
ਪਾਰਟੀ ਦੇ ਅਧਿਕਾਰਕ ਅਕਾਊਂਟ 'ਤੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਫਾਲਵਰ ਹਨ ਅਤੇ ਇਸ ਦੇ ਲਗਭਗ 75 ਵੀਡੀਓਜ਼ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਪਸੰਦ ਕੀਤਾ ਗਿਆ ਹੈ।
ਨਵੀਂ ਦਿੱਲੀ- ਏਆਈਐਮਆਈਐਮ ਦੇ ਪ੍ਰਧਾਨ ਅਸਦੁਦੀਨ ਓਵੈਸੀ ਦੀ ਪਾਰਟੀ ਨੇ ਸ਼ੋਸ਼ਲ ਮੀਡੀਆ ਦੀ ਐਪ ਟਿਕਟਾਕ 'ਤੇ ਆਪਣਾ ਆਫੀਸ਼ੀਅਲ ਅਕਾਊਟ ਬਣਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਿਲਮੀਨ ਦਾ ਮਕਸਦ ਟਿਕਟਾਕ ਦੇ ਮਾਧਿਅਮ ਨਾਲ ਨੌਜਵਾਨ ਪੀੜ੍ਹੀ ਨਾਲ ਜੁੜਨਾ ਹੈ।
Tik Tok
ਦੱਸ ਦਈਏ ਕਿ ਭਾਰਤ ਵਿਚ ਕਰੀਬ 20 ਕਰੋੜ ਟਿਕਟਾਕ ਯੂਜ਼ਰਸ ਹਨ। ਪਾਰਟੀ ਦੇ ਅਧਿਕਾਰਕ ਅਕਾਊਂਟ 'ਤੇ ਹੁਣ ਤੱਕ 7 ਹਜ਼ਾਰ ਤੋਂ ਜ਼ਿਆਦਾ ਫਾਲਵਰ ਹਨ ਅਤੇ ਇਸ ਦੇ ਲਗਭਗ 75 ਵੀਡੀਓਜ਼ ਨੂੰ 60 ਹਜ਼ਾਰ ਤੋਂ ਜ਼ਿਆਦਾ ਵਾਰ ਪਸੰਦ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਏਆਈਐਮਆਈਐਮ ਦੀ ਯੋਜਨਾ ਟਿਕਟਾਕ ਦੇ ਜ਼ਰੀਏ ਭਾਰਤ ਵਿਚ ਨੌਜਵਾਨ ਇੰਟਰਨੈੱਟ ਯੂਜ਼ਰਸ ਤੱਕ ਪਹੁੰਚਣਾ ਹੈ।
Asaduddin Owaisi AIMIM becomes first political party with a Tik Tok account
ਹੁਣ ਦੇ ਸਮੇਂ ਵਿਚ ਟਿਕਟਾਕ 'ਤੇ ਭਾਰਤ ਵਿਚ 200 ਮਿਲੀਅਨ ਤੋਂ ਜ਼ਿਆਦਾ ਹੈ ਅਤੇ 2019 ਦੀ ਪਹਿਲੀ ਤਿਮਾਹੀ ਵਿਚ ਸਭ ਤੋਂ ਜ਼ਿਆਦਾ ਡਾਊਨਲੋਡ ਕੀਤੀਆਂ ਜਾਣ ਵਾਲੀਆਂ ਸ਼ੋਸ਼ਲ ਮੀਡੀਆ ਐਪਲੀਕੇਸ਼ਨ ਦੇ ਰੂਪ ਵਿਚ ਇਸ ਨੇ ਫੇਸਬੁੱਕ ਨੂੰ ਵੀ ਪਛਾੜ ਦਿੱਤਾ ਹੈ। ਅਜਿਹ ਵਿਚ ਟਿਕਟਾਕ ਦੀ ਅਹਿਮੀਅਤ ਨੂੰ ਸਮਝਿਆ ਜਾ ਸਕਦਾ ਹੈ। ਅਸਦੁਦੀਨ ਓਵੈਸੀ ਦੀ ਪਾਰਟੀ ਦਾ ਦਾਅਵਾ ਹੈ ਕਿ ਉਸ ਦੀ ਪਾਰਟੀ ਸ਼ੋਸ਼ਲ ਮੀਡੀਆ ਐਪ ਟਿਕਟਾਕ ਤੇ ਅਧਿਕਾਰਕ ਅਕਾਊਂਟ ਵਾਲੀ ਪਹਿਲੀ ਪਾਰਟੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।