ਨਿਜੀ ਦੌਰੇ ’ਤੇ ਸ੍ਰੀਨਗਰ ਆਉਣਗੇ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ
Published : Aug 25, 2023, 10:10 am IST
Updated : Aug 25, 2023, 10:10 am IST
SHARE ARTICLE
Sonia Gandhi to join son Rahul in Srinagar on 'family tour'
Sonia Gandhi to join son Rahul in Srinagar on 'family tour'

ਦੋਵੇਂ ਸੀਨੀਅਰ ਨੇਤਾ "ਪ੍ਰਵਾਰਕ ਦੌਰੇ" ਦੌਰਾਨ ਸ੍ਰੀਨਗਰ ਵਿਚ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੁਲਾਕਾਤ ਨਹੀਂ ਕਰਨਗੇ।


ਸ੍ਰੀਨਗਰ: ਕਾਂਗਰਸ ਆਗੂ ਰਾਹੁਲ ਗਾਂਧੀ ਦੋ ਰੋਜ਼ਾ ‘ਨਿਜੀ ਦੌਰੇ’ ’ਤੇ ਸ੍ਰੀਨਗਰ ਪਹੁੰਚਣਗੇ ਅਤੇ ਪਾਰਟੀ ਸੰਸਦੀ ਦਲ ਦੇ ਮੁਖੀ ਸੋਨੀਆ ਗਾਂਧੀ ਵੀ ਅਗਲੇ ਦਿਨ ਇਥੇ ਪਹੁੰਚਣਗੇ। ਜੰਮੂ-ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵਿਕਾਰ ਰਸੂਲ ਵਾਨੀ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿਤੀ।

ਇਹ ਵੀ ਪੜ੍ਹੋ: ਪੰਜਾਬ ਵਿਚ ਕਿਸਾਨਾਂ ਨੇ ਕੇਂਦਰ ਵਿਰੁਧ ਧਰਨਾ ਕੀਤਾ ਖ਼ਤਮ; ਗ੍ਰਿਫ਼ਤਾਰ ਆਗੂਆਂ ਨੂੰ ਕੀਤਾ ਗਿਆ ਰਿਹਾਅ  

ਵਾਨੀ ਨੇ ਕਿਹਾ ਕਿ ਦੋਵੇਂ ਸੀਨੀਅਰ ਨੇਤਾ "ਪ੍ਰਵਾਰਕ ਦੌਰੇ" ਦੌਰਾਨ ਸ੍ਰੀਨਗਰ ਵਿਚ ਕਿਸੇ ਵੀ ਪਾਰਟੀ ਦੇ ਨੇਤਾ ਨਾਲ ਕੋਈ ਸਿਆਸੀ ਗੱਲਬਾਤ ਜਾਂ ਮੁਲਾਕਾਤ ਨਹੀਂ ਕਰਨਗੇ। ਉਨ੍ਹਾਂ ਨੇ ਦਸਿਆ ਕਿ ਰਾਹੁਲ ਪਿਛਲੇ ਇਕ ਹਫ਼ਤੇ ਤੋਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਹਨ ਅਤੇ ਅੱਜ ਕਾਰਗਿਲ 'ਚ ਇਕ ਜਨ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਸ਼੍ਰੀਨਗਰ ਲਈ ਰਵਾਨਾ ਹੋਣਗੇ।

ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ ਜਾਰਜੀਆ ’ਚ ਕੀਤਾ ਆਤਮ ਸਮਰਪਣ; 20 ਮਿੰਟ ਜੇਲ ਵਿਚ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 

ਵਾਨੀ ਨੇ ਦਸਿਆ ਕਿ ਸੋਨੀਆ ਗਾਂਧੀ ਭਲਕੇ ਇਥੇ ਪਹੁੰਚਣਗੇ। ਰਾਹੁਲ ਗਾਂਧੀ ਵੀਰਵਾਰ ਨੂੰ ਕਾਰਗਿਲ ਪਹੁੰਚੇ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਇਕ ਹਫਤੇ ਵਿਚ ਅਪਣੇ ਮੋਟਰਸਾਈਕਲ 'ਤੇ ਪੈਂਗੋਂਗ ਝੀਲ, ਨੁਬਰਾ ਵੈਲੀ, ਖਾਰਦੁੰਗਲਾ ਟਾਪ, ਲਾਮਾਯੁਰੂ ਅਤੇ ਜ਼ਾਂਸਕਰ ਸਮੇਤ ਲਗਭਗ ਸਾਰੀਆਂ ਮਸ਼ਹੂਰ ਥਾਵਾਂ ਦਾ ਦੌਰਾ ਕੀਤਾ।

ਇਹ ਵੀ ਪੜ੍ਹੋ: ਪਹਾੜਾਂ ਵਿਚ ਬਾਰਸ਼ ਜਾਰੀ; ਭਾਖੜਾ ਡੈਮ ਵਿਚ 1673.91 ਫੁੱਟ ਤਕ ਪਹੁੰਚਿਆ ਪਾਣੀ ਦਾ ਪੱਧਰ 

ਇਕ ਹੋਰ ਕਾਂਗਰਸੀ ਆਗੂ ਨੇ ਦਸਿਆ ਕਿ ਰਾਹੁਲ ਸ਼੍ਰੀਨਗਰ ਆਉਣ ਤੋਂ ਪਹਿਲਾਂ ਦੁਪਹਿਰ ਨੂੰ ਕਾਰਗਿਲ ਤੋਂ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਪਹੁੰਚਣਗੇ। ਉਹ ਸ੍ਰੀਨਗਰ ਵਿਚ ਇਕ ਹਾਊਸਬੋਟ ਅਤੇ ਇਕ ਹੋਟਲ ਵਿੱਚ ਰੁਕਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM
Advertisement