
ਹਰਿਆਣਾ ਅਤੇ ਮਹਾਰਾਸ਼ਟਰ ਚੋਣ ਨਤੀਜੇ ਕਾਂਗਰਸ ਲਈ ਸਬਕ ਹਨ। ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਮੌਜੂਦਾ ਰਾਜਨੀਤਿਕ ਹਾਲਾਤ ਵਿੱਚ 'ਸਟੇਟਸ ਕੋ..
ਨਵੀਂ ਦਿੱਲੀ : ਹਰਿਆਣਾ ਅਤੇ ਮਹਾਰਾਸ਼ਟਰ ਚੋਣ ਨਤੀਜੇ ਕਾਂਗਰਸ ਲਈ ਸਬਕ ਹਨ। ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਮੌਜੂਦਾ ਰਾਜਨੀਤਿਕ ਹਾਲਾਤ ਵਿੱਚ 'ਸਟੇਟਸ ਕੋ' ਨਹੀਂ ਚੱਲ ਸਕਦਾ। ਪਾਰਟੀ ਨੂੰ ਚੋਣ ਮੈਦਾਨ 'ਚ ਵਧੀਆ ਪ੍ਰਦਰਸ਼ਨ ਕਰਨਾ ਪਵੇਗਾ ਤਾਂ ਫ਼ੈਸਲੇ ਵੀ ਜ਼ਲਦੀ ਲੈਣੇ ਹੋਣਗੇ। ਕਿਉਂਕਿ ਸੰਗਠਨ 'ਚ ਦੇਰੀ ਨਾਲ ਲਏ ਫ਼ੈਸਲਿਆਂ ਨਾਲ ਪਾਰਟੀ ਦੀ ਕਾਰਗੁਜ਼ਾਰੀ 'ਤੇ ਮਾੜਾ ਅਸਰ ਪੈਂਦਾ ਹੈ।ਹਰਿਆਣਾ ਅਤੇ ਮਹਾਰਾਸ਼ਟਰ ਵਿਧਾਨਸਭਾ ਚੋਣ ਨਤੀਜੇ ਇਸਦੀ ਉਦਾਹਰਣ ਹਨ।
Assembly elections result 2019
ਹਰਿਆਣਾ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਸੀਨੀਅਰ ਆਗੂ ਅਸ਼ੋਕ ਤੰਵਰ ਦਾ ਝਗੜਾ ਬਹੁਤ ਪੁਰਾਣਾ ਹੈ। ਹੁੱਡਾ ਪਿਛਲੇ ਡੇਢ ਸਾਲ ਤੋਂ ਪਾਰਟੀ ਉੱਤੇ ਅਸ਼ੋਕ ਤੰਵਰ ਨੂੰ ਹਟਾਉਣ ਲਈ ਦਬਾਅ ਬਣਾ ਰਹੇ ਸਨ ਪਰ ਪਾਰਟੀ ਟਾਲ਼–ਮਟੋਲ਼ ਕਰਦੀ ਰਹੀ। ਕਾਂਗਰਸ ਨੇ ਚੋਣਾਂ ਦੇ ਐਲਾਨ ਤੋਂ ਕੁਝ ਹੀ ਸਮਾਂ ਪਹਿਲਾਂ ਸੂਬੇ ਵਿੱਚ ਲੀਡਰਸ਼ਿਪ ਤਬਦੀਲ ਕੀਤੀ। ਇਸ ਸਭ ਦੇ ਬਾਵਜੂਦ ਹੁੱਡਾ ਖ਼ੁਦ ਨੂੰ ਸਿੱਧ ਕਰਨ ਵਿੱਚ ਕਾਮਯਾਬ ਰਹੇ ਤੇ ਪਾਰਟੀ ਨੂੰ ਲੜਾਈ ਵਿੱਚ ਲਿਆ ਕੇ ਅੱਗੇ ਲਿਆ ਖੜ੍ਹਾ ਕਰ ਦਿੱਤਾ।
Assembly elections result 2019
ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਹੁੱਡਾ ਨੂੰ ਇੱਕ ਸਾਲ ਪਹਿਲਾਂ ਸੂਬੇ ਦੀ ਕਮਾਂਡ ਸੌਂਪੀ ਗਈ ਹੁੰਦੀ, ਤਾਂ ਅੱਜ ਤਸਵੀਰ ਦੂਜੀ ਹੁੰਦੀ। ਉਨ੍ਹਾਂ ਕਿਹਾ ਕਿ ਇਹ ਹਾਲਤ ਸਿਰਫ਼ ਹਰਿਆਣਾ 'ਚ ਨਹੀਂ ਸੀ, ਝਾਰਖੰਡ ਵਿੱਚ ਵੀ ਕੁਝ ਅਜਿਹੇ ਹਾਲਾਤ ਸਨ। ਪਾਰਟੀ ਨੇ ਉੱਥੇ ਵੀ ਕੁਝ ਮਹੀਨੇ ਪਹਿਲਾਂ ਹੀ ਆਪਣਾ ਸੂਬਾ ਪ੍ਰਧਾਨ ਬਦਲਿਆ ਹੈ। ਜੇ ਇਨ੍ਹਾਂ ਸੂਬਿਆਂ ਵਿੱਚ ਲੰਮੇ ਸਮੇਂ ਤੱਕ ਹਾਲਾਤ ਆਪਣੇ ਵੱਸ ਵਿੱਚ ਰੱਖਣ ਲਈ ਤੁਰੰਤ ਫ਼ੈਸਲੇ ਲੈਣੇ ਚਾਹੀਦੇ ਸਨ। ਪਾਰਟੀ ਲਈ ਇਹ ਵੀ ਇੱਕ ਸਬਕ ਹੈ ਕਿ ਮੌਜੂਦਾ ਸਿਆਸੀ ਹਾਲਾਤ 'ਚ ਪੁਰਾਣੇ ਘੈਂਟ ਆਗੂਆਂ ਨੂੰ ਨਾਲ ਲੈ ਕੇ ਚੱਲਣਾ ਹੋਵੇਗਾ।
Assembly elections result 2019
ਪਾਰਟੀ ਸਿਰਫ਼ ਨਵੇਂ ਲੋਕਾਂ ਦੇ ਦਮ 'ਤੇ ਹੀ ਜਿੱਤ ਦੇ ਦਰ ਉੱਤੇ ਨਹੀਂ ਪੁੱਜ ਸਕਦੀ। ਕਾਂਗਰਸ ਪਾਰਟੀ ਨੂੰ ਹੁਣ ਲਗਾਤਾਰ ਵੋਟਰਾਂ ਨਾਲ ਆਪਣਾ ਸੰਪਰਕ ਬਣਾ ਕੇ ਰੱਖਣਾ ਹੋਵੇਗਾ। ਹਰਿਆਣਾ 'ਚ ਇੰਨੇ ਘੱਟ ਸਮੇਂ 'ਚ ਭੁਪਿੰਦਰ ਹੁੱਡਾ ਇਸ ਲਈ ਵਧੀਆ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਰਹੇ ਕਿਉਂਕਿ ਉਹ ਲੋਕਾਂ ਨਾਲ ਜੁੜੇ ਹੋਏ ਸਨ। ਕਾਂਗਰਸ ਪਾਰਟੀ ਨੂੰ ਹੁਣ ਹਰੇਕ ਸੂਬੇ ਵਿੱਚ ਅਜਿਹੇ ਆਗੂਆਂ ਨੂੰ ਅੱਗੇ ਲਿਆਉਣਾ ਹੋਵੇਗਾ, ਜਿਨ੍ਹਾਂ ਦਾ ਲੋਕ–ਆਧਾਰ ਮਜ਼ਬੂਤ ਹੈ ਤੇ ਜਿਹੜੇ ਲੋਕਾਂ ਵਿੱਚ ਵਿਚਰਦੇ ਹਨ। ਇਸ ਵੇਲੇ ਅਜਿਹੇ ਬਹੁਤ ਸਾਰੇ ਲੋਕ–ਆਧਾਰ ਵਾਲੇ ਆਗੂਆਂ ਨੂੰ ਕਾਂਗਰਸ ਪਾਰਟੀ ’ਚ ਪਿਛਾਂਹ ਧੱਕਿਆ ਗਿਆ ਹੈ। ਉਨ੍ਹਾਂ ਸਭ ਨੂੰ ਅੱਗੇ ਲਿਆਉਣਾ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।