ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਇਕ ਹੋਰ ਪੰਜਾਬੀ ਗੀਤ ਬਾਲੀਵੁੱਡ ਫਿਲਮ 'ਚ ਸ਼ਾਮਿਲ
Published : Jun 28, 2018, 6:49 pm IST
Updated : Jun 28, 2018, 6:49 pm IST
SHARE ARTICLE
High Rated Gabru
High Rated Gabru

ਪੰਜਾਬੀ ਮਿਊਜ਼ਿਕ ਹੁਣ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਰਹਿ ਗਿਆ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ...

 

ਪੰਜਾਬੀ ਮਿਊਜ਼ਿਕ ਹੁਣ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਰਹਿ ਗਿਆ। ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੈ ਕੇ ਵਿਦੇਸ਼ਾਂ ਤਕ ਪੰਜਾਬੀ ਮਿਊਜ਼ਿਕ ਸੁਣਨ ਨੂੰ ਮਿਲਦਾ ਹੈ ਤੇ ਗੋਰੇ ਪੰਜਾਬੀ ਗੀਤਾਂ 'ਤੇ ਖੂਬ ਭੰਗੜਾ ਪਾਉਂਦੇ ਹਨ। ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਇਨ੍ਹੀਂ ਦਿਨੀਂ ਬਾਲੀਵੁੱਡ 'ਚ ਵੀ ਖ਼ੂਬ ਖਲਬਲੀ ਮਚਾ ਰੱਖੀ ਹੈ।

varun dhawanVarun Dhawan

ਪੰਜਾਬੀ ਗਾਇਕ ਗੁਰੂ ਰੰਧਾਵਾ ਦੇ ਗੀਤ ਇੰਨੀ ਦਿਨੀਂ ਕਈ ਦਿਲਾਂ ਦੀ ਧੜਕਨ ਬਣੇ ਹੋਏ ਹਨ। ਇਹੀ ਵਜ੍ਹਾ ਹੈ ਕਿ ਜੋ ਬਾਲੀਵੁੱਡ ਦੇ ਕਈ ਨਿਰਦੇਸ਼ਕ ਉਨ੍ਹਾਂ ਦੇ ਪੁਰਾਣੇ ਗੀਤਾਂ ਨੂੰ ਰੀਕ੍ਰਿਏਟ ਕਰਕੇ ਆਪਣੀਆਂ ਫਿਲਮਾਂ 'ਚ ਦਿਖਾ ਰਹੇ ਹਨ। ਫਿਲਮ 'ਤੁਮਾਹਰੀ ਸੁਲੁ', 'ਹਿੰਦੀ ਮੀਡੀਅਮ' ਤੇ 'ਬਲੈਕਮੇਲ' ਤੋਂ ਬਾਅਦ ਹੁਣ ਉਨ੍ਹਾਂ ਦੇ ਇਕ ਹੋਰ ਸੁਪਰਹਿੱਟ ਗੀਤ 'ਹਾਈ ਰੇਟਿਡ ਗੱਬਰੂ' ਨੂੰ ਫਿਲਮ 'ਚ ਰਿਕ੍ਰਿਏਟ ਕੀਤਾ ਗਿਆ ਹੈ। 

VarunVarun

ਇਸ ਗੀਤ 'ਚ ਐਕਟਰ ਵਰੁਣ ਧਵਨ ਤੇ ਅਦਾਕਾਰਾ ਸ਼ਰਧਾ ਕਪੂਰ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਗੀਤ ਦਾ ਨਵਾਂ ਵਰਜ਼ਨ ਡਾਂਸ 'ਤੇ ਆਧਾਰਿਤ ਫਿਲਮ 'ਨਵਾਬਜ਼ਾਦੇ' 'ਚ ਦੇਖਣ ਨੂੰ ਮਿਲੇਗਾ। 'ਹਾਈ ਰੇਟਿਡ ਗੱਬਰੂ' ਗੀਤ ਇਸ ਫਿਲਮ 'ਚ ਵਰੁਣ ਧਵਨ ਤੇ ਸ਼ਰਧਾ ਕਪੂਰ 'ਤੇ ਫਿਲਮਾਇਆ ਗਿਆ ਹੈ। ਹਾਲਾਂਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਇਸ ਫਿਲਮ 'ਚ ਬਸ ਇਸੇ ਗੀਤ 'ਚ ਹੀ ਨਜ਼ਰ ਆਉਣਗੇ।

Shraddha Shraddha

ਦੱਸ ਦੇਈਏ ਕਿ ਵਰੁਣ ਧਵਨ ਤੇ ਸ਼ਰਧਾ ਕਪੂਰ ਦੂਜੀ ਵਾਰ ਵੱਡੇ ਪਰਦੇ 'ਤੇ ਨਜ਼ਰ ਆਉਣਗੇ। ਇਸ ਤੋਂ ਪਹਿਲਾ ਇਹ ਜੋੜੀ ਫਿਲਮ 'ਏ. ਬੀ ਸੀ. ਡੀ. 2' 'ਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਇਸ ਗੀਤ ਨੂੰ ਸ਼ੇਅਰ ਕੀਤਾ ਹੈ, ਜਿਸ 'ਚ ਸ਼ਰਧਾ ਕਪੂਰ ਚੇ ਵਰੁਣ ਧਵਨ ਇਕਦਮ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੇ ਹਨ। ਇਹ ਗੀਤ ਫਿਲਮ 'ਚ ਵਰੁਣ ਤੇ ਸ਼ਰਧਾ ਦੀ ਸਪੈਸ਼ਲ ਕੈਮਿਸਟਰੀ ਦੇਖਣ ਨੂੰ ਮਿਲੇਗੀ। 

Shraddha KapoorShraddha Kapoor

ਦਸ ਦਈਏ ਕਿ ਇਸਤੋਂ ਪਹਿਲਾਂ 'ਏ. ਬੀ ਸੀ. ਡੀ. 2' ਦੇ 'ਸੁਨ ਸਾਥੀਆ' ਗੀਤ ਵਿਚ ਅਸੀਂ ਇਨ੍ਹਾਂ ਦੋਹਾਂ ਨੂੰ ਇੱਕਠੇ ਦੇਖ ਚੁੱਕੇ ਹਾਂ ਤੇ ਉਸ ਗੀਤ 'ਚ ਵੀ ਇਨ੍ਹਾਂ ਦੋਵਾਂ ਨੂੰ ਤੇ ਇਨ੍ਹਾਂ ਦੇ ਡਾਂਸ ਨੂੰ ਕਾਫ਼ੀ ਸਰਾਹਿਆ ਗਿਆ ਸੀ। ਹੁਣ ਸਾਡੇ ਹਾਈ ਰੇਟਿਡ ਗੱਬਰੂ ਦੀ ਤਾਲ ਤੇ ਥਿਰਕੇ ਵਰੁਣ ਧਵਨ ਤੇ ਸ਼ਰਧਾ ਕਪੂਰ ਨੂੰ ਉਨ੍ਹਾਂ ਹੀ ਸਗੋਂ ਉਸਤੋਂ ਵੀ ਭਰਭੂਰ ਪਿਆਰ ਨਾਲ ਨਵਾਜ਼ਿਆ ਜਾ ਰਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement