ਕਾਸਮੋਸ ਸਾਇਬਰ ਧੋਖਾਧੜੀ : 28 ਦੇਸ਼ਾਂ 'ਚ ਏਟੀਐਮ ਤੋਂ ਕੱਢੇ ਗਏ 78 ਕਰੋਡ਼ ਰੁਪਏ 
Published : Aug 25, 2018, 9:40 am IST
Updated : Aug 25, 2018, 9:40 am IST
SHARE ARTICLE
ATM Hacker
ATM Hacker

ਪੁਣੇ ਮੁੱਖ ਦਫ਼ਤਰ ਵਾਲੇ ਕਾਸਮੋਸ ਬੈਂਕ ਦੇ ਸਰਵਰ ਦੀ ਹੈਕਿੰਗ ਤੋਂ ਬਾਅਦ ਕਲੋਨ ਏਟੀਐਮ ਕਾਰਡਾਂ ਦੇ ਜ਼ਰੀਏ 28 ਦੇਸ਼ਾਂ ਵਿਚ 78 ਕਰੋਡ਼ ਰੁਪਏ ਕੱਢੇ ਗਏ ਹਨ। ਪੁਲਿਸ ਨੇ...

ਪੁਣੇ : ਪੁਣੇ ਮੁੱਖ ਦਫ਼ਤਰ ਵਾਲੇ ਕਾਸਮੋਸ ਬੈਂਕ ਦੇ ਸਰਵਰ ਦੀ ਹੈਕਿੰਗ ਤੋਂ ਬਾਅਦ ਕਲੋਨ ਏਟੀਐਮ ਕਾਰਡਾਂ ਦੇ ਜ਼ਰੀਏ 28 ਦੇਸ਼ਾਂ ਵਿਚ 78 ਕਰੋਡ਼ ਰੁਪਏ ਕੱਢੇ ਗਏ ਹਨ। ਪੁਲਿਸ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਦੇਸ਼ਾਂ ਵਿਚ ਅਮਰੀਕਾ, ਰੂਸ, ਬਰੀਟੇਨ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ। ਦੱਸ ਦਈਏ ਕਿ 11 ਅਤੇ 13 ਅਗਸਤ ਨੂੰ ਅਣਜਾਣ ਹੈਕਰਾਂ ਨੇ ਬੈਂਕ ਦੇ ਏਟੀਐਮ ਸਵਿਚ ਸਰਵਰ ਨੂੰ ਨਿਸ਼ਾਨਾ ਬਣਾ ਕੇ ਵੀਜ਼ਾ ਅਤੇ ਰੂਪੇ ਏਟੀਐਮ ਕਾਰਡਾਂ ਦਾ ਵੇਰਵਾ ਚੁਰਾਇਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਇੰਟਰਬੈਂਕ ਸਵਿਫਟ ਪ੍ਰਣਾਲੀ 'ਤੇ ਵੀ ਹਮਲਾ ਕੀਤਾ ਸੀ ਅਤੇ ਕੁੱਲ 94 ਕਰੋਡ਼ ਰੁਪਏ ਕੱਢੇ ਸਨ।

ATM HackerATM Hacker

ਪੁਲਿਸ ਡਿਪਟੀ ਕਮਿਸ਼ਨਰ (ਸਾਇਬਰ ਅਤੇ ਆਰਥਕ ਅਪਰਾਧ ਸ਼ਾਖਾ) ਜੋਤੀਪ੍ਰਿਅ ਸਿੰਘ ਨੇ ਕਿਹਾ ਕਿ ‘ਬ੍ਰੀਟੇਨ, ਅਮਰੀਕਾ, ਰੂਸ, ਸੰਯੁਕਤ ਅਰਬ ਅਮੀਰਾਤ ਅਤੇ ਕੈਨੇਡਾ ਉਨ੍ਹਾਂ 28 ਦੇਸ਼ਾਂ ਵਿਚ ਸ਼ਾਮਿਲ ਹਨ ਜਿਥੇ ਕਲੋਨ ਕਾਰਡਸ ਦੇ ਜ਼ਰੀਏ 78 ਕਰੋਡ਼ ਰੁਪਏ ਕੱਢੇ ਗਏ। ਉਨ੍ਹਾਂ ਨੇ ਕਿਹਾ ਕਿ ਸਾਇਬਰ ਸੈਲ ਇਹਨਾਂ ਦੇਸ਼ਾਂ ਦੀ ਕਾਨੂੰਨ ਪਰਿਵਰਤਨ ਏਜੰਸੀਆਂ ਦੇ ਨਾਲ ਸੰਪਰਕ ਵਿਚ ਹਨ ਜਿਸ ਦੇ ਨਾਲ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਹੈਕਰਸ ਨੇ ਬੈਂਕ ਪ੍ਰਣਾਲੀ ਦੀ ਕਿਸੇ ਤਰ੍ਹਾਂ ਦੀ ਰੇਕੀ ਕੀਤੀ ਹੋਵੇਗੀ।

ATM HackerATM Hacker

ਉਥੇ ਹੀ ਹਜ਼ਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ 'ਤੇ ਦੋ ਨੌਜਵਾਨਾਂ ਨੇ ਮਦਦ ਮੰਗਣ ਦੇ ਬਹਾਨੇ ਇੱਕ ਫੌਜੀ ਦਾ ਏਟੀਐਮ ਚੋਰੀ ਲਿਆ ਅਤੇ ਉਸ ਤੋਂ 73 ਹਜ਼ਾਰ ਰੁਪਏ ਉਡਾ ਲਿਆ। ਫੌਜੀ ਅਪਣੇ ਨਾਲ ਹੋਈ ਵਾਰਦਾਤ ਦੀ ਐਫ਼ਆਈਆਰ ਦਰਜ ਕਰਵਾਉਣ ਲਈ ਸਰਾਏ ਕਾਲੇ ਖਾਂ ਚੌਕੀ ਅਤੇ ਹਜ਼ਰਤ ਨਿਜ਼ਾਮੁੱਦੀਨ ਜੀਆਰਪੀ ਥਾਣਾ ਕਰਮਚਾਰੀਆਂ ਵਿਚ ਛੇ ਮਹੀਨੇ ਭਟਕਦਾ ਰਿਹਾ। ਜੀਆਰਪੀ ਦੇ ਸੀਨੀਅਰ ਅਧਿਕਾਰੀਆਂ ਤੋਂ ਸ਼ਿਕਾਇਤ ਕਰਨ ਤੋਂ ਬਾਅਦ ਹੁਣ 20 ਅਗਸਤ ਨੂੰ ਐਫ਼ਆਈਆਰ ਦਰਜ ਹੋਈ ਹੈ। ਹਜ਼ਰਤ ਨਿਜ਼ਾਮੁੱਦੀਨ ਜੀਆਰਪੀ ਹੁਣ ਮੁਕੱਦਮਾ ਦਰਜ ਕਰ ਅੱਗੇ ਦੀ ਕਾਰਵਾਈ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement