ਭਾਰਤੀ ਹਵਾਈ ਫ਼ੌਜ ਇਸ ਦਿਨ ਲਾਂਚ ਕਰੇਗੀ ਮੋਬਾਈਲ ਗੇਮ, ਜਾਣੋ
Published : Jul 22, 2019, 3:55 pm IST
Updated : Jul 22, 2019, 3:57 pm IST
SHARE ARTICLE
IAF, Game
IAF, Game

Indian Air Force ਹੁਣ ਇੱਕ ਮੋਬਾਇਲ ਗੇਮ ਲਾਂਚ ਕਰਨ ਵਾਲੀ ਹੈ। ਇਹ ਗੇਮ Android ਅਤੇ iOS ਦੋਨਾਂ...

ਨਵੀਂ ਦਿੱਲੀ: Indian Air Force ਹੁਣ ਇੱਕ ਮੋਬਾਇਲ ਗੇਮ ਲਾਂਚ ਕਰਨ ਵਾਲੀ ਹੈ। ਇਹ ਗੇਮ Android ਅਤੇ iOS ਦੋਨਾਂ ਪਲੇਟਫਾਰਮ ਉੱਤੇ ਕੰਮ ਕਰ ਰਹੇ ਸਮਾਰਟਫੋਨ ਲਈ ਬਣਾਇਆ ਗਿਆ ਹੈ। ਗੇਮ ਨੂੰ ਇਸ ਮਹੀਨੇ ਦੇ ਅਖੀਰ ਵਿੱਚ 31 ਜੁਲਾਈ ਨੂੰ ਲਾਂਚ ਕੀਤਾ ਜਾਵੇਗਾ।   IAF ਨੇ ਇਸ ਗੇਮ ਦੇ ਲਾਂਚ ਦੇ ਟੀਜਰ ਵੀਡੀਓ ਨੂੰ ਆਪਣੇ Facebook, Twitter ਅਤੇ Instagram  ਦੇ ਆਫਿਸ਼ੀਅਲ ਅਕਾਉਂਟ ਉੱਤੇ ਇੱਕ ਪੋਸਟ ਦੇ ਜਰੀਏ ਦਿੱਤੀ ਹੈ। ਦੱਸ ਦਈਏ ਕਿ ਇਹ ਗੇਮ ਸਿੰਗਲ ਪਲੇਅਰ ਵਰਜਨ ਦੀ ਤਰ੍ਹਾਂ ਖੇਡੀ ਜਾ ਸਕੇਗੀ।

Mobile Game Mobile Game

ਇਸ ਵਿੱਚ ਪਲੇਅਰ ਏਅਰਫੋਰਸ ਪਾਇਲਟ ਦੇ ਰੂਪ ‘ਚ ਫਾਇਟਰ ਜੇਟ ਪਲੇਨ ਉੱਡਾ ਸਕਦਾ ਹੈ ਅਤੇ ਹਵਾ ਵਿੱਚ ਜੇਟ ਪਲੇਨ ਨਾਲ ਕਰਤਬ ਵੀ ਕਰ ਸਕਦਾ ਹੈ। ਟੀਜਰ ਪੋਸਟ ਵਿੱਚ IAF ਨੇ ਇਹ ਵੀ ਦੱਸਿਆ ਹੈ ਕਿ ਇਸਦਾ ਮਲਟੀ-ਪਲੇਅਰ ਵਰਜਨ ਛੇਤੀ ਲਾਂਚ ਕੀਤਾ ਜਾਵੇਗਾ ਜੇਕਰ ਟੀਜਰ ਵਿੱਚ ਦਿੱਤੀ ਗਈ ਵੀਡੀਓ ਨੂੰ ਵੇਖਿਆ ਜਾਵੇ ਤਾਂ ਇਸ ਵਿੱਚ ਪਤਾ ਚੱਲਦਾ ਹੈ ਕਿ ਇਸ ਗੇਮ ਵਿੱਚ ਕਈ ਮਿਸ਼ਨ ਵੀ ਸ਼ਾਮਲ ਹੋਣਗੇ, ਜਿੱਥੇ ਪਲੇਅਰ ਨੂੰ ਫਾਇਟਰ ਜੇਟ ਜਾਂ ਹੇਲੀਕਾਪਟਰ ਨੂੰ ਦੁਸ਼ਮਣ ਦੇ ਇਲਾਕੇ ਵਿੱਚ ਲੈ ਜਾਣਾ ਹੋਵੇਗਾ ਅਤੇ ਉਨ੍ਹਾਂ ਦੇ  ਬੇਸ ਕੈਂਪ,  ਐਂਟੀ ਏਅਰਕਰਾਫਟ ਮਿਸਾਇਲ ਸਿਸਟਮ ਆਦਿ ਉੱਤੇ ਹਮਲਾ ਕਰ ਉਨ੍ਹਾਂ ਨੂੰ ਤਬਾਹ ਕਰਨਾ ਹੋਵੇਗਾ।

Mobile Game Mobile Game

ਗੇਮ ਵਿੱਚ ਸ਼ਾਮਲ ਫਾਇਟਰ ਜੇਟ ਅਤੇ ਹੈਲੀਕਾਪਟਰ ਦੇ ਮਾਡਲ Indian Air Force  ਦੇ ਕੋਲ ਮੌਜੂਦ ਜੈਟ ਅਤੇ ਹੈਲੀਕਾਪਟਰ ਨਾਲ ਮੇਲ ਖਾਂਦੇ ਹਨ। ਟੀਜਰ ਵੀਡੀਓ ਵਿੱਚ ਫਾਇਟਰ ਜੈਟ SU-30K Flanker ਅਤੇ Tejas ਵਰਗੇ ਵਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਵੀਡੀਓ ‘ਚ ਭਾਰਤੀ ਹਵਾਈ ਫੌਜ ਦੇ ਕੋਲ ਮੌਜੂਦ C-130J Hercules ਅਤੇ Boeing C-17 Globemaster III ਨਾਲ ਮੇਲ ਖਾਂਦੇ ਵੱਡੇ ਪਲੇਨ ਵੀ ਵੇਖੇ ਜਾ ਸਕਦੇ ਹਨ। ਗੇਮ ਵਿੱਚ ਹੈਲੀਕਾਪਟਰ ਵੀ ਵਿਖਾਇਆ ਗਿਆ ਹੈ,  ਜੋ ਹਵਾਈ ਫੌਜ ਦੇ Mil Mi-17 ਹੈਲੀਕਾਪਟਰ ਨਾਲ ਮੇਲ ਖਾਂਦਾ ਹੈ।



 

ਅਜਿਹਾ ਹੋ ਸਕਦਾ ਹੈ ਕਿ ਇਸ ਗੇਮ ‘ਚ ਫੌਜ ਨੇ ਉਨ੍ਹਾਂ ਸਾਰੇ ਜੇਟ ਅਤੇ ਹੈਲੀਕਾਪਟਰ ਨੂੰ ਸ਼ਾਮਲ ਕੀਤਾ ਹੋ, ਜੋ ਭਾਰਤੀ ਹਵਾਈ ਫੌਜ ਕੋਲ ਮੌਜੂਦ ਹੈ। ਗੇਮ ਦਾ ਟੀਜਰ ਦੇਖਣ ਵਿੱਚ ਕਾਫ਼ੀ ਚੰਗਾ ਲੱਗਦਾ ਹੈ। ਜਿਵੇਂ ਕ‌ਿ ਅਸੀਂ ਤੁਹਾਨੂੰ ਉੱਤੇ ਦੱਸਿਆ ਹੈ ਕਿ ਇਸ ਗੇਮ ਨੂੰ 31 ਜੁਲਾਈ ਤੋਂ Android ਯੂਜਰਸ Google Play Store ਅਤੇ iOS ਯੂਜਰਸ App Store ਤੋਂ ਡਾਉਨਲੋਡ ਕਰ ਸਕੋਗੇ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement