ਵੋਟਾਂ ਦੇ ਨਤੀਜਿਆਂ ’ਤੇ ਅਸਦੁਦੀਨ ਓਵੈਸੀ ਦਾ ਬਿਆਨ
Published : May 24, 2019, 12:37 pm IST
Updated : May 24, 2019, 12:37 pm IST
SHARE ARTICLE
Loksabha Election results 2019 not EVM but hindu minds rigged Asaduddin Owaisi
Loksabha Election results 2019 not EVM but hindu minds rigged Asaduddin Owaisi

ਭਾਜਪਾ ’ਤੇ ਰਾਸ਼ਟਰਵਾਦ ਅਤੇ ਮੁਸਲਿਮ ਘਟ ਗਿਣਤੀ ਦੀ ਧਾਰਣਾ ਦਾ ਲਗਾਇਆ ਅਰੋਪ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਅਪਣੇ ਦਮ ’ਤੇ ਬਹੁਮਤ ਹਾਸਲ ਕਰਨ ’ਤੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲੀਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਕਿ ਵੋਟਾਂ ਦੌਰਾਨ ਈਵੀਐਮ ਨਾਲ ਨਹੀਂ ਬਲਕਿ ਹਿੰਦੂਆਂ ਦੇ ਦਿਮਾਗ ਨਾਲ ਛੇੜਛਾੜ ਕੀਤੀ ਗਈ ਹੈ। ਏਐਮਆਈ ਦੇ ਅਨੁਸਾਰ ਓਵੈਸੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਅਪਣੀ ਨਿਰਪੱਖਤਾ ਦਿਖਾਉਣੀ ਚਾਹੀਦੀ ਹੈ।

BJPBJP

ਮੈਨੂੰ ਉਮੀਦ ਹੈ ਕਿ ਜੇਕਰ ਵੀਵੀਪੈਟ ਪਰਚੀਆਂ ਦਾ ਮਿਲਾਣ ਕੀਤਾ ਜਾਵੇ ਤਾਂ ਅੰਕੜਾ 100 ਫ਼ੀ ਸਦੀ ਸਹੀ ਨਿਕਲੇਗਾ। ਉਹਨਾਂ ਨੇ ਭਾਜਪਾ ਦੀ ਜਿੱਤ ਲਈ ਹਿੰਦੂਆਂ ਨੂੰ ਜ਼ਿੰਮੇਵਾਰ ਦਸਦੇ ਹੋਏ ਕਿਹਾ ਕਿ ਇਸ ਵਾਰ ਈਵੀਐਮ ਵਿਚ ਹੇਰਾਫੇਰੀ ਨਹੀਂ ਹੋਈ ਹੈ ਸਗੋਂ ਹਿੰਦੂਆਂ ਦੇ ਦਿਮਾਗ਼ਾਂ ਨਾ ਹੇਰਾਫੇਰੀ ਹੋਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਸੁਰੱਖਿਆ ਦਾ ਡਰ ਪੈਦਾ ਕਰਨ ਅਤੇ ਉਸ ਦਾ ਇਸਤੇਮਾਲ ਕਰਨ ਦਾ ਅਰੋਪ ਲਗਾਇਆ।



 

ਉਹਨਾਂ ਅੱਗੇ ਕਿਹਾ ਕਿ ਨਿਸ਼ਚਿਤ ਤੌਰ ਤੇ ਭਾਜਪਾ ਦੇਸ਼ ਦੀ ਸੁਰੱਖਿਆ ਦਾ ਡਰ ਪੈਦਾ ਕਰਨ ਵਿਚ ਬਹੁਤ ਸਫ਼ਲ ਰਹੀ ਹੈ। ਉਹਨਾਂ ਨੇ ਰਾਸ਼ਟਰਵਾਦ ਅਤੇ ਮੁਸਲਿਮ ਘਟ ਗਿਣਤੀ ਦੀ ਧਾਰਣਾ ਬਣਾਈ ਹੈ। ਇਹਨਾਂ ਮੁੱਦਿਆਂ ਨੂੰ ਭਾਜਪਾ ਨੇ ਅਪਣੇ ਲਾਭ ਲਈ ਇਸਤੇਮਾਲ ਕੀਤਾ ਹੈ। 1984 ਤੋਂ ਉਹਨਾਂ ਦੇ ਪਰਵਾਰ ਦੇ ਗੜ੍ਹ ਰਹੇ ਹੈਦਰਾਬਾਦ ਸੰਸਦੀ ਸੀਟ ’ਤੇ ਉਹਨਾਂ ਨੇ 2,82,181 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।

ਮਹਾਂਰਾਸ਼ਟਰ ਅਤੇ ਔਰੰਗਾਬਾਦ ਸੰਸਦੀ ਸੀਟ ਤੋਂ ਏਆਈਐਮਆਈਐਮ ਦੇ ਇਮਤਿਆਜ਼ ਜਲੀਲ ਸੈਯਦ 4492 ਵੋਟਾਂ ਨਾਲ ਜਿੱਤ ਹਾਸਲ ਕਰਨ ਵਿਚ ਸਫ਼ਲ ਰਹੇ ਹਨ। ਦਸ ਦਈਏ ਕਿ ਭਾਜਪਾ ਦੇ 303 ਸੀਟਾਂ ’ਤੇ ਜਿੱਤ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਜੇ ਕਾਰਜਕਾਲ ਦਾ ਰਸਤਾ ਸਾਫ਼ ਹੋ ਚੁੱਕਾ ਹੈ। ਕਾਂਗਰਸ ਪਾਰਟੀ ਨੇ ਇਹਨਾਂ ਚੋਣਾਂ ਵਿਚ 52 ਸੀਟਾਂ ਜਿੱਤੀਆਂ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement