ਰਾਮ ਰਹੀਮ ਦਾ ਜੇਲ੍ਹ `ਚ ਇਕ ਸਾਲ ਹੋਇਆ ਪੂਰਾ, 13 ਕਿੱਲੋ ਵਜ਼ਨ ਘਟਿਆ 
Published : Aug 25, 2018, 10:40 am IST
Updated : Aug 25, 2018, 10:40 am IST
SHARE ARTICLE
Ram Rahim
Ram Rahim

ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਇੱਕ ਸਾਲ ਪਹਿਲਾਂ 25 ਅਗਸਤ ਨੂੰ ਜਦੋਂ ਸੁਨਾਰੀਆ ਜੇਲ੍ਹ ਵਿਚ

ਰੋਹਤਕ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਡੇਰਾ ਪ੍ਰਮੁੱਖ ਗੁਰਮੀਤ ਸਿੰਘ ਰਾਮ ਰਹੀਮ ਨੇ ਇੱਕ ਸਾਲ ਪਹਿਲਾਂ 25 ਅਗਸਤ ਨੂੰ ਜਦੋਂ ਸੁਨਾਰੀਆ ਜੇਲ੍ਹ ਵਿਚ ਪੈਰ ਰੱਖਿਆ ,  ਉਸ ਸਮੇਂ ਉਸ ਦਾ ਭਾਰ 105 ਕਿੱਲੋ ਸੀ। ਪਰ ਹੁਣ 12 ਮਹੀਨੇ ਬੀਤ ਜਾਣ ਦੇ ਮਗਰੋਂ ਉਸ ਦਾ ਭਾਰ 92 ਕਿੱਲੋ ਹੀ ਰਹਿ ਗਿਆ ਹੈ। ਉਸ ਦੇ ਚਿਹਰੇ ਦੀ ਚਮਕ ਫਿਕੀ ਪੈ  ਗਈ ਹੈ। ਕਿਹਾ ਜਾ ਰਿਹਾ ਹੈ ਕਿ ਉਸ ਦੀ ਦਾੜੀ ਵੀ ਚਿੱਟੀ ਹੋ ਚੁੱਕੀ ਹੈ।  ਸੂਤਰਾਂ ਮੁਤਾਬਕ ਭਾਰ ਘਟਣ ਦੀ ਵਜ੍ਹਾ ਚਿੰਤਾ ਹੈ ਜਾਂ ਕਸਰਤ , ਇਹ ਆਪਣੇ ਆਪ ਬਾਬੇ ਨੂੰ ਪਤਾ ਹੈ।

Ram RahimRam Rahim ਤੁਹਾਨੂੰ ਦਸ ਦੇਈਏ ਕਿ ਬਾਬੇ ਨੂੰ ਸੀਬੀਆਈ ਕੋਰਟ ਨੇ ਪਿਛਲੇ ਸਾਲ 28 ਅਗਸਤ ਨੂੰ 10 - 10 ਸਾਲ ਦੀ ਸਜ਼ਾ ਸੁਣਾਈ ਸੀ। ਬਾਬਾ ਰਾਮ ਰਹੀਮ ਸਿਹਤ ਦੇ ਪ੍ਰਤੀ ਅਲਰਟ ਹੈ। ਕਿਹਾ ਜਾ ਰਿਹਾ ਸਵੇਰੇ ਪੰਜ ਵਜੇ ਤੋਂ ਰਾਤ ਦਸ ਵਜੇ ਸੋਣ ਤੱਕ ਬਾਬੇ ਦੀ ਜਿੰਦਗੀ ਇੱਕੋ ਜਿਹੇ ਕੈਦੀ ਦੀ ਤਰ੍ਹਾਂ ਹੈ। ਮਨੋਰੰਜਨ ਲਈ ਬੈਡਮਿੰਟਨ ਖੇਡਦਾ ਹੈ। ਬਾਬੇ ਦੀ ਬੈਰਕ ਕਰੀਬ ਅੱਧੇ ਏਕੜ`ਚ ਹੈ।  ਚਾਰੇ ਪਾਸੇ ਅੱਠ ਫੁੱਟ ਉੱਚੀ ਦੀਵਾਰ ਹੈ। ਨਾਲ ਹੀ ਕੋਠੜੀ ਕਰੀਬ 15 ਫੁੱਟ ਲੰਮੀ ਅਤੇ 10 ਫੁੱਟ ਚੌੜੀ ਹੈ। ਉਹ ਸਵੇਰੇ ਪੰਜ ਤੋਂ ਸਾਢੇ ਪੰਜ ਵਜੇ ਦੇ ਵਿਚ ਕੋਠੜੀ ਤੋਂ ਨਿਕਲ ਕੇ ਇੱਕ ਘੰਟੇ ਤੱਕ ਕਾਰੀਡੋਰ ਵਿਚ ਘੁੰਮਦਾ ਹੈ।

Ram RahimRam Rahim

ਸਾਢੇ ਛੇ ਵਜੇ ਦੂਜੇ ਕੈਦੀਆਂ ਦੀ ਤਰ੍ਹਾਂ ਬਾਬੇ ਨੂੰ ਆਪਣੀ ਬੈਰਕ  ਦੇ ਲਾਨ ਵਿਚ ਭੇਜ ਦਿੱਤਾ ਜਾਂਦਾ ਹੈ ,  ਜਿੱਥੇ ਉਸ ਨੇ ਸਬਜੀਆਂ ਉਗਾਈਆਂ ਹੋਈਆ ਹਨ।  ਉਹ ਕਰੀਬ ਦੋ ਘੰਟੇ ਸਬਜੀਆ ਦੀ ਦੇਖਭਾਲ ਕਰਦਾ ਹੈ। ਸਾਢੇ 8 ਵਜੇ ਬਰੇਕਫਾਸਟ  ਦੇ ਬਾਅਦ ਕਿਸੇ ਕੇਸ ਵਿਚ ਸੁਣਵਾਈ ਹੈ ਤਾਂ ਵੀਡੀਓ ਕਾਨਫਰੰਸਿੰਗ ਵਿਚ ਉਸ ਦਾ ਅੱਧਾ ਦਿਨ ਲੰਘ ਜਾਂਦਾ ਹੈ। ਉਂਝ ਤਾਂ ਡੇਰਾ ਪ੍ਰਮੁੱਖ ਦੀ ਕੋਠੜੀ ਵਿਚ ਗੀਤਾ ਵੀ ਰੱਖੀ ਹੋਈ ਹੈ, ਪਰ ਉਹ ਧਾਰਮਿਕ ਸਾਹਿਤ  ਦੇ ਇਲਾਵਾ ਪ੍ਰਸਿੱਧ ਸਾਹਿਤਅਕਾਰਾਂ ਦੀਆਂ ਕਿਤਾਬਾਂ ਨੂੰ ਪੜ੍ਹਨ ਵਿਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਅੱਜ - ਕੱਲ ਉਸ ਨੂੰ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਚੰਗੀਆਂ ਲੱਗਦੀਆਂ ਹਨ।

Ram RahimRam Rahim

ਦਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ  ਦਾ ਸਬਜੀਆਂ ਉਗਾਉਣ  ਤੋਂ ਬਿਨਾ ਬੈਡਮਿੰਟਨ ਖੇਡਣਾ ਵੀ ਸ਼ੌਕ ਹੈ। 12 ਅਗਸਤ ਤੋਂ ਰਾਮ ਰਹੀਮ  ਦੇ ਜਨਮਦਿਨ `ਤੇ ਪੈਰੋਕਾਰਾਂ ਦੁਆਰਾ ਭੇਜੇ ਗਰੀਟਿੰਗ ਕਾਰਡ  ਦੇ ਜੇਲ੍ਹ ਵਿਚ ਅੰਬਾਰ ਲੱਗ ਗਏ ਹਨ।  ਇਨ੍ਹਾਂ ਦਾ ਭਾਰ ਕਰੀਬ ਇੱਕ ਟਨ ਹੈ।  ਹਰਿਆਣਾ ,  ਪੰਜਾਬ ,  ਦਿੱਲੀ ,  ਹਿਮਾਚਲ ਪ੍ਰਦੇਸ਼ ,  ਉਤਰਾਖੰਡ ਸਹਿਤ ਹੋਰ ਸੂਬਿਆਂ ਤੋਂ ਸਪੀਡ ਪੋਸਟ , ਰਜਿਸਟਰੀ ਅਤੇ ਹੋਰ ਡਾਕ ਆ ਰਹੇ ਹਨ।  ਜੇਲ੍ਹ ਵਿੱਚ ਇਸ ਦਿਨਾਂ 90 ਫ਼ੀਸਦੀ ਡਾਕ ਬਾਬੇ ਦੇ ਹੀ ਹੁੰਦੇ ਹਨ। ਗੁਰਮੀਤ ਦੀ ਉਗਾਈ ਸਬਜੀਆਂ ਨੂੰ ਜੇਲ੍ਹ ਦੀ ਮੈਸ ਵਿਚ ਭੇਜਿਆ ਜਾਂਦਾ ਹੈ। ਬਾਬਾ ਨੇ ਡੇਢ ਕੁਇੰਟਲ ਆਲੂ ਉਗਾਏ ਸਨ। ਉਹ ਭਿੰਡੀ ,  ਪਾਲਕ ,  ਘੀਆ ,  ਟਮਾਟਰ ਅਤੇ ਗਵਾਰ ਦੀਆਂ ਫਲੀਆਂ ਉਗਾ ਚੁੱਕਿਆ ਹੈ।

Ram RahimRam Rahim  ਉਸ ਨੂੰ ਰੋਜ਼ਾਨਾ 20 ਰੁਪਏ ਮਿਹਨਤਾਨਾ ਮਿਲਦਾ ਹੈ। ਗੁਰਮੀਤ ਨੂੰ ਜਦੋਂ ਕੰਟੀਨ ਤੋਂ ਸਮਾਨ ਲੈਣਾ ਹੁੰਦਾ ਤਾਂ ਇਸ ਦੌਰਾਨ ਬਾਕੀ ਕੈਦੀਆਂ ਨੂੰ ਉਨ੍ਹਾਂ ਦੀ ਬੈਰਕ ਵਿਚ ਬੰਦ ਕਰ ਦਿੱਤਾ ਜਾਂਦਾ ਹੈ।  ਕੰਟੀਨ  ਦੇ ਕਰਮੀਆਂ ਅਤੇ ਸੁਰੱਖਿਆ ਕਰਮੀਆਂ ਦੇ ਇਲਾਵਾ ਉਸ ਨੂੰ ਕੋਈ ਨਹੀਂ ਦੇਖ ਸਕਦਾ।  ਵਧਾਈ ਤੋਂ ਲੈ ਕੇ ਛੇਤੀ ਬਾਹਰ ਆਉਣ ਦੀ ਕਾਮਨਾ  ਗਰੀਟਿੰਗ ਕਾਰਡ ਵਿਚ ਲਵ ਯੂ ਪਾਪਾ ,  ਤੁਮ ਜੀਓ ਹਜ਼ਾਰੋਂ ਸਾਲ ,  ਮਿਸ ਯੂ ਪਾਪਾ , ਤੁਸੀਂ ਜਲਦੀ ਬਾਹਰ ਆਉਣਾ ਜਿਹੇ ਵਧਾਈ ਸੁਨੇਹਾ ਲਿਖੇ ਹਨ। ਕੋਈ ਵੀ ਕੈਦੀ 20 ਮਿੰਟ ਤਕ ਆਪਣੇ ਰਿਸ਼ਤੇਦਾਰ ਜਾਂ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕਰ ਸਕਦਾ ਹ।  ਗੁਰਮੀਤ ਸਿੰਘ ਨੂੰ ਮਿਲਣ ਉਸ ਦੇ ਪਰਵਾਰਿਕ ਮੈਂਬਰ ਆਉਂਦੇ ਰਹਿੰਦੇ ਹਨ ਪਰ ਉਹ ਰੋਜ਼ਾਨਾ ਗੱਲ ਕਰਨਾ ਚਾਹੁੰਦਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement