ਬਿਜਲੀ ਬੋਰਡ ਦਾ ਏਟੀਐਮ ਰਾਹੀਂ ਬਿਲ ਭਰਨ ਦਾ ਤੋਹਫ਼ਾ
Published : Aug 24, 2018, 12:14 pm IST
Updated : Aug 24, 2018, 12:14 pm IST
SHARE ARTICLE
Powercom MD Engineer Baldev Singh Sra and Chief Project Officer of National Payment Corporation R. Ramesh
Powercom MD Engineer Baldev Singh Sra and Chief Project Officer of National Payment Corporation R. Ramesh

ਭਾਰਤੀ ਕੌਮੀ ਭੁਗਤਾਨ ਕਾਰਪੋਰੇਸ਼ਨ (ਐਨ.ਪੀ.ਸੀ.ਆਈ.) ਵਲੋਂ ਸ਼ੁਰੂ ਕੀਤੇ ਭਾਰਤ ਬਿੱਲ ਪੇਮੈਂਟ ਸਿਸਟਮ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ).............

ਚੰਡੀਗੜ੍ਹ : ਭਾਰਤੀ ਕੌਮੀ ਭੁਗਤਾਨ ਕਾਰਪੋਰੇਸ਼ਨ (ਐਨ.ਪੀ.ਸੀ.ਆਈ.) ਵਲੋਂ ਸ਼ੁਰੂ ਕੀਤੇ ਭਾਰਤ ਬਿੱਲ ਪੇਮੈਂਟ ਸਿਸਟਮ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕਾਮ) ਨਾਲ ਮਿਲ ਕੇ ਇਕ ਸਮਝੌਤੇ ਤਹਿਤ ਪੰਜਾਬ ਵਿਚ 90 ਲੱਖ ਬਿਜਲੀ ਉਪਭੋਗਤਾਵਾਂ ਨੂੰ ਪੇਟੀਐਮ ਪੇਮੈਂਟਸ ਬੈਂਕ ਜ਼ਰੀਏ ਬਿਲ ਜਮ੍ਹਾਂ ਕਰਾਉਣ ਲਈ ਸੌਖਾ ਅਤੇ ਸਰਲ ਰਸਤਾ ਵਿਖਾਇਆ ਹੈ। ਇਸ ਪ੍ਰਣਾਲੀ ਰਾਹੀਂ ਪੰਜਾਬ ਵਾਸੀ ਹੁਣ 60 ਬੈਂਕਾਂ ਅਤੇ 20 ਗ਼ੈਰ ਬੈਂਕਾਂ ਰਾਹੀਂ ਬਿਜਲੀ ਦੇ ਬਿਲ ਬਿਨਾਂ ਲੰਮੀਆਂ ਕਤਾਰਾਂ 'ਚ ਲਗਿਆਂ ਅਤੇ ਮਿੰਟਾਂ ਸਕਿੰਟਾਂ ਵਿਚ ਜਿਥੇ ਮਰਜ਼ੀ ਜਮ੍ਹਾਂ ਕਰਵਾ ਸਕਣਗੇ।

ਸੂਤਰਾਂ ਅਨੁਸਾਰ ਭਾਰਤ ਬਿਲ ਪੇ ਸਿਸਟਮ ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗਾ ਅਤੇ ਸਿਸਟਮ ਵਿਚ ਬਿਲ ਕੰਪਨੀ ਦੇ ਏਜੰਟ ਅਤੇ ਏਰੀਆ ਡੀਲਰਾਂ ਵਲੋਂ ਬੜੀ ਅਸਾਨੀ ਨਾਲ ਹਰ ਸ਼ਹਿਰ, ਕਸਬੇ ਆਦਿ ਵਿਚ ਬਿਨਾਂ ਕਿਸੇ ਵੀ ਰੁਕਾਵਟ ਤੋਂ 24 ਘੰਟੇ ਜਮ੍ਹਾਂ ਕਰਵਾਏ ਜਾ ਸਕਣਗੇ। ਇਸ ਸੇਵਾ ਲਈ ਪਾਵਰਕਾਮ ਨੂੰ ਥਾਂ-ਥਾਂ ਬਿਜਲੀ ਬਿਲਾਂ ਦੇ ਕੁਨੈਕਸ਼ਨ ਸੈਂਟਰ ਵੀ ਨਹੀਂ ਖੋਲ੍ਹਣੇ ਪੈਣਗੇ। ਇਸ ਨਾਲ ਪਾਵਰਕਾਮ ਦਾ ਵਾਧੂ ਖ਼ਰਚਾ ਵੀ ਬਚੇਗਾ। 

ਅੱਜ ਚੰਡੀਗੜ੍ਹ ਵਿਚ ਬੁਲਾਏ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਕਮ ਪ੍ਰਬੰਧਕੀ ਡਾਇਰੈਕਟਰ ਇੰਜੀ. ਬਲਦੇਵ ਸਿੰਘ ਸਰਾਂ ਨੇ ਦਸਿਆ ਕਿ ਭਾਰਤ ਦੇ ਬਿਲ ਪੇ ਨਾਲ ਪੀ.ਐਮ.ਪੀ.ਸੀ.ਐਲ. ਦੇ ਖਪਤਕਾਰਾਂ ਕੋਲ ਸੁਰੱਖਿਅਤ ਅਤੇ ਸਰਲ ਉਪਾਅ ਮਿਲੇਗਾ ਕਿਉਂਕਿ ਹੁਣ ਉਨ੍ਹਾਂ ਨੂੰ ਬਿੱਲ ਪੇਮੈਂਟ ਲਈ ਥਾਂ-ਥਾਂ ਬਿਲ ਕੁਲੈਕਸ਼ਨ ਸੈਂਟਰਾਂ 'ਤੇ ਲੰਮੀਆਂ ਕਤਾਰਾਂ ਵਿਚ ਖੜੇ ਹੋਣ ਦੀ ਲੋੜ ਨਹੀਂ ਰਹੇਗੀ ਅਤੇ ਨਾ ਹੀ ਵੱਖੋ-ਵਖਰੇ ਵੈੱਬਸਾਈਟਸ ਅਤੇ ਐਪਸ 'ਤੇ ਜਾਣ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਕਿ ਇਸ ਸਿਸਟਮ ਵਿਚ ਉੱਤਰੀ ਭਾਰਤ ਦੇ ਕਈ ਹੋਰ ਸੂਬੇ ਵੀ ਜੁੜ ਰਹੇ ਹਨ। ਇਸ ਮੌਕੇ ਭਾਰਤ ਬਿੱਲ ਪੇਮੈਂਟ ਲਿਮਟਿਡ ਦੇ ਪ੍ਰਾਜੈਕਟ ਅਫ਼ਸਰ ਏ.ਕੇ. ਆਰ. ਰਾਮੇਸ਼ ਨੇ ਕਿਹਾ ਕਿ ਪਹਿਲੀ ਵਾਰ ਉਨ੍ਹਾਂ ਦੀ ਕੰਪਨੀ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਨਾਲ ਪਾਵਰਕਾਮ ਨੇ ਸਮਝੌਤਾ ਕਰ ਕੇ ਪੰਜਾਬ ਦੇ ਸਮੁੱਚੇ ਬਿਜਲੀ ਉਪਭੋਗਤਾਵਾਂ ਨੂੰ ਡਿਜੀਟਲ ਸਿਸਟਮ ਨਾਲ ਜੋੜ ਕੇ ਇਹ ਅਗਾਂਹਵਧ ਫ਼ੈਸਲਾ ਕੀਤਾ ਹੈ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਨਾਲ ਦੋਵੇਂ ਧਿਰਾਂ ਨੂੰ ਆਰਥਕ ਤੌਰ 'ਤੇ ਵੀ ਲਾਭ ਮਿਲ ਸਕੇਗਾ। ਇਸ ਮੌਕੇ ਪਾਵਰਕਾਮ ਦੇ ਡਾਇਰੈਕਟਰ ਵਿੱਤ ਜਤਿੰਦਰ ਗੋਇਲ ਨੇ ਦਸਿਆ ਕਿ ਇਸ ਪ੍ਰਣਾਲੀ ਰਾਹੀਂ ਬਿੱਲ ਜਮ੍ਹਾਂ ਕਰਾਉਣ ਲਈ ਨੈਂਟ ਪ੍ਰਣਾਲੀ ਰਾਹੀਂ ਬਿੱਲ ਜਮ੍ਹਾਂ ਕਰਾਉਣ ਲਈ ਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ, ਮੋਬਾਈਲ ਬੈਂਕਿੰਗ ਆਦਿ 'ਤੇ ਕੋਈ ਕੀਮਤ ਨਹੀਂ ਦੇਣੀ ਪਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement