ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਆ’ ’ਤੇ ਪ੍ਰਧਾਨ ਮੰਤਰੀ ਦਾ ਵਾਰ; ਦਸਿਆ ਹੁਣ ਤਕ ਦਾ ਸੱਭ ਤੋਂ 'ਦਿਸ਼ਾਹੀਣ' ਗਠਜੋੜ
Published : Jul 25, 2023, 1:40 pm IST
Updated : Jul 25, 2023, 4:57 pm IST
SHARE ARTICLE
'Directionless': PM Modi hits out at opposition for disrupting Parliament session
'Directionless': PM Modi hits out at opposition for disrupting Parliament session

ਕਿਹਾ, ਸਿਰਫ਼ ਦੇਸ਼ ਦਾ ਨਾਂਅ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ

 

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਨੂੰ ਦੇਸ਼ ਦਾ ਹੁਣ ਤਕ ਦਾ ਸੱਭ ਤੋਂ 'ਦਿਸ਼ਾਹੀਣ' ਗਠਜੋੜ ਕਰਾਰ ਦਿਤਾ ਅਤੇ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਨਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਿਰਫ਼ ਦੇਸ਼ ਦਾ ਨਾਂਅ ਲੈ ਕੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਹੀ।

ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਦੇ ਵਤੀਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦੇ ਵਤੀਰੇ ਤੋਂ ਇਹ ਦਿਖਾਈ ਦਿੰਦਾ ਹੈ ਕਿ ਉਨ੍ਹਾਂ ਨੇ ਆਉਣ ਵਾਲੇ ਕਈ ਸਾਲਾਂ ਤਕ ਵਿਰੋਧੀ ਧਿਰ ਵਿਚ ਬਣੇ ਰਹਿਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲ 'ਚ ਲੱਗੀ ਭਿਆਨਕ ਅੱਗ, ਝੁਲਸਣ ਨਾਲ 10 ਫੌਜੀਆਂ ਸਮੇਤ 25 ਲੋਕਾਂ ਦੀ ਮੌਤ 

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਉਨ੍ਹਾਂ (ਪ੍ਰਧਾਨ ਮੰਤਰੀ) ਨੇ ਬਹੁਤ ਵੱਡੀ ਟਿੱਪਣੀ ਕੀਤੀ ਹੈ। ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਇਕ ਅੰਗਰੇਜ਼ ਨੇ ਕੀਤੀ ਸੀ। ਈਸਟ ਇੰਡੀਆ ਕੰਪਨੀ ਵੀ ਅੰਗਰੇਜ਼ਾਂ ਨੇ ਹੀ ਬਣਾਈ ਸੀ। ਅੱਜਕੱਲ੍ਹ ਲੋਕ ਇੰਡੀਅਨ ਮੁਜਾਹਿਦੀਨ ਅਤੇ ਇੰਡੀਅਨ ਪੀਪਲਜ਼ ਫਰੰਟ ਦਾ ਨਾਂਅ ਵੀ ਰੱਖਦੇ ਹਨ... ਫਿਰ ਆਹਮੋ-ਸਾਹਮਣੇ ਹੋ ਜਾਂਦੇ ਹਨ, ਸੱਚਾਈ ਕੁੱਝ ਹੋਰ ਹੈ”।

ਇਹ ਵੀ ਪੜ੍ਹੋ: ਇਸ ਨੌਜਵਾਨ ਨੇ ਦੱਸੇ ਵਿਦੇਸ਼ ਦੇ ਹਾਲਾਤ, ਕਹਿੰਦਾ: ਵਿਦੇਸ਼ ਜਾ ਕੇ ਸਮਝ ਆਈ ਮਾਪਿਆਂ ਦੀ ਕਦਰ

ਭਾਜਪਾ ਆਗੂ ਰਮੇਸ਼ ਬਿਧੂੜੀ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਹਨ, ਉਨ੍ਹਾਂ ਵਿਚ ਈਸਟ ਇੰਡੀਆ ਕੰਪਨੀ ਅਤੇ ਇੰਡੀਅਨ ਮੁਜਾਹਿਦੀਨ ਵਰਗੇ ਨਾਂਅ ਵੀ ਹਨ, ਪਰ ਲੋਕ ਇਨ੍ਹਾਂ ਚਾਲਾਂ ਤੋਂ ਗੁੰਮਰਾਹ ਨਹੀਂ ਹੋਣਗੇ। ਜੋਸ਼ੀ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ, ''ਦੁਨੀਆਂ ਵੀ ਸੋਚਦੀ ਹੈ, ਭਾਰਤ ਦੇ ਲੋਕ ਵੀ ਸੋਚਦੇ ਹਨ ਕਿ ਇਹ ਸ਼ੁਰੂਆਤ ਹੈ। ਇਸ ਲਈ ਦੁਨੀਆਂ ਵੀ ਇਸ ਸਰਕਾਰ ਦੇ ਨਾਲ, ਇਸ ਲੀਡਰਸ਼ਿਪ ਨਾਲ ਅੱਗੇ ਵਧਣਾ ਚਾਹੁੰਦੀ ਹੈ। ਇਸੇ ਲਈ ਬਹੁਤ ਮਹੱਤਵਪੂਰਨ ਸਮਝੌਤੇ ਹੋਏ ਹਨ। ਦੁਨੀਆਂ ਵਿਚ ਭਾਰਤ ਦੀ ਪਛਾਣ ਬਹੁਤ ਵਧ ਰਹੀ ਹੈ। ਭਾਰਤ ਲਈ ਇਹ ਸ਼ਲਾਘਾਯੋਗ ਗੱਲ ਹੈ ਕਿ ਦੁਨੀਆ ਸਾਡੇ 'ਤੇ ਭਰੋਸਾ ਕਰ ਰਹੀ ਹੈ”।

ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ ਮਾਮਲੇ ਦੀ ਸੁਣਵਾਈ 11 ਅਗਸਤ ਤਕ ਟਲੀ

ਜੋਸ਼ੀ ਅਨੁਸਾਰ, ਮੋਦੀ ਨੇ ਕਿਹਾ ਕਿ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵਿਚ ਦੇਸ਼ ਬਦਲ ਗਿਆ ਹੈ ਕਿਉਂਕਿ 2014 ਵਿਚ ਜਦੋਂ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਨੇ ਸੱਤਾ ਸੰਭਾਲੀ ਸੀ ਤਾਂ ਭਾਰਤੀ ਅਰਥਵਿਵਸਥਾ ਵਿਸ਼ਵ ਵਿਚ 10ਵੇਂ ਸਥਾਨ 'ਤੇ ਸੀ ਅਤੇ ਦੂਜੇ ਕਾਰਜਕਾਲ ਵਿਚ ਪੰਜਵੇਂ ਸਥਾਨ 'ਤੇ ਆ ਗਈ ਹੈ।ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਨ.ਡੀ.ਏ. ਸਰਕਾਰ ਦੇ ਤੀਜੇ ਕਾਰਜਕਾਲ 'ਚ ਭਾਰਤੀ ਅਰਥਵਿਵਸਥਾ ਤੀਜੇ ਨੰਬਰ 'ਤੇ ਪਹੁੰਚ ਜਾਵੇਗੀ। ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਨ.ਡੀ.ਏ. ਦੀ ਸਥਾਪਨਾ ਦੇ 25ਵੇਂ ਸਾਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਵਿਰਾਸਤ ਹੈ।

ਇਹ ਵੀ ਪੜ੍ਹੋ: ਸੰਸਦ ਵਿਚ ਮਨੀਪੁਰ ਮੁੱਦੇ 'ਤੇ ਵਿਸਤ੍ਰਿਤ ਬਿਆਨ ਦਿਓ ਅਤੇ ਦੇਸ਼ ਨੂੰ ਭਰੋਸੇ ਵਿਚ ਲਓ ਪ੍ਰਧਾਨ ਮੰਤਰੀ- ਖੜਗੇ

ਉਨ੍ਹਾਂ ਮੁਤਾਬਕ ਇਸ ਸਾਲ ਦਾ ਜਸ਼ਨ ਮਨਾਉਂਦੇ ਹੋਏ ਮੋਦੀ ਨੇ ਸੰਸਦ ਮੈਂਬਰਾਂ ਨੂੰ ਇਸ ਸੰਦਰਭ ਵਿਚ ਮੀਟਿੰਗਾਂ ਦੀ ਲੜੀ ਸ਼ੁਰੂ ਕਰਨ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਸੱਦਾ ਦਿਤਾ। ਜੋਸ਼ੀ ਨੇ ਦਸਿਆ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਮੈਂਬਰਾਂ ਨੂੰ ਹਰ ਘਰ 'ਚ ਤਿਰੰਗਾ ਲਹਿਰਾਉਣ ਅਤੇ ਹਰ ਵਿਧਾਨ ਸਭਾ ਹਲਕੇ 'ਚ ਪ੍ਰੋਗਰਾਮ ਆਯੋਜਤ ਕਰਨ ਦਾ ਸੱਦਾ ਦਿਤਾ ਹੈ। ਮੀਟਿੰਗ ਦੀ ਸ਼ੁਰੂਆਤ ਵਿਚ ਸੰਘ ਦੇ ਸੀਨੀਅਰ ਪ੍ਰਚਾਰਕ ਮਦਨ ਦਾਸ ਦੇਵੀ ਅਤੇ ਤਿੰਨ ਮਰਹੂਮ ਸੰਸਦ ਮੈਂਬਰਾਂ ਗਿਰੀਸ਼ ਬਾਪਟ, ਰਤਨ ਲਾਲ ਕਟਾਰੀਆ ਅਤੇ ਹਰਦੁਆਰ ਦੂਬੇ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

 

ਪ੍ਰਧਾਨ ਮੰਤਰੀ ਜੀ, ਤੁਸੀਂ ਸਾਨੂੰ ਜੋ ਮਰਜ਼ੀ ਕਹਿ ਕੇ ਬੁਲਾਉ ਪਰ ਅਸੀਂ INDIA ਹਾਂ: ਰਾਹੁਲ ਗਾਂਧੀ

ਇਸ ਮਗਰੋਂ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਪ੍ਰਧਾਨ ਮੰਤਰੀ ਜੀ, ਤੁਸੀਂ ਸਾਨੂੰ ਜੋ ਮਰਜ਼ੀ ਕਹਿ ਕੇ ਬੁਲਾਉ ਪਰ ਅਸੀਂ INDIA ਹਾਂ। ਅਸੀਂ ਮਣੀਪੁਰ ਵਿਚ ਸੱਭ ਸਹੀ ਕਰ ਕੇ, ਹਰ ਮਹਿਲਾ ਤੇ ਬੱਚੇ ਦੇ ਹੰਝੂ ਸਾਫ਼ ਕਰਨ ਵਿਚ ਮਦਦ ਕਰਾਂਗੇ। ਅਸੀਂ ਮਣੀਪੁਰ ਵਿਚ ਭਾਰਤ ਦੇ ਵਿਚਾਰ ਦਾ ਪੁਨਰ ਨਿਰਮਾਣ ਕਰਾਂਗੇ”।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement