ਅਤਿਵਾਦ ਦੇ ਖ਼ਾਤਮੇ ਲਈ 'ਸਾਰਕ' ਚੁਕੇ ਲੋਂੜੀਦੇ ਕਦਮ : ਜੈਸ਼ੰਕਰ
Published : Sep 25, 2020, 8:41 pm IST
Updated : Sep 25, 2020, 8:41 pm IST
SHARE ARTICLE
Jaishankar
Jaishankar

ਸਾਰਕ ਸਮੂਹ ਦੀ ਡਿਜ਼ੀਟਲ ਮਾਧਿਅਮ ਨਾਲ ਹੋਈ ਮੀਟਿੰਗ ਨੂੰ ਕੀਤਾ ਸੰਬੋਧਨ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਸਾਰਕ ਨੂੰ ਅਤਿਵਾਦ, ਕਾਰੋਬਾਰ ਅਤੇ ਸੰਪਰਕ 'ਚ ਰੁਕਾਵਟ ਪੈਦਾ ਕਰਨ ਨਾਲ ਜੁੜੀਆਂ ਤਿੰਨ ਮਹੱਤਵਪੂਰਨ ਚੁਣੌਤੀਆਂ ਦਾ ਨਿਪਟਾਰਾ ਕਰਨ ਦੀ ਜ਼ਰੂਰਤ ਹੈ। ਵਿਦੇਸ਼ ਮੰਤਰੀ ਨੇ ਇਹ ਗੱਲ ਸਾਰਕ ਸਮੂਹ ਦੀ ਡਿਜ਼ੀਟਲ ਮਾਧਿਅਮ ਨਾਲ ਹੋਈ ਬੈਠਕ 'ਚ ਕਹੀ, ਜਿਸ ਨੂੰ ਪਾਕਿਸਤਾਨ ਦੀ ਆਲੋਚਨਾ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

S JaishankarS Jaishankar

ਸਾਰਕ ਵਿਦੇਸ਼ ਮੰਤਰੀਆਂ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਅਤਿਵਾਦ ਦਾ ਪੋਸ਼ਣ, ਸਮਰਥਨ ਅਤੇ ਉਤਸ਼ਾਹਤ ਕਰਨ ਵਾਲੀਆਂ ਤਾਕਤਾਂ ਸਮੇਤ ਅਤਿਵਾਦ ਦੀ ਬੁਰਾਈ ਦੇ ਖ਼ਾਤਮੇ ਲਈ ਸਮੂਹਕ ਸੰਕਲਪ ਦੀ ਜ਼ਰੂਰਤ ਦੱਸੀ। ਵਿਦੇਸ਼ ਮੰਤਰੀ ਨੇ ਇਕ-ਦੂਜੇ ਨਾਲ ਜੁੜੇ, ਤਾਲਮੇਲ ਅਤੇ ਖ਼ੁਸ਼ਹਾਲ ਦੱਖਣੀ ਏਸ਼ੀਆ ਦੀ ਕਾਮਨਾ ਕੀਤੀ। ਇਸ ਬੈਠਕ 'ਚ ਹੋਰ ਲੋਕਾਂ ਤੋਂ ਇਲਾਵਾ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਹਿੱਸਾ ਲਿਆ।

Subrahmanyam JaishankarSubrahmanyam Jaishankar

ਇਸ ਦਾ ਆਯੋਜਨ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਬੈਠਕ ਤੋਂ ਵੱਖ ਇਸ ਸਮੂਹ ਦੇ ਵਿਦੇਸ਼ ਮੰਤਰੀਆਂ ਦਰਮਿਆਨ ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ ਪਰੰਪਰਾ ਨੂੰ ਜਾਰੀ ਰਖਦੇ ਹੋਏ ਕੀਤਾ ਗਿਆ ਸੀ। ਦਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਮਹਾਸਭਾ ਦਾ 75ਵਾਂ ਸੈਸ਼ਨ ਹਾਲੇ ਜਾਰੀ ਹੈ। ਜੈਸ਼ੰਕਰ ਨੇ ਕਿਹਾ ਕਿ ਸਾਰਕ ਨੇ ਪਿਛਲੇ 35 ਸਾਲਾਂ 'ਚ ਕਾਫ਼ੀ ਤਰੱਕੀ ਕੀਤੀ ਹੈ ਪਰ ਸਮੂਹਕ ਸਹਿਯੋਗ ਅਤੇ ਖੁਸ਼ਹਾਲੀ ਦੀ ਦਿਸ਼ਾ 'ਚ ਕੋਸ਼ਿਸ਼, ਅਤਿਵਾਦ ਅਤੇ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਨਾਲ ਜੁੜੀਆਂ ਗਤੀਵਿਧੀਆਂ ਕਾਰਨ ਪ੍ਰਭਾਵਤ ਹੋਏ ਹਨ।

S JaishankarS Jaishankar

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਉਨ੍ਹਾਂ ਦਾ ਹਵਾਲਾ ਦਿੰਦੇ ਹੋਏ ਟਵੀਟ ਰਾਹੀਂ ਇਹ ਗੱਲ ਦੱਸੀ। ਦੱਸਣਯੋਗ ਹੈ ਕਿ ਪਾਕਿਸਤਾਨ ਨੇ 6 ਸਾਲ ਪਹਿਲਾਂ ਸਾਰਕ ਢਾਂਚੇ ਦੇ ਅਧੀਨ ਮਹੱਤਵਪੂਰਨ ਸੰਪਰਕ ਪਹਿਲ ਅਤੇ ਸਮੂਹ ਦੇ ਮੈਂਬਰ ਦੇਸ਼ਾਂ ਦਰਮਿਆਨ ਕਾਰੋਬਾਰ ਦੇ ਮਾਰਗ ਨੂੰ ਰੋਕਿਆ ਸੀ। ਸਾਰਕ 2016 ਦੇ ਬਾਅਦ ਤੋਂ ਉਨਾ ਪ੍ਰਭਾਵੀ ਨਹੀਂ ਰਿਹਾ ਅਤੇ ਇਸ ਦੀ ਆਖ਼ਰੀ ਬੈਠਕ 2014 'ਚ ਕਾਠਮੰਡੂ 'ਚ ਹੋਈ ਸੀ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement