
ਯੂਪੀ ਦੇ ਹਾਥਰਸ ਵਿਚ ਇੱਕ ਮੋਬ ਅਟੈਕ ਦੀ ਇਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ
ਹਾਥਰਸ, ਯੂਪੀ ਦੇ ਹਾਥਰਸ ਵਿਚ ਇੱਕ ਮੋਬ ਅਟੈਕ ਦੀ ਇਕ ਦਰਦਨਾਕ ਘਟਨਾ ਸਾਹਮਣੇ ਆ ਰਹੀ ਹੈ। ਟਰੱਕ ਵਿਚ ਮਰੀ ਹੋਈ ਮੱਝ ਲੈ ਜਾ ਰਹੇ ਚਾਰ ਨੌਜਵਾਨਾਂ ਨੂੰ ਭੀੜ ਨੇ ਘੇਰਕੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੂੰ ਵੀ ਭੀੜ ਨੂੰ ਸ਼ਾਂਤ ਕਰਵਾਉਣ ਵਿਚ ਕਾਫ਼ੀ ਸਮਾਂ ਲੱਗਿਆ ਅਤੇ ਪੁਲਿਸ ਦੇ ਸਾਹਮਣੇ ਵੀ ਲੋਕ ਉਨ੍ਹਾਂ ਲੜਕਿਆਂ ਨੂੰ ਕੁੱਟਦੇ ਹੀ ਜਾ ਰਹੇ ਸਨ। ਅਲਵਰ ਵਿਚ ਮੋਬ ਲਿੰਚਿੰਗ ਦੀ ਘਟਨਾ ਤੋਂ ਬਾਅਦ ਯੂਪੀ ਦੇ ਹਾਥਰਸ ਵਿਚ ਮੋਬ ਅਟੈਕ ਦੀ ਇੱਕ ਘਟਨਾ ਵੀ ਸ਼ਾਮਿਲ ਹੋ ਗਈ ਹੈ। ਬੁਰੀ ਤਰ੍ਹਾਂ ਕੁੱਟਮਾਰ ਦਾ ਸ਼ਿਕਾਰ ਹੋਣ ਤੋਂ ਬਾਅਦ ਚਾਰੋ ਨੌਜਵਾਨ ਗੰਭੀਰ ਰੂਪ ਨਾਲ ਜਖ਼ਮੀ ਦੱਸੇ ਜਾ ਰਹੇ ਹਨ।
Mob Attack In UPਭੀੜ ਦਾ ਇਲਜ਼ਾਮ ਹੈ ਕਿ ਇਹ ਲੜਕਿਆਂ ਨੇ ਮੱਝ ਨੂੰ ਪਹਿਲਾਂ ਜ਼ਹਿਰ ਦਿੱਤਾ ਅਤੇ ਫਿਰ ਉਨ੍ਹਾਂ ਨੂੰ ਟਰੱਕ ਵਿਚ ਲੱਦ ਕੇ ਲੈ ਜਾ ਰਹੇ ਸਨ। ਦੱਸ ਦਈਏ ਕਿ ਨੂੰ ਭੀੜ ਕੋਲੋਂ ਇੱਕ ਪੁਲਿਸ ਵਾਲੇ ਨੇ ਇਨ੍ਹਾਂ ਨੌਜਵਾਨਾਂ ਨੂੰ ਬਚਾਇਆ। ਪੁਲਿਸ ਨੂੰ ਵੀ ਭੀੜ ਨੂੰ ਸਮਝਾਉਣ ਵਿਚ ਲਗਭਗ ਅੱਧੇ ਘੰਟੇ ਦਾ ਸਮਾਂ ਲੱਗਿਆ ਕਿ ਇਨ੍ਹਾਂ ਨੌਜਵਾਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਵਾਲਿਆਂ ਦੀ ਲੰਮੀ ਕੋਸ਼ਿਸ਼ ਤੋਂ ਬਾਅਦ ਭੀੜ ਨੇ ਇਨ੍ਹਾਂ ਨੌਜਵਾਨਾਂ ਨੂੰ ਛੱਡਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਨੌਜਵਾਨਾਂ ਵਿਚ 2 ਹਿੰਦੂ ਅਤੇ 2 ਮੁਸਲਮਾਨ ਦੱਸੇ ਜਾ ਰਹੇ ਹਨ।
Mob Attack In UPਭੀੜ ਨੇ ਮਾਰ ਕੁਟਾਈ ਦੇ ਦੌਰਾਨ ਵੀਡੀਓ ਵੀ ਬਣਾਈ ਅਤੇ ਉਸ ਨੂੰ ਵਟਸਐਪ 'ਤੇ ਵਾਇਰਲ ਕਰ ਦਿੱਤਾ। ਇਸ ਵੀਡੀਓ ਵਿਚ ਨੌਜਵਾਨ ਵਾਰ - ਵਾਰ ਕਹਿ ਰਹੇ ਹਨ ਕਿ ਉਨ੍ਹਾਂ ਨੇ ਮੱਝ ਨੂੰ ਨਹੀਂ ਮਾਰਿਆ। ਇਸ ਵੀਡੀਓ ਵਿਚ ਲੜਕਿਆਂ ਨੇ ਦੱਸਿਆ ਕਿ ਉਹ ਕੋਈ ਚੋਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਇੱਕ ਕੰਟਰੈਕਟ ਦੇ ਕਹਿਣ 'ਤੇ ਮਰੀ ਹੋਈ ਮੱਝ ਨੂੰ ਚੁੱਕਣ ਗਏ ਸੀ।
Alwar lynching ਹਾਲਾਂਕਿ ਨੌਜਵਾਨਾਂ ਦੀ ਇਸ ਗੱਲ 'ਤੇ ਭੀੜ ਵਿਚ ਕੋਈ ਵੀ ਭਰੋਸਾ ਕਰਨ ਨੂੰ ਤਿਆਰ ਨਹੀਂ ਸੀ। ਵਟਸਐਪ ਅਤੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਇੱਕ ਪੁਲਿਸ ਵਾਲਾ ਭੀੜ ਕੋਲੋਂ ਨੌਜਵਾਨਾਂ ਨੂੰ ਛੱਡ ਦੇਣ ਲਈ ਕਹਿ ਰਿਹਾ ਹੈ। ਸ਼ੁਰੂਆਤ ਵਿਚ ਭੀੜ ਵਿਚੋਂ ਕੋਈ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੋਇਆ। ਲਗਭਗ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਭੀੜ ਨੇ ਨੌਜਵਾਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ। ਇਸ ਮਾਮਲੇ ਵਿਚ ਅਜੇ ਕਿਸੇ ਅਗਲੇਰੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਹੈ।