
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਸਾਰੇ ਅਫ਼ਗਾਨ ਨਾਗਰਿਕਾਂ ਨੂੰ ਹੁਣ ਸਿਰਫ਼ ਈ-ਵੀਜ਼ਾ ’ਤੇ ਹੀ ਭਾਰਤ ਦਾ ਦੌਰਾ ਕਰਨਾ ਹੋਵੇਗਾ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰਾਲੇ (Union Home Ministry) ਨੇ ਕਿਹਾ ਕਿ ਅਫ਼ਗਾਨਿਸਤਾਨ (Afghanistan Situation) ਵਿਚ ਮੌਜੂਦਾ ਹਲਾਤਾਂ ਦੇ ਮੱਦੇਨਜ਼ਰ ਸਾਰੇ ਅਫ਼ਗਾਨ ਨਾਗਰਿਕਾਂ ਨੂੰ ਹੁਣ ਸਿਰਫ਼ ਈ-ਵੀਜ਼ਾ ’ਤੇ ਹੀ ਭਾਰਤ (India makes e-Visa must for Afghan nationals) ਦਾ ਦੌਰਾ ਕਰਨਾ ਹੋਵੇਗਾ। ਮੰਤਰਾਲੇ ਵੱਲੋਂ ਇਹ ਬਿਆਨ ਅਜਿਹੇ ਸਮੇਂ ਜਾਰੀ ਕੀਤਾ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਸਰਕਾਰ ਨੇ ਅਫ਼ਗਾਨ ਨਾਗਰਿਕਾਂ ਲਈ ‘ਐਮਰਜੈਂਸੀ ਅਤੇ ਹੋਰ ਵੀਜ਼ਾ’ ਦੀ ਸ਼ੁਰੂਆਤ ਕੀਤੀ ਸੀ।
Afghan nationals must travel to India only on e-visa: Govt
ਹੋਰ ਪੜ੍ਹੋ: Harish Rawat ਦਾ ਬਿਆਨ, ‘ਪਾਰਟੀ ਅਤੇ ਪੰਜਾਬ ਦੇ ਹਿੱਤ ਨੂੰ ਧਿਆਨ ਵਿਚ ਰੱਖਦਿਆਂ ਕੱਢਾਂਗੇ ਹੱਲ’
ਗ੍ਰਹਿ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, ‘ਅਫਗਾਨਿਸਤਾਨ ਦੀ ਮੌਜੂਦਾ ਸਥਿਤੀ ਅਤੇ 'ਐਮਰਜੈਂਸੀ ਅਤੇ ਹੋਰ ਵੀਜ਼ਾ' ਦੇ ਜ਼ਰੀਏ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਗਿਆ ਹੈ ਕਿ ਸਾਰੇ ਅਫਗਾਨ ਨਾਗਰਿਕ ਹੁਣ ਸਿਰਫ ਈ-ਵੀਜ਼ਾ 'ਤੇ ਭਾਰਤ ਦੀ ਯਾਤਰਾ ਕਰ ਸਕਣਗੇ’। ਗ੍ਰਹਿ ਮੰਤਰਾਲੇ ਨੇ ਇਹ ਵੀ ਐਲਾਨ ਕੀਤਾ ਹੈ ਕਿ ਕੁਝ ਅਫਗਾਨ ਨਾਗਰਿਕਾਂ ਦੇ ਪਾਸਪੋਰਟ ਗੁਆਚ ਜਾਣ ਦੀਆਂ ਖਬਰਾਂ ਦੇ ਮੱਦੇਨਜ਼ਰ, ਉਹਨਾਂ ਸਾਰੇ ਅਫਗਾਨ ਨਾਗਰਿਕਾਂ ਨੂੰ ਪਹਿਲਾਂ ਜਾਰੀ ਵੀਜ਼ਾ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ, ਜੋ ਫਿਲਹਾਲ ਭਾਰਤ ਵਿਚ ਨਹੀਂ ਹਨ।
Afghan nationals must travel to India only on e-visa: Govt
ਹੋਰ ਪੜ੍ਹੋ: ਪਰਨੀਤ ਕੌਰ ਦਾ ਵੱਡਾ ਬਿਆਨ- ਪੰਜਾਬ ਕਾਂਗਰਸ ’ਚ ਜੋ ਹੋ ਰਿਹਾ ਹੈ ਉਸ ਲਈ ਨਵਜੋਤ ਸਿੱਧੂ ਹੀ ਜ਼ਿੰਮੇਵਾਰ
ਮੰਤਰਾਲੇ ਨੇ ਕਿਹਾ, ‘ਭਾਰਤ ਦਾ ਦੌਰਾ ਕਰਨ ਦੇ ਚਾਹਵਾਨ ਅਫ਼ਗਾਨ ਨਾਗਰਿਕ ਈ-ਵੀਜ਼ਾ ਲਈ ਅਪਲਾਈ ਕਰ ਸਕਦੇ ਹਨ’। ਅਧਿਕਾਰੀਆਂ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਭਾਰਤ ਦੇ ਸਾਰੇ ਅਦਾਰੇ ਬੰਦ ਹਨ, ਇਸ ਲਈ ਅਰਜ਼ੀਆਂ ਦੀ ਪੜਤਾਲ ਅਤੇ ਪ੍ਰਕਿਰਿਆ ਨੂੰ ਅੱਗੇ ਲਿਜਾਣ ਦਾ ਕੰਮ ਨਵੀਂ ਦਿੱਲੀ ਵਿਚ ਕੀਤਾ ਜਾਵੇਗਾ। ‘ਐਮਰਜੈਂਸੀ ਅਤੇ ਹੋਰ ਵੀਜ਼ਾ’ ਸ਼ੁਰੂਆਤ ਵਿਚ ਛੇ ਮਹੀਨਿਆਂ ਲਈ ਵੈਧ ਹੋਣਗੇ। ਸਾਰੇ ਅਫ਼ਗਾਨ ਨਾਗਰਿਕ, ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧਤ ਹੋਣ, ਇਸ ਯਾਤਰਾ ਦਸਤਾਵੇਜ਼ ਲਈ ਅਪਲਾਈ ਕਰ ਸਕਦੇ ਹਨ।
Afghanistan-Taliban Crisis
ਹੋਰ ਪੜ੍ਹੋ: ਕੇਂਦਰ ਨੇ ਗੰਨੇ ਦਾ FRP 5 ਰੁਪਏ ਵਧਾ ਕੇ 290 ਰੁਪਏ ਪ੍ਰਤੀ ਕੁਇੰਟਲ ਕੀਤਾ
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ (Afghanistan-Taliban Crisis) ਵਿਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਹਵਾਈ ਅੱਡੇ ’ਤੇ ਵੱਡੀ ਗਿਣਤੀ ਵਿਚ ਲੋਕ ਦੇਸ਼ ਤੋਂ ਬਾਹਰ ਜਾਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹਨ। ਇਸ ਦੌਰਾਨ ਕਈ ਲੋਕਾਂ ਦੀ ਜਾਨ ਵੀ ਚਲੀ ਗਈ। ਭਾਰਤ ਨੇ ਆਪਣੇ ਡਿਪਲੋਮੈਟਾਂ, ਨਾਗਰਿਕਾਂ ਅਤੇ ਦੋ ਸੰਸਦ ਮੈਂਬਰ ਸਮੇਤ ਕਈ ਅਫਗਾਨ ਨਾਗਰਿਕਾਂ ਨੂੰ ਵੀ ਅਫਗਾਨਿਸਤਾਨ ਤੋਂ ਕੱਢਿਆ ਹੈ। ਸੋਮਵਾਰ ਰਾਤ ਤੱਕ ਅਫਗਾਨਿਸਤਾਨ ਤੋਂ ਲਗਭਗ 730 ਲੋਕਾਂ ਨੂੰ ਕੱਢਿਆ ਗਿਆ।