
ਆਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਅਤੇ ਹਿੰਦੂ ਅਦਾਲਤ ਦੀ ਜੱਜ ਡਾ. ਪੂਜਾ ਸ਼ਕੂਨ ਪਾਂਡੇ ਨੇ ਕਿਹਾ ਹੈ ਕਿ ਗਾਂਧੀ ਨੇ ਦੇਸ਼ ਦਾ ਬਟਵਾਰਾ ਕਰਵਾਇਆ ਸੀ............
ਅਲੀਗੜ੍ਹ : ਆਲ ਭਾਰਤੀ ਹਿੰਦੂ ਮਹਾਸਭਾ ਦੀ ਰਾਸ਼ਟਰੀ ਸਕੱਤਰ ਅਤੇ ਹਿੰਦੂ ਅਦਾਲਤ ਦੀ ਜੱਜ ਡਾ. ਪੂਜਾ ਸ਼ਕੂਨ ਪਾਂਡੇ ਨੇ ਕਿਹਾ ਹੈ ਕਿ ਗਾਂਧੀ ਨੇ ਦੇਸ਼ ਦਾ ਬਟਵਾਰਾ ਕਰਵਾਇਆ ਸੀ। ਉਸ ਨੇ ਕਿਹਾ ਕਿ ਜੇ ਨੱਥੂ ਰਾਮ ਗੌਡਸੇ ਤੋਂ ਪਹਿਲਾਂ ਉਹ ਜਨਮ ਲੈਂਦੀ ਤਾਂ ਉਹ ਮਹਾਤਮਾ ਗਾਂਧੀ ਦੀ ਹਤਿਆ ਕਰ ਦਿੰਦੀ। ਉਸ ਨੇ ਕਿਹਾ, 'ਅੱਜ ਵੀ ਜੇ ਕੋਈ ਗਾਂਧੀ ਵਰਗਾ ਕੰਮ ਕਰੇਗਾ ਤਾਂ ਮੈਂ ਉਸ ਦੀ ਹੱਤਿਆ ਕਰਨ ਤੋਂ ਪਿੱਛੇ ਨਹੀਂ ਹਟਾਂਗੀ। ਇਹ ਵੀ ਸੁਣ ਲਉ ਕਿ ਜੇ ਅੱਜ ਵੀ ਕੋਈ ਗਾਂਧੀ ਪੈਦਾ ਹੋਵੇਗਾ ਜੋ ਦੇਸ਼ ਵੰਡਣ ਦੀ ਗੱਲ ਕਰੇਗਾ ਤਾਂ ਨੱਥੂ ਰਾਮ ਗੌਡਸੇ ਵੀ ਇਸੇ ਜ਼ਮੀਨ 'ਤੇ ਪੈਦਾ ਹੋਵੇਗਾ। ਗਾਂਧੀ ਦੇਸ਼ ਦੇ ਰਾਸ਼ਟਰ ਪਿਤਾ ਨਹੀਂ ਹੋ ਸਕਦੇ।
ਸਾਨੂੰ ਸਾਰਿਆਂ ਨੂੰ ਪਤਾ ਨਹੀਂ ਉਨ੍ਹਾਂ ਨੂੰ ਏਨੀ ਵੱਡੀ ਉਪਾਧੀ ਕਿਵੇਂ ਮਿਲ ਗਈ?' ਡਾ. ਸ਼ਕੂਨ ਨੇ ਕਿਹਾ ਕਿ ਭਾਰਤ-ਪਾਕਿਸਤਾਨ ਬਟਵਾਰੇ ਵਿਚ 32 ਲੱਖ ਲੋਕਾਂ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਨ੍ਹਾਂ ਹਤਿਆਵਾਂ ਦਾ ਦੋਸ਼ੀ ਗਾਂਧੀ ਨਹੀਂ ਤਾਂ ਹੋਰ ਕੌਣ ਹੈ?' ਉਨ੍ਹਾਂ ਕਿਹਾ ਕਿ ਨੱਥੂ ਰਾਮ ਗੌਡਸੇ ਸਭ ਤੋਂ ਵੱਡੇ ਰਾਸ਼ਟਰ ਭਗਤ ਸਨ। ਉਸ ਨੇ ਕਿਹਾ ਕਿ ਪਿਤਾ ਕਦੇ ਵੀ ਅਪਣੇ ਦੋ ਬੇਟਿਆਂ ਵਿਚ ਬਟਵਾਰਾ ਨਹੀਂ ਕਰਦਾ। ਏਨੇ ਲੋਕਾਂ ਨੂੰ ਘਿਨੌਣੇ ਤਰੀਕੇ ਨਾਲ ਮਾਰਿਆ ਗਿਆ। ਇਨ੍ਹਾਂ ਵਿਚ ਸੱਭ ਤੋਂ ਜ਼ਿਆਦਾ ਹਿੰਦੂ ਹੀ ਸਨ।(ਏਜੰਸੀ)