ ਵਿਕਰੀ ਕੇਂਦਰ ਦੇ ਉੁਦਘਾਟਨ ਤੋਂ ਬਾਅਦ ਅੱਜ ਵੜੋਦਰਾ ਤੋਂ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਸਾਵਲੀ ਵਿਖੇ ਪਸ਼ੂ ਪਾਲਕਾਂ ਲਈ ਮਾਰਕਫੈਡ ਵਲੋਂ ਤਿਆਰ ਕੀਤੇ ਜਾਂਦੇ ਪਸ਼ੂ ਆਹਾਰ ਦੀ ਵਿਕਰੀ ਦੀ ਸ਼ੁਰੂਆਤ ਕਰ ਕੇ ਗੁਜਰਾਤ ਸ਼ਹਿਰੀ ਅਤੇ ਪੇਂਡੂ ਵਸੋਂ ਲਈ ਦੋਹਰਾ ਤੋਹਫਾ ਦਿਤਾ ਹੈ।
ਅੱਜ ਸਾਵਲੀ ਵਿਖੇ ਉਦਘਾਟਨ ਉਪਰੰਤ ਬੋਲਦਿਆਂ ਸ. ਰੰਧਾਵਾ ਨੇ ਕਿਹਾ ਕਿ ਮਾਰਕਫੈਡ ਵਲੋਂ ਜਿਥੇ ਘਰੇਲੂ ਵਰਤੋਂ ਲਈ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਉਥੇ ਪਸ਼ੂ ਪਾਲਕਾਂ ਲਈ ਉਚ ਕੁਆਲਟੀ ਦੇ ਘੱਟ ਕੀਮਤਾਂ ਉÎੱਤੇ ਪਸ਼ੂ ਅਹਾਰ 'ਮਿਨਰਲ ਮਿਕਸਚਰ' ਤਿਆਰ ਕੀਤੇ ਜਾਂਦੇ ਹਨ। ਖਾਣ ਪਦਾਰਥਾਂ ਦੇ ਵਿਕਰੀ ਕੇਂਦਰ ਵਾਂਗ ਮਿਨਰਲ ਮਿਕਸਚਰ ਦਾ ਵਿਕਰੀ ਕੇਂਦਰ ਵੀ ਮਾਰਕਫੈਡ ਨੇ ਉÎੱਤਰੀ ਭਾਰਤ ਤੋਂ ਬਾਹਰ ਦੇਸ਼ ਦਾ ਪਹਿਲਾ ਵਿਕਰੀ ਕੇਂਦਰ ਗੁਜਰਾਤ ਵਿਖੇ ਸਥਾਪਿਤ ਕੀਤਾ ਹੈ।
ਇਸ ਤੋਂ ਪਹਿਲਾਂ ਅੱਜ ਸ. ਰੰਧਾਵਾ ਦੀ ਅਗਵਾਈ ਵਿੱਚ ਆਏ ਪੰਜਾਬ ਦੇ ਉÎੱਚ ਪੱਧਰੀ ਵਫ਼ਦ ਨੇ ਜੀ.ਐਸ.ਸੀ.ਐਲ. ਦੇ ਫਰਟੀਲਾਈਜਰ ਟਾਊਨਸ਼ਿਪ ਵਿਖੇ 'ਟਿਸ਼ੂ ਕਲਚਰ ਲੈਬ' ਦਾ ਵੀ ਦੌਰਾ ਕੀਤਾ। ਇਸ ਮੌਕੇ ਲੈਬ ਦੀ ਇੰਚਾਰਜ ਡਾ. ਪ੍ਰਿਅੰਕਾ ਗਿਰੀ ਨੇ ਦਸਿਆ ਕਿ ਗੰਨੇ ਤੇ ਕੇਲੇ ਦੀਆਂ ਨਵੀਆਂ ਵਰਾਇਟੀਆਂ ਦੀ ਖੋਜ ਕਰ ਕੇ ਪਨੀਰੀ ਤਿਆਰ ਕੀਤੀ ਜਾਂਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧੀਆ ਪੈਦਾਵਾਰ ਮਿਲਦੀ ਹੈ।
ਸ. ਰੰਧਾਵਾ ਅੱਜ ਵਫ਼ਦ ਸਮੇਤ ਵਡੋਦਰਾ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਛਾਣੀ ਬੜੋਦਾ ਵਿਖੇ ਨਤਮਸਤਕ ਵੀ ਹੋਏ ਜਿੱਥੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਵਫ਼ਦ ਦਾ ਸਵਾਗਤ ਕੀਤਾ ਅਤੇ ਗੁਰਦੁਆਰਾ ਕਮੇਟੀ ਵਲੋਂ ਸ. ਰੰਧਾਵਾ ਮਾਰਕਫੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਤੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਛਾਣੀ ਬੜੌਦਾ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਦੇ ਪ੍ਰਧਾਨ ਸਤਵੰਤ ਸਿੰਘ ਸੇਖੋਂ, ਸਕੱਤਰ ਦਵਿੰਦਰ ਸਿੰਘ ਸੰਧੂ ਅਤੇ ਸਵਰਨ ਸਿੰਘ ਸੰਧੂ ਤੇ ਟਰੱਕ ਯੂਨੀਅਨ ਬੜੌਦਾ ਦੇ ਪ੍ਰਧਾਨ ਸ. ਰਣਜੀਤ ਸਿੰਘ ਰੰਧਾਵਾ ਨੇ ਸਿਰੀ ਸਾਹਿਬ ਤੇ ਸਿਰੋਪਾਓ ਬਖਸ਼ਿਸ਼ ਕਰ ਕੇ ਸਨਮਾਨਿਤ ਵੀ ਕੀਤਾ।