ਠੱਗਾਂ ਨੇ ਲੱਭਿਆ ਏਟੀਐਮ 'ਚੋਂ ਲੋਕਾਂ ਦੇ ਪੈਸੇ ਕੱਢਣ ਦਾ ਨਵਾਂ ਤਰੀਕਾ, ਪੰਜਾਬ 'ਚ ਦਹਿਸ਼ਤ
Published : Aug 9, 2018, 5:34 pm IST
Updated : Aug 9, 2018, 5:34 pm IST
SHARE ARTICLE
ATM Card Cloning
ATM Card Cloning

ਹੁਣ ਤਕ ਤੁਸੀਂ ਵੈਬਸਾਈਟ ਵਗੈਰਾ ਹੈਕ ਹੋਣ ਦੀਆਂ ਘਟਨਾਵਾਂ ਤਾਂ ਅਕਸਰ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਏਟੀਐਮ ਕਾਰਡ ਦੇ ਹੈਕ ਹੋਣ ਬਾਰੇ ਸੁਣਿਆ ਹੈ? ਜੇਕਰ ਨਹੀਂ ...

ਚੰਡੀਗੜ੍ਹ : ਹੁਣ ਤਕ ਤੁਸੀਂ ਵੈਬਸਾਈਟ ਵਗੈਰਾ ਹੈਕ ਹੋਣ ਦੀਆਂ ਘਟਨਾਵਾਂ ਤਾਂ ਅਕਸਰ ਸੁਣੀਆਂ ਹੋਣਗੀਆਂ ਪਰ ਕੀ ਤੁਸੀਂ ਕਦੇ ਏਟੀਐਮ ਕਾਰਡ ਦੇ ਹੈਕ ਹੋਣ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਹੁਣੇ ਤੋਂ ਹੋ ਜਾਓ ਸਾਵਧਾਨ ਕਿਉਂਕਿ ਪੰਜਾਬ ਵਿਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜੀ ਹਾਂ, ਠੱਗੀ ਮਾਰਨ ਵਾਲਿਆਂ ਨੇ ਹੁਣ 'ਕਾਰਡ ਕਲੋਨਿੰਗ' ਨਾਂਅ ਦਾ ਨਵਾਂ ਤਰੀਕਾ ਇਜ਼ਾਦ ਕੀਤਾ ਹੈ। ਜਾਅਲਸਾਜ਼ੀ ਕਰਨ ਦੇ ਇਸ ਨਵੇਂ ਤਰੀਕੇ ਬਾਰੇ ਹਾਲੇ ਸ਼ਾਇਦ ਹੀ ਕੋਈ ਜਾਣਦਾ ਹੋਵੇਤਾਂ ਆਓ ਦਸਦੇ ਹਾਂ ਤੁਹਾਨੂੰ ਕਿਵੇਂ ਕੀਤੀ ਜਾਂਦੀ ਏ ਏਟੀਐਮ ਕਾਰਡ ਦੀ ਹੈਕਿੰਗ। 

Cyber CrimeCyber Crimeਕਾਰਡ ਕਲੋਨ, ਇਹ ਸ਼ਬਦ ਅੱਜਕੱਲ੍ਹ ਕਾਫ਼ੀ ਸੁਣਨ ਨੂੰ ਮਿਲ ਰਿਹਾ ਹੈ। ਇਹੀ ਉਹ ਤਰੀਕਾ ਹੈ ਜਿਸ ਦੇ ਜ਼ਰੀਏ ਤੁਹਾਡੇ ਏਟੀਐਮ ਕਾਰਡ ਨੂੰ ਹੈਕ ਕਰ ਕੇ ਤੁਹਾਡੇ ਖ਼ਾਤੇ ਵਿਚੋਂ ਪੈਸੇ ਕਢਵਾ ਲਏ ਜਾਂਦੇ ਹਨ। ਕਾਰਡ ਕਲੋਨ ਦਾ ਮਤਲਬ ਹੈ...ਤੁਹਾਡੇ ਏਟੀਐਮ ਕਾਰਡ ਦੀ ਹੁਬਹੂ ਕਾਪੀ...ਜਿਸ ਵਿਚ ਤੁਹਾਡੇ ਕਾਰਡ ਦੀ ਸਾਰੀ ਜਾਣਕਾਰੀ ਜਮ੍ਹਾਂ ਹੁੰਦੀ ਹੈ। ਇਹ ਦਿਸਣ ਵਿਚ ਵੀ ਏਟੀਐਮ ਕਾਰਡ ਵਰਗਾ ਹੀ ਹੁੰਦਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖ਼ਰ ਕਿਵੇਂ ਕੀਤੀ ਜਾਂਦੀ ਹੈ ਏਟੀਐਮ ਕਾਰਡ ਦੀ ਹੈਕਿੰਗ ਤਾਂ ਆਓ ਇਹ ਵੀ ਜਾਣ ਲਓ।

ATM Card CloningATM Card Cloningਤੁਸੀਂ ਜਿਹੜਾ ਏਟੀਐਮ ਕਾਰਡ ਵਰਤਦੇ ਹੋ, ਉਸ ਵਿਚ ਇਕ ਕਾਲੇ ਰੰਗ ਦੀ ਮੈਗਨੇਟਿਕ ਸਟ੍ਰਿਪ ਹੁੰਦੀ ਹੈ। ਇਸੇ ਸਟ੍ਰਿਪ ਵਿਚ ਹੁੰਦੀ ਹੈ ਤੁਹਾਡੇ ਖ਼ਾਤੇ ਨਾਲ ਜੁੜੀ ਸਾਰੀ ਜਾਣਕਾਰੀ। ਜੀ ਹਾਂ। ਤੁਹਾਡੀ ਇਸੇ ਜਾਣਕਾਰੀ ਦੀ ਵਰਤੋਂ ਕਰ ਕੇ ਠੱਗੀ ਮਾਰਨ ਵਾਲੇ ਸਕੀਮਰ ਨਾਂਅ ਦੇ ਇਕ ਡਿਵਾਈਸ ਦੀ ਮਦਦ ਨਾਲ ਤੁਹਾਡੇ ਕਾਰਡ ਦਾ ਇਕ ਕਲੋਨ ਬਣਾ ਲੈਂਦੇ ਹਨ। ਅਸਲ ਵਿਚ ਡਿਵਾਈਸ ਨੂੰ ਕਾਰਡ ਸਵੈਪਿੰਗ ਮਸ਼ੀਨ ਵਿਚ ਫਿੱਟ ਕਰਕੇ ਤੁਹਾਡੇ ਕਾਰਡ ਦੀ ਡਿਟੇਲਸ ਨੂੰ ਕਾਪੀ ਕਰ ਲਿਆ ਜਾਂਦਾ ਹੈ। ਕਾਪੀ ਕੀਤਾ ਗਿਆ ਡਾਟਾ ਸਕੀਮਰ ਡਿਵਾਈਸ ਦੀ ਮੈਮਰੀ ਯੂਨਿਟ ਵਿਚ ਸੇਵ ਹੋ ਜਾਂਦਾ ਹੈ।

ATM Card CloningATM Card Cloningਇਸ ਤੋਂ ਬਾਅਦ ਤੁਸੀਂ ਜਿਵੇਂ ਹੀ ਕਿਸੇ ਏਟੀਐਮ ਮਸ਼ੀਨ ਵਿਚ ਅਪਣਾ ਕਾਰਡ ਲਗਾ ਕੇ ਪਿੰਨ ਕੋਡ ਪਾਉਂਦੇ ਹੋ ਤਾਂ ਓਵਰਲੇ ਡਿਵਾਈਸਜ਼ ਦੇ ਜ਼ਰੀਏ ਕਾਰਡ ਦੇ ਪਿੰਨ ਨੂੰ ਰੀਡ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਤੁਹਾਡੇ ਏਟੀਐਮ ਕਾਰਡ ਦਾ ਕਲੋਨ ਬਣਾ ਕੇ ਫਰਾਡ ਟਰਾਂਜੈਕਸ਼ਨ ਨੂੰ ਅੰਜ਼ਾਮ ਦਿਤਾ ਜਾਂਦਾ ਹੈ ਤੇ ਤੁਹਾਡਾ ਖ਼ਾਤਾ ਸਾਫ਼। ਮੁਹਾਲੀ ਅਤੇ ਚੰਡੀਗੜ੍ਹ ਵਿਚ ਇਸ ਤਰ੍ਹਾਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ, ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

BankBankਜਿੱਥੇ ਐਚਡੀਐਫਸੀ ਅਤੇ ਆਈਸੀਆਈਸੀਆਈ ਬੈਂਕਾਂ ਦੇ ਏਟੀਐਮ ਵਿਚ ਇਸ ਤਰ੍ਹਾਂ ਦੀ ਘਟਨਾ ਸਾਹਮਣੇ ਆ ਚੁੱਕੀ ਹੈ, ਉਥੇ ਹੀ ਕੇਨਰਾ ਬੈਂਕ ਦੇ ਏਟੀਐਮ ਵਿਚ ਵੀ ਇਸ ਡਿਵਾਈਸ ਨੂੰ ਦੇਖਿਆ ਗਿਆ ਹੈ। ਸੋ ਹੁਣ ਤੁਸੀਂ ਸਾਵਧਾਨ ਹੋ ਜਾਓ, ਕਿਉਂਕਿ ਜੇਕਰ ਸਾਵਧਾਨ ਨਾ ਹੋਏ ਤਾਂ ਤੁਸੀਂ ਬਣ ਸਕਦੇ ਓ ਹੈਕਰਾਂ ਦਾ ਅਗਲਾ ਨਿਸ਼ਾਨਾ। ਫਿਲਹਾਲ ਇਸ ਤਰ੍ਹਾਂ ਲਗਾਤਾਰ ਸਾਹਮਣੇ ਆਈਆਂ ਘਟਨਾਵਾਂ ਤੋਂ ਬਾਅਦ ਸਾਈਬਰ ਕ੍ਰਾਈਮ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਫਿਰ ਵੀ ਜੇਕਰ ਤੁਹਾਨੂੰ ਕਿਸ ਏਟੀਐਮ 'ਤੇ ਅਜਿਹਾ ਕੁੱਝ ਸ਼ੱਕੀ ਲਗਦਾ ਹੈ ਤਾਂ ਤੁਰਤ ਇਸ ਦੀ ਜਾਣਕਾਰੀ ਪੁਲਿਸ ਜਾਂ ਸਬੰਧਤ ਬੈਂਕ ਨੂੰ ਦਿਓ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement